ਘੰਟਿਆਂ ਬੱਧੀ ਠੰਡੇ ਫਰਸ਼ ''ਤੇ ਬੈਠੇ ਰਹਿੰਦੇ ਹਨ ਮਰੀਜ਼, ਡਾਕਟਰ ਨਹੀਂ ਬਹੁੜਦੇ
Thursday, Feb 14, 2019 - 03:47 PM (IST)
ਫਤਿਹਗੜ੍ਹ ਸਾਹਿਬ (ਵਿਪਨ)—ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਇਨ੍ਹਾਂ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲੀ ਜਦੋਂ ਸਿਵਲ ਹਸਪਤਾਲ 'ਚ ਇਲਾਜ ਕਰਵਾਉਣ ਲਈ ਆਏ ਮਰੀਜਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ।
ਲੋਕਾਂ ਵਲੋਂ ਵਾਰ-ਵਾਰ ਕੀਤੀ ਗਈ ਡਾਕਟਰਾਂ ਦੀ ਸ਼ਿਕਾਇਤ 'ਤੇ ਜਦੋ ਪੱਤਰਾਕਾਰਾਂ ਦੀ ਟੀਮ ਵਲੋਂ ਹਸਪਤਾਲ ਦਾ ਦੌਰਾ ਕੀਤਾ ਤਾਂ ਜ਼ਿਆਦਾਤਰ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੇ ਕਮਰਿਆਂ 'ਚ ਡਾਕਟਰ ਮੌਜੂਦ ਨਹੀਂ ਸਨ ਤੇ ਮਰੀਜ਼ ਬਾਹਰ ਲੰਮੇ ਸਮੇਂ ਤੋਂ ਡਾਕਟਰਾਂ ਦੀ ਉਡੀਕ ਕਰ ਰਹੇ ਸਨ। ਮਰੀਜ਼ ਘੰਟਿਆਂ ਤੋਂ ਡਾਕਟਰਾਂ ਦੀ ਉਡੀਕ 'ਚ ਠੰਡ ਦੇ ਮੌਸਮ 'ਚ ਠੰਡੇ ਫਰਸ਼ ਤੇ ਬੈਠੇ ਹੋਏ ਦਿਖਾਈ ਦਿੱਤੇ।
ਇਸ ਮੌਕੇ ਬਲਵੀਰ ਕੌਰ, ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਘੰਟਿਆਂ ਤੋਂ ਡਾਕਟਰ ਦੀ ਉਡੀਕ ਕਰ ਰਹੇ ਹਨ ਪਰ ਡਾਕਟਰ ਸੀਟ ਤੇ ਨਾ ਹੋਣ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਦੀ
ਉਡੀਕ ਦੇ ਕਾਰਨ ਉਨ੍ਹਾਂ ਨੂੰ ਬੈਠਣ 'ਚ ਪ੍ਰੇਸ਼ਾਨੀਆਂ ਹੋ ਰਹੀਆਂ ਹਨ । ਡਾਕਟਰਾਂ ਦੀ ਉਡੀਕ ਕਰ ਰਹੇ ਮਰੀਜਾਂ ਦਾ ਕਹਿਣਾ ਹੈ, ਕਿ ਸਰਕਾਰ ਨੂੰ ਇਸ ਵੱਲ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ।
ਜਦੋਂ ਇਸ ਸਬੰਧੀ ਸਿਵਲ ਸਰਜਨ ਐੱਨ.ਕੇ. ਅਗਵਾਲ ਨੇ ਕਿਹਾ ਕਿ ਬੁਖਾਰ ਦੇ ਮਰੀਜ਼ ਜ਼ਿਆਦਾ ਆਉਣ ਕਾਰਨ ਹਸਪਤਾਲ 'ਚ ਭੀੜ ਹੈ। ਪੱਤਰਕਾਰਾ ਨੇ ਡਾਕਟਰਾਂ ਨੂੰ ਆਪਣੀ ਸੀਟ ਤੇ ਨਾ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੇ ਧਿਆਨ 'ਚ ਨਹੀ ਹੈ ਅਤੇ ਉਹ ਐੱਸ.ਐੱਮ.ਓ. ਤੋਂ ਜਾਣਕਾਰੀ ਹਾਸਲ ਕਰਕੇ ਦੱਸਣਗੇ।