18 ਕਰੋੜ ਦੀ ਹੈਰੋਇਨ ਸਣੇ ਪਿਓ-ਪੁੱਤ ਕਾਬੂ

09/24/2017 7:02:40 AM

ਖਾਲੜਾ/ ਭਿੱਖੀਵਿੰਡ/ ਅਮਰਕੋਟ/ਫਿਰੋਜ਼ਪੁਰ  (ਰਾਜੀਵ, ਭਾਟੀਆ, ਚਾਨਣ, ਬਖਤਾਵਰ, ਬਲਜੀਤ, ਲਾਲੂਘੁੰਮਣ, ਜ. ਬ., ਕੁਮਾਰ) - ਬੀ. ਐੱਸ. ਐੱਫ. ਦੀ 87 ਬਟਾਲੀਅਨ ਨੇ ਫਿਰੋਜ਼ਪੁਰ ਸੈਕਟਰ ਅਧੀਨ ਆਉਂਦੇ ਪਿੰਡ ਖਾਲੜਾ ਦੀ ਬਾਹਰੀ ਪੋਸਟ ਕਰਮਾ ਦੇ ਨੇੜਿਓਂ ਪਿਓ-ਪੁੱਤ ਨੂੰ 3 ਕਿਲੋ 600 ਗ੍ਰਾਮ ਹੈਰੋਇਨ ਅਤੇ ਇਕ ਪਾਕਿਸਤਾਨੀ ਸਿਮ ਸਮੇਤ ਕਾਬੂ ਕੀਤਾ ਹੈ।   ਬੀ. ਐੱਸ. ਰਾਜਪ੍ਰੋਹਿਤ ਡੀ. ਆਈ. ਜੀ. ਫਿਰੋਜ਼ਪੁਰ ਤੇ ਸੀ. ਓ. ਰਾਕੇਸ਼ ਰਾਜਧਾਨ ਨੇ ਦੱਸਿਆ ਕਿ ਅੱਜ ਉਕਤ ਪਿਓ-ਪੁੱਤ ਐੱਲ. ਓ. ਸੀ. ਤੋਂ ਪਾਰ ਆਪਣੇ ਖੇਤਾਂ 'ਚ ਕੰਮ ਕਰਨ ਲਈ ਗਏ ਸਨ ਅਤੇ ਉਨ੍ਹਾਂ ਇਕ ਪਾਣੀ ਵਾਲਾ ਵਾਟਰ ਕੂਲਰ ਵੀ ਨਾਲ ਫੜਿਆ ਸੀ, ਜਦੋਂ ਉਹ ਵਾਪਸ ਆਏ ਤਾਂ ਬੀ. ਐੱਸ. ਐੱਫ. 87 ਬਟਾਲੀਅਨ ਦੇ ਜਵਾਨ ਨੇ ਸ਼ੱਕ ਦੇ ਆਧਾਰ 'ਤੇ ਵਾਟਰ ਕੂਲਰ ਦੀ ਤਲਾਸ਼ੀ ਲਈ ਤਾਂ ਉਸ ਦੀ ਅੰਦਰਲੀ ਤਹਿ 'ਚੋਂ 3 ਕਿਲੋ 600 ਗ੍ਰਾਮ ਹੈਰੋਇਨ ਅਤੇ ਇਕ ਪਾਕਿਸਤਾਨੀ ਸਿਮ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਸਾਢੇ 18 ਕਰੋੜ ਦੱਸੀ ਜਾ ਰਹੀ ਹੈ। ਕਾਬੂ ਕੀਤੇ ਗਏ ਸਮੱਗਲਰ ਨਿਰਮਲ ਸਿੰਘ ਪੁੱਤਰ ਅਰਜਨ ਸਿੰਘ ਤੇ ਗੁਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਨਾਰਲੀ ਤਹਿਸੀਲ ਪੱਟੀ ਜ਼ਿਲਾ ਤਰਨਤਾਰਨ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੀ ਜ਼ਮੀਨ ਤਾਰਬੰਦੀ ਦੇ ਅੰਦਰ ਸਥਿਤ ਹੈ।


Related News