ਹਰਬੰਸ ਕੌਰ ਦੂਲੋ ਨੇ ਕੈਪਟਨ 'ਤੇ ਬੋਲਿਆ ਵੱਡਾ ਸਿਆਸੀ ਹਮਲਾ (ਵੀਡੀਓ)

Wednesday, Apr 24, 2019 - 12:46 PM (IST)

ਫਤਿਹਗੜ੍ਹ ਸਾਹਿਬ (ਵਿਪਨ)—ਆਮ ਆਦਮੀ ਪਾਰਟੀ ਤੋਂ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਦੀ ਉਮੀਦਵਾਰ ਅਤੇ ਸਾਬਕਾ ਸੰਸਦੀ ਸਕੱਤਰ ਬੀਬੀ ਹਰਬੰਸ ਕੌਰ ਦੂਲੋ ਨੇ ਕੈਪਟਨ ਖਿਲਾਫ ਮੋਰਚਾ ਖੋਲ੍ਹਿਆ ਹੈ। ਦੂਲੋ ਨੇ ਕਿਹਾ ਕਿ ਜਿਹੜੇ ਕੰਮ ਲੋਕ ਪਰਦੇ ਨਾਲ ਕਰਦੇ ਹਨ ਕੈਪਟਨ ਉਹ ਕੰਮ ਸ਼ਰੇਆਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਉਹ ਆਪ ਇਹੋ-ਜਿਹਾ ਹੈ ਤਾਂ ਉਹ ਲੋਕਾਂ 'ਚ ਕੀ ਸੁਧਾਰ ਕਰਨਗੇ। ਬੀਬੀ ਦੂਲੋ ਨੇ ਕਿਹਾ ਕਿ ਜਦੋਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਨੇ ਕੈਪਟਨ ਖਿਲਾਫ ਮੋਰਚਾ ਖੋਲ੍ਹਿਆ ਸੀ ਤਾਂ ਉਹ ਆਪਣੇ ਪਤੀ ਸ਼ਮਸ਼ੇਰ ਸਿੰਘ ਦੂਲੋ ਦੇ ਖਿਲਾਫ ਕੈਪਟਨ ਨਾਲ ਖੜੀ ਸੀ, ਜਿਸ ਦੇ ਬਾਵਜੂਦ ਕੈਪਟਨ ਨੇ ਉਨ੍ਹਾਂ ਨਾਲ ਧੋਖਾ ਕੀਤਾ।

ਦੂਲੋ ਨੇ ਔਰਤਾਂ ਦੇ ਰਾਖਵੇਂਕਰਨ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕੈਪਟਨ ਨੂੰ ਆਪਣੇ ਘਰ 'ਚ ਹੀ ਰਾਖਵਾਂ ਕਰਨਾ ਦਿਖਦਾ ਹੈ। ਬਾਕੀ ਔਰਤਾਂ ਲਈ ਕੋਈ ਰਾਖਵਾਂਕਰਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਔਰਤਾਂ ਨੂੰ ਬਰਾਬਰ ਅਧਿਕਾਰ ਨਹੀਂ ਦੇ ਸਕਦੇ ਤਾਂ ਉਨ੍ਹਾਂ ਨੂੰ 'ਬੇਟੀ ਬਚਾਓ ਬੇਟੀ ਪੜਾਓ' ਦੇ ਨਾਅਰੇ ਵੀ ਨਹੀਂ ਦੇਣੇ ਚਾਹੀਦੇ।


author

Shyna

Content Editor

Related News