ਕੁੰਡੀ ਲਾ ਕੇ ਚੱਲੀ 'ਕੈਪਟਨ ਦੀ ਰੈਲੀ' ਨਰੇਗਾ ਵਰਕਰ ਲਿਆ ਕੀਤਾ ਇਕੱਠ
Thursday, Apr 25, 2019 - 04:35 PM (IST)

ਫਤਿਹਗੜ੍ਹ ਸਾਹਿਬ (ਵਿਪਨ)— ਫਤਿਹਗੜ੍ਹ ਸਾਹਿਬ 'ਚ ਮੁੱਖ ਮੰਤਰੀ ਕੈਪਟਨ ਅੱਜ ਕਾਂਗਰਸੀ ਉਮੀਦਵਾਰ ਅਮਰ ਸਿੰਘ ਦੇ ਹੱਕ ਵਿਚ ਪ੍ਰਚਾਰ ਕਰਨ ਪਹੁੰਚੇ। ਜਾਣਕਾਰੀ ਮੁਤਾਬਕ ਟੈਂਟ ਦੇ ਬਾਹਰ ਇਸ ਬਿਜਲੀ ਦੇ ਖੰਭੇ ਨੂੰ ਕੁੰਡੀ ਲਾ ਕੇ ਕੈਪਟਨ ਦੀ ਰੈਲੀ ਵਿਚ ਬਿਜਲੀ ਪਹੁੰਚਾਈ ਜਾ ਰਹੀ ਹੈ ਤੇ ਸਰਕਾਰੀ ਨਿਯਮਾਂ ਨੂੰ ਛਿੱਕੇ 'ਤੇ ਟੰਗਿਆ ਜਾ ਰਿਹਾ ਹੈ ਹੋਰ ਤਾਂ ਹੋਰ ਇੱਥੇ ਵੱਖ-ਵੱਖ ਪਿੰਡਾਂ ਤੋਂ ਨਰੇਗਾ ਵਰਕਰਾਂ ਨੂੰ ਰੈਲੀ ਵਿਚ ਲਿਆ ਕੇ ਇਕੱਠ ਕੀਤਾ ਗਿਆ।
ਇਨ੍ਹਾਂ ਬੀਬੀਆਂ ਨੂੰ ਇਹ ਤੱਕ ਨਹੀਂ ਪਤਾ ਕਿ ਇਸ ਰੈਲੀ ਵਿਚ ਉਹ ਕੀ ਕਰਨ ਆਈਆਂ ਹਨ ਤੇ ਕਿਸ ਨੇਤਾ ਦੀ ਰੈਲੀ ਚੱਲ ਰਹੀ ਹੈ। ਉੱਧਰ ਆਂਗਨਵਾੜੀ ਵਰਕਰਾਂ ਨੇ ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਨੂੰ ਮੰਗ ਪੱਤਣ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਰੈਲੀ ਤੋਂ ਬਾਹਰ ਕੱਢ ਦਿੱਤਾ ਗਿਆ।ਨਿਰਾਸ਼ ਹੋਈਆਂ ਆਂਗਨਵਾੜੀ ਵਰਕਰਾਂ ਵੱਲੋਂ ਕੈਪਟਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਕੈਪਟਨ ਦੀ ਰੈਲੀ ਵਿਚ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇਸ ਬਾਰੇ ਜਦੋਂ ਉਮੀਦਵਾਰ ਅਮਰ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੈਮਰੇ ਤੋਂ ਬੱਚਦੇ ਨਜ਼ਰ ਆਏ।