ਫਤਿਹਗੜ੍ਹ ਸਾਹਿਬ ਦੀ ਧੀ ਨੇ ਅੰਤਰਰਾਸ਼ਟਰੀ ਮਾਰਸ਼ਲ ਆਰਟ ਮੁਕਾਬਲੇ ''ਚ ਗੱਡੇ ਝੰਡੇ

10/10/2019 1:36:39 PM

ਫਤਿਹਗੜ੍ਹ ਸਾਹਿਬ (ਵਿਪਨ)—ਕੁੜੀਆਂ ਜੇ ਮਨ 'ਚ ਕੁਝ ਧਾਰ ਲੈਣ ਤਾਂ ਕੀ ਨਹੀਂ ਕਰ ਸਕਦੀਆਂ ਇਸ ਦੀ ਮਿਸਾਲ ਹੈ ਫਤਿਹਗੜ੍ਹ ਸਾਹਿਬ ਦੀ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਦੀ ਇਕਬਾਲ ਨਗਰ ਦੀ ਰਹਿਣ ਵਾਲੀ ਜਸਜੀਤ ਕੌਰ, ਜਿਸ ਨੇ ਕੁਆਲਾਲੰਪੁਰ ਤੇ ਥਾਈਲੈਂਡ ਦੇ ਫੁਕੇਟ ਸ਼ਹਿਰ ਵਿਚ ਆਯੋਜਿਤ ਹੋਏ ਅੰਤਰਰਾਸ਼ਟਰੀ ਮਾਰਸ਼ਲ ਆਰਟ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਇਤਿਹਾਸ ਰਚ ਕੇ ਆਪਣੇ ਸ਼ਹਿਰ ਪਹੁੰਚੀ ਜਸਜੀਤ ਦਾ ਫੁੱਲਾਂ ਦੇ ਹਾਰਾਂ ਨਾਲ ਸੁਆਗਤ ਕੀਤਾ ਗਿਆ। ਸ਼ਹਿਰਵਾਸੀਆਂ ਨੇ ਸੁਆਗਤ ਕਰਦੇ ਹੋਏ ਉਸ ਨੂੰ ਵਧਾਈ ਦਿੱਤੀ। ਜਸਜੀਤ ਨੂੰ ਢੋਲ ਨਗਾੜਿਆਂ ਦੇ ਨਾਲ ਉਸ ਦੇ ਘਰ ਲਿਆਂਦਾ ਗਿਆ। ਆਪਣਾ ਸ਼ਾਨਦਾਰ ਸੁਆਗਤ ਦੇਖ ਕੇ ਜਸਜੀਤ ਦਾ ਦਿਲ ਬਾਗੋ-ਬਾਗ ਹੋ ਗਿਆ।

PunjabKesari

ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਜਸਜੀਤ ਕੌਰ ਨੇ ਦੱਸਿਆ ਕਿ ਇਹ ਮਾਰਸ਼ਲ ਆਰਟ ਪੰਚਕ ਸਾਈਲੇਟ ਇੰਡੋਨੇਸ਼ੀਆ ਦੀ ਗੇਮ ਹੈ ਅਤੇ ਇਹ ਇੰਡੀਆ 'ਚ ਨਵੀਂ ਹੈ ਅਤੇ ਇਸੇ ਕਾਰਨ ਮੁਕਾਬਲਾ ਵੀ ਬਹੁਤ ਜ਼ਿਆਦਾ ਹੈ। ਹਰ ਪਲੇਅਰ ਨਵੇਂ-ਨਵੇਂ ਗੇਮ ਕਰਨਾ ਚਾਹੁੰਦਾ ਹੈ। ਪੰਜਾਬ 'ਚ ਬਹੁਤ ਘੱਟ ਕੁੜੀਆਂ ਹਨ, ਜੋ ਇਸ ਗੇਮ ਨੂੰ ਕਰਦੀਆਂ ਹਨ। ਇਸ ਲਈ ਜਸਜੀਤ ਵੀ ਚਾਹੁੰਦੀ ਸੀ ਕਿ ਉਹ ਖੇਡਾਂ 'ਚ ਕੁਝ ਕਰੇ। ਜਸਜੀਤ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਓਲੰਪਿਕ ਗੇਮ 'ਚ ਭਾਗ ਲੈਣਾ ਚਾਹੁੰਦੀ ਹੈ ਅਤੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਮੈਂ ਆਉਣ ਵਾਲੇ ਸਮੇਂ 'ਚ ਗੋਲਡ ਚੈਂਪੀਅਨਸ਼ਿਪ ਜਿੱਤ ਕੇ ਦੇਸ਼ ਦੀ ਝੋਲੀ 'ਚ ਪਾ ਕੇ ਇਤਿਹਾਸ ਰਚਨਾ ਚਾਹੁੰਦੀ ਹਾਂ। ਦੂਜੇ ਪਾਸੇ ਜਸਜੀਤ ਦੇ ਪਰਿਵਾਰਕ ਮੈਂਬਰ ਵੀ ਉਸ ਦੀ ਇਸ ਉਪਲੱਬਧੀ 'ਤੇ ਕਾਫੀ ਖੁਸ਼ ਹਨ। ਜਸਜੀਤ ਦੀ ਮਾਤਾ, ਦਾਦਾ ਤੇ ਫੁੱਫੜ ਇਸ ਸਮੇਂ ਬਹੁਤ ਖੁਸ਼ ਨਜ਼ਰ ਆਏ।


Shyna

Content Editor

Related News