ਜ਼ਖਮ ਹੋਏ ਫਿਰ ਤੋਂ ਤਾਜ਼ਾ, ''ਫਤਿਹਵੀਰ'' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)

Thursday, Apr 30, 2020 - 09:30 PM (IST)

ਸੰਗਰੂਰ (ਹਨੀ)— ਇਥੋਂ ਦੇ ਪਿੰਡ ਭਗਵਾਨਪੁਰ 'ਚ ਪਿਛਲੇ ਸਾਲ ਬੋਰਵੈਲ 'ਚ ਡਿੱਗਣ ਕਰਕੇ ਜਾਨ ਗਵਾਉੇਨਾ ਵਾਲਾ ਮਾਸੂਮ ਫਤਿਹਵੀਰ ਸਿੰਘ ਕਿਸ ਨੂੰ ਯਾਦ ਨਹੀਂ ਹੋਵੇਗਾ। ਫਤਿਹਵੀਰ ਦੀ ਮੌਤ ਨੂੰ ਅਜੇ ਸਾਲ ਵੀ ਨਹੀਂ ਹੋਇਆ ਸੀ ਕਿ ਹੁਣ ਪਰਿਵਾਰ ਨੂੰ ਲੈ ਕੇ ਇਕ ਵੀਡੀਓ ਸੋਸ਼ਲ ਮੀਡੀਆਂ 'ਤੇ ਖੂਬ ਵਾਇਰਲ ਹੋ ਰਹੀ ਹੈ।

 

ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 3 ਨਵੇਂ ਕੇਸ ਆਏ ਸਾਹਮਣੇ

PunjabKesari

ਇਸ ਵੀਡੀਓ 'ਚ ਇਹ ਦੱਸਿਆ ਜਾ ਰਿਹਾ ਹੈ ਕਿ ਫਹਿਤਵੀਰ ਦੀ ਮਾਂ ਦੀ ਸੁੰਨੀ ਹੋਈ ਗੋਦ ਇਕ ਵਾਰ ਫਿਰ ਭਰ ਗਈ ਹੈ ਅਤੇ ਉਨ੍ਹਾਂ ਦੇ ਘਰ ਇਕ ਛੋਟੇ ਬੱਚੇ ਨੇ ਜਨਮ ਲਿਆ ਹੈ ਪਰ ਜਦੋਂ ਇਸ ਦੀ ਸੱਚਾਈ ਜਾਣਨ ਲਈ 'ਜਗ ਬਾਣੀ' ਦੀ ਟੀਮ ਵੱਲੋਂ ਉਕਤ ਪਿੰਡ 'ਚ ਜਾ ਕੇ ਪਰਿਵਾਰ ਦਾ ਦੌਰਾ ਕੀਤਾ ਗਿਆ ਤਾਂ ਅਸਲ ਸੱਚ ਕੁਝ ਹੋਰ ਹੀ ਸਾਹਮਣੇ ਆਇਆ।

ਇਹ ਵੀ ਪੜ੍ਹੋ:  ਚੰਗੀ ਖਬਰ: ਐੱਸ. ਆਈ. ਹਰਜੀਤ ਸਿੰਘ ਨੂੰ ਮਿਲੀ PGI ਤੋਂ ਛੁੱਟੀ, ਨਿਹੰਗਾਂ ਨੇ ਵੱਢਿਆ ਸੀ ਹੱਥ

PunjabKesari

'ਫਤਿਹਵੀਰ' ਨੂੰ ਲੈ ਕੇ ਫੈਲਾਈ ਜਾ ਰਹੀ ਹੈ ਅਫਵਾਹ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਹਿਤਵੀਰ ਸਿੰਘ ਦੀ ਦਾਦੀ ਜਸਵੰਤ ਕੌਰ ਨੇ ਇਸ ਖਬਰ ਨੂੰ ਝੂਠ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਤਾਂ ਉਸ ਦੇ ਪਰਿਵਾਰ 'ਚ ਅਜਿਹਾ ਕੁਝ ਨਹੀਂ ਹੈ ਅਤੇ ਫਤਿਹਵੀਰ ਨੂੰ ਲੈ ਕੇ ਅਫਵਾਹ ਫੈਲਾਈ ਜਾ ਰਹੀ ਹੈ। ਇਸ ਦੌਰਾਨ ਦਾਦੀ ਦਾ ਪਿਆਰ ਜ਼ਿਆਦਾ ਦੇਰ ਰੁਕ ਨਾ ਸਕਿਆ ਅਤੇ ਉਨ੍ਹਾਂ ਕਿਹਾ ਕਿ ਜੇ ਇਹ ਅਫਵਾਹ ਉੱਡ ਰਹੀ ਹੈ ਤਾਂ ਕਿ ਪਤਾ ਮਹਾਰਾਜ ਚੰਗੇ ਬੋਲ ਪੁਗਵਾ ਹੀ ਦੇਵੇ। ਫਤਿਹਵੀਰ ਦੀ ਯਾਦ ਤਾਂ ਬਹੁਤ ਆਉਂਦੀ ਹੈ।

ਇਹ ਵੀ ਪੜ੍ਹੋ: ਦੁਬਈ 'ਚ ਹੀ ਹੋਵੇਗਾ ਹਾਦਸੇ 'ਚ ਮਰੇ ਬਲਵਿੰਦਰ ਸਿੰਘ ਦਾ ਸਸਕਾਰ, ਪਰਿਵਾਰ ਦੇਖ ਸਕੇਗਾ ਲਾਈਵ

PunjabKesari

ਫਤਿਹਵੀਰ' ਬਿਨਾਂ ਦਿਨ ਨਿਕਲ ਰਹੇ ਨੇ ਔਖੇ, ਰੋਜ਼ਾਨਾ ਆਉਂਦੀ ਹੈ ਯਾਦ
ਦਾਦੀ ਜਸਵੰਤ ਨੇ ਕਿਹਾ ਕਿ ਫਤਿਹਵੀਰ ਦੇ ਜਾਣ ਪਿੱਛੋਂ ਪਰਿਵਾਰ ਦੇ ਦਿਨ ਬੇਹੱਦ ਔਖੇ ਨਿਕਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਾਰਾ ਦਿਨ ਉਸ ਦੇ ਪਿੱਛੇ-ਪਿੱਛੇ ਘੁੰਮਦੇ ਰਹਿੰਦੇ ਸਨ। ਦਾਦੀ ਨੇ ਕਿਹਾ ਕਿ ਮੈਂ ਫਤਿਹਵੀਰ ਦਾ ਇਕ ਮਿੰਟ ਵੀ ਵਸਾ ਨਹੀਂ ਖਾਂਦੀ ਸੀ। ਉਸ ਨੂੰ ਜਿੱਥੇ ਸਾਰਾ ਦਿਨ ਮੈਂ ਚੁੱਕੀ ਫਰਦੀ ਸੀ, ਹੁਣ ਉਸ ਦੇ ਬਿਨਾਂ ਸਾਡੇ ਦਿਨ ਬਹੁਤ ਹੀ ਔਖੇ ਨਿਕਲ ਰਹੇ ਹਨ। ਫਤਿਹਵੀਰ ਦੀ ਯਾਦ ਬਹੁਤ ਆਉਂਦੀ ਹੈ। ਹਰ ਰੋਜ਼ ਸਵੇਰੇ ਉੱਠ ਕੇ ਅਰਦਾਸ ਕਰਦੇ ਹਾਂ ਕਿ ਹੁਣ ਜਲਦੀ ਹੀ ਮਾਲਕ ਸੁਣ ਲਵੇ।

ਇਹ ਵੀ ਪੜ੍ਹੋ: ਫਰੀਦਕੋਟ: ਨਾਂਦੇੜ ਤੋਂ ਪਰਤੀ 23 ਸਾਲਾ ਲੜਕੀ ਨਿਕਲੀ 'ਕੋਰੋਨਾ' ਪਾਜ਼ੇਟਿਵ

PunjabKesari

ਵੀਡੀਓ 'ਚ ਦਿਖਾਇਆ ਗਿਆ ਪਰਿਵਾਰ ਸਾਡਾ ਨਹੀਂ
ਉਥੇ ਹੀ ਦਾਦੇ ਬੁੱਧ ਸਿੰਘ ਨੇ ਕਿਹਾ ਕਿ ਵਾਇਰਲ ਹੋ ਰਹੀ ਵੀਡੀਓ 'ਚ ਕੋਈ ਸੱਚਾਈ ਨਹੀਂ ਹੈ। ਫਤਿਹਵੀਰ ਨੂੰ ਲੈ ਕੇ ਸਾਨੂੰ ਵੀ ਫੋਨ ਬਹੁਤ ਆ ਰਹੇ ਹਨ ਜਦਕਿ ਇਹ ਸਾਰੀ ਅਫਵਾਹ ਫੈਲਾਈ ਗਈ ਹੈ। ਉਨ੍ਹ੍ਹਾਂ ਕਿਹਾ ਜਿਹੜੀ ਵੀਡੀਓ 'ਚ ਔਰਤ ਅਤੇ ਬੱਚਾ ਦਿਖਾਇਆ ਜਾ ਰਿਹਾ ਹੈ, ਉਹ ਉਸ ਦਾ ਪਰਿਵਾਰ ਨਹੀਂ ਹੈ। ਉਹ ਵਾਇਰਲ ਹੋਈ ਵੀਡੀਓ ਸਾਡੇ ਪਰਿਵਾਰ ਦੀ ਨਹੀਂ ਹੈ।

PunjabKesari

PunjabKesari


shivani attri

Content Editor

Related News