ਇਨ੍ਹਾਂ ਬੱਚਿਆਂ ਦੀ General Knowledge ਜਾਣ ਰਹਿ ਜਾਓਗੇ ਦੰਗ, ਯਕੀਨ ਨਹੀਂ ਤਾਂ ਖੁਦ ਵੇਖੋ (ਵੀਡੀਓ)

02/22/2020 11:21:02 AM

ਫਤਹਿਗੜ੍ਹ ਸਾਹਿਬ (ਜਗਦੇਵ): ਫਤਿਹਗੜ੍ਹ ਸਾਹਿਬ 'ਚ ਅਜਿਹੇ ਦੋ ਸਕੇ ਭੈਣ ਭਰਾ ਹਨ ਜਿਨ੍ਹਾਂ ਨੇ ਮਹਿਜ਼ ਸਿਰਫ ਅੱਠ ਤੇ ਛੇ ਸਾਲਾਂ 'ਚ ਵੱਡੇ ਕੀਰਤੀਮਾਨ ਸਥਾਪਤ ਕਰਦਿਆਂ ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਵਰਲਡ ਰਿਕਾਰਡ ਆਫ ਇੰਡੀਆ ਦੇ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ।ਕਮਲਦੀਪ ਸਿੰਘ ਜੋ ਕਿ ਤੀਸਰੀ ਕਲਾਸ ਵਿੱਚ ਪੜ੍ਹਦਾ ਹੈ ਅਤੇ ਮਨਦੀਪ ਕੌਰ ਫਸਟ ਕਲਾਸ ਦੀ ਵਿਦਿਆਰਥਣ ਹੈ ਤੇ ਇਨ੍ਹਾਂ ਨੇ ਜਨਰਲ ਨਾਲਜ ਦੇ ਗਿਆਨ ਵਿਚ ਅਥਾਹ ਵਾਧਾ ਕਰਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਇਨ੍ਹਾਂ ਹੋਣਹਾਰ ਬੱਚਿਆਂ ਦੀ ਮਦਦ ਲਈ ਸਮਾਜ ਸੇਵੀ ਜਥੇਬੰਦੀਆਂ ਅਤੇ ਸਰਕਾਰਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ ।

PunjabKesari

ਇਸ ਸਬੰਧੀ ਜਦੋਂ ਬੱਚਿਆਂ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬਚਪਨ ਤੋਂ ਹੀ ਹਰ ਗੱਲ ਨੂੰ ਜਲਦੀ ਸਮਝ ਲੈਂਦੇ ਸਨ ਤੇ ਉਹ ਵੀ ਜਦੋਂ ਵਿਹਲੇ ਹੁੰਦੇ ਤਾਂ ਬੱਚਿਆਂ ਦੀ ਜਨਰਲ ਨਾਲਜ ਵੱਲ ਧਿਆਨ ਦਿੰਦੇ।


Shyna

Content Editor

Related News