ਭਾਈਚਾਰਕ ਸਾਂਝ ਦੀ ਵੱਖਰੀ ਮਿਸਾਲ, ਇੱਕੋ ਥਾਂ ਗੁਰੂਦੁਆਰਾ-ਮਸਜਿਦ

01/01/2020 10:59:31 AM

ਫਤਿਹਗੜ੍ਹ ਸਾਹਿਬ (ਵਿਪਨ) - ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦੀਆਂ 'ਚ ਭਾਈਚਾਰੇ ਅਤੇ ਧਾਰਮਿਕ ਸਦਭਾਵਨਾ ਦੀ ਮਿਸਾਲ ਦੇਖਣ ਨੂੰ ਮਿਲ ਰਹੀ ਹੈ। ਇੱਥੇ ਇਕ ਹੀ ਕੰਪਲੈਕਸ 'ਚ ਮਸਤਗੜ੍ਹ ਸਾਹਿਬ ਗੁਰਦੁਆਰਾ ਵੀ ਹੈ ਅਤੇ 300 ਸਾਲ ਪੁਰਾਣੀ ਸਫੇਦ ਚਿਤਯਾਂ ਮਸਜਿਦ ਵੀ। ਜਾਣਕਾਰੀ ਅਨੁਸਾਰ ਮਸਜਿਦ 'ਚ ਨਮਾਜ ਅਦਾ ਕਰਨ ਆਉਂਦੇ ਲੋਕ ਨਮਾਜ ਅਦਾ ਕਰਨ ਮਗਰੋਂ ਗੁਰਦੁਆਰੇ 'ਚ ਨਤਮਸਤਕ ਹੋਣ ਲਈ ਜਾਂਦੇ ਹਨ। ਦੂਜੇ ਪਾਸੇ ਜੋ ਸਿੱਖ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਆਉਂਦੇ ਹਨ, ਉਹ ਮਸਜਿਦ 'ਚ ਵੀ ਜ਼ਰੂਰ ਜਾਂਦੇ ਹਨ। 

ਦੱਸ ਦੇਈਏ ਕਿ ਮਸਜਿਦ ਦੀ ਸਫਾਈ ਤੋਂ ਲੈ ਕੇ ਮੁਰੰਮਤ ਤੱਕ ਦਾ ਸਾਰਾ ਕੰਮ ਗੁਰਦੁਆਰੇ ਦੇ ਗ੍ਰੰਥੀ ਜੀਤ ਸਿੰਘ ਖੁਦ ਦੇਖਦੇ ਹਨ। ਆਲੇ-ਦੁਆਲੇ ਦੇ 52 ਪਿੰਡਾਂ ਦੀ ਜ਼ਮੀਨ ਬਾਬਾ ਅਰਜੁਨ ਸਿੰਘ ਜੀ ਨੇ ਮਹਾਰਾਜਾ ਪਟਿਆਲਾ ਤੋਂ ਵਾਪਸ ਦਿਵਾਈ ਸੀ। ਸਾਰੇ ਪਿੰਡਾਂ ਦੇ ਲੋਕ ਮਸਜਿਦ ਦੀ ਦੇਖ-ਭਾਲ ਅਤੇ ਰੱਖ-ਰਖਾਵ ਲਈ ਆਪਣੀ ਕਮਾਈ ਦਾ ਦੱਸਵਾਂ ਹਿੱਸਾ ਕੱਢਦੇ ਹਨ। ਗ੍ਰੰਥੀ ਨੇ ਦੱਸਿਆ ਕਿ ਸਿੱਖਾਂ ਦੇ ਧਾਰਮਿਕ ਨੇਤਾ ਅਰਜੁਨ ਸਿੰਘ ਸੋਢੀ ਨੇ ਮਸਜਿਦ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਇਸ ਨੂੰ ਖੁੱਲ੍ਹਾ ਛੱਡ ਦਿੱਤਾ ਸੀ। ਮਸਜਿਦ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ 21ਵੀਂ ਸਦੀ ਤੱਕ ਰਿਹਾ। ਫਿਰ ਉੱਥੇ ਕਮਰਾ ਬਣਾਇਆ ਗਿਆ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਲੱਗਾ ਅਤੇ ਹੁਣ 2018 ਤੋਂ ਨਵੇਂ ਗੁਰਦੁਆਰੇ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਹੈ।


rajwinder kaur

Content Editor

Related News