ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਪੇਸ਼ੀ, 5 ਦਿਨਾਂ ਦਾ ਮਿਲਿਆ ਰਿਮਾਂਡ
Friday, Oct 23, 2020 - 06:04 PM (IST)
ਫਤਿਹਗੜ੍ਹ ਸਾਹਿਬ (ਜਗਦੇਵ): ਫਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਅਤੇ ਜੱਲਾਂ ਵਿੱਚ ਪਿਛਲੇ ਦਿਨੀਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਕਥਿਤ ਦੋਸ਼ੀ ਦੀ ਅੱਜ ਮੁੜ ਹੋਈ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋਈ।ਪੇਸ਼ੀ ਉਪਰੰਤ ਮਾਣਯੋਗ ਅਦਾਲਤ ਪਾਸੋਂ ਪੁਲਸ ਨੂੰ ਪੰਜ ਦਿਨ ਦਾ ਹੋਰ (28 ਅਕਤੂਬਰ ਤਕ) ਪੁਲਸ ਰਿਮਾਂਡ ਮਿਲਿਆ ਹੈ।ਉਨ੍ਹਾਂ ਗੁਰਦੁਆਰਾ ਸਹਿਬਾਨ ਦੇ ਗ੍ਰੰਥੀ ਸਿੰਘਾਂ ਵਲੋਂ ਅੱਜ ਐਡਵੋਕੇਟ ਹਰਸ਼ਵਿੰਦਰ ਸਿੰਘ ਚੀਮਾ ਅਤੇ ਐਡਵੋਕੇਟ ਇੰਦਰਜੀਤ ਸਿੰਘ ਸਾਊ ਮਾਨਯੋਗ ਅਦਾਲਤ ਵਿਚ ਪੇਸ਼ ਹੋਏ। ਉਨ੍ਹਾਂ ਮਾਣਯੋਗ ਜੱਜ ਸਾਹਿਬ ਨੂੰ ਅਪੀਲ ਕੀਤੀ ਕਿ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤਕ ਇਕ ਵੀ ਬੰਦਾ ਇਸ ਕੇਸ ਵਿਚ ਹੋਰ ਨਾਮਜ਼ਦ ਨਹੀਂ ਹੋਇਆ।ਉਨ੍ਹਾਂ ਨਾਲ ਹੀ ਅਪੀਲ ਕਰਦਿਆਂ ਕਿਹਾ ਕਿ ਇਸ ਕੇਸ ਨਾਲ ਸਬੰਧਤ ਤਫ਼ਤੀਸ਼ ਦੀ ਕੇਸ ਡਾਇਰੀ ਅਤੇ ਤਫਤੀਸ਼ ਨਾਲ ਸਬੰਧਿਤ ਹੋਰ ਰੋਜ਼ਾਨਾ ਜ਼ਮੀਨੀਆਂ ਚੈੱਕ ਕੀਤੀਆਂ ਜਾਣ ਤੇ ਦੇਖਿਆ ਜਾਵੇ ਕਿ ਤਫਤੀਸ਼ ਕਿਵੇਂ ਚੱਲ ਰਹੀ ਹੈ, ਐਡਵੋਕੇਟ ਸਾਹਿਬਾਨ ਨੇ ਦੱਸਿਆ ਕਿ ਉਨ੍ਹਾਂ ਦੀ ਬੇਨਤੀ ਤੇ ਮਾਨਯੋਗ ਜੱਜ ਸਹਿਬਾਨ ਵਲੋਂ ਕੇਸ ਡਾਇਰੀ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਬਦਲਿਆ ਸਕੂਲ ਦਾ ਰੰਗ ਰੂਪ, ਇਸ ਅਧਿਆਪਕ ਦੇ ਜਜ਼ਬੇ ਨੂੰ ਜਾਣ ਤੁਸੀਂ ਵੀ ਕਰੋਗੇ ਸਲਾਮ
ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪੁਲਸ ਮੁਖੀ ਫ਼ਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਵਲੋਂ ਬਣਾਈ ਗਈ ਸਪੈਸ਼ਲ ਸਿੱਟ ਦੇ ਮੈਂਬਰ ਐੱਸ.ਪੀ.ਡੀ ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਪੁਲਸ ਵਲੋਂ ਮਾਣਯੋਗ ਜੱਜ ਸਾਹਿਬ ਨੂੰ ਅਪੀਲ ਕੀਤੀ ਗਈ ਕਿ ਹਾਲੇ ਹੋਰ ਇਸ ਇਸ ਕਥਿਤ ਦੋਸ਼ੀ ਤੋਂ ਜਾਣਕਾਰੀ ਪ੍ਰਾਪਤ ਕਰਨੀ ਹੈ ਅਤੇ ਕੇਸ ਨਾਲ ਸਬੰਧਤ ਫੋਨ ਰਿਕਵਰ ਕਰਨਾ ਬਾਕੀ ਹੈ ਅਤੇ ਜੋ ਸੀ.ਸੀ.ਟੀ. ਕੈਮਰਿਆਂ ਦੀ ਫੁਟੇਜ ਦਾ ਆਉਣਾ ਅਜੇ ਬਾਕੀ ਹੈ। ਇਸ ਲਈ ਪੁਲਸ ਰਿਮਾਂਡ 'ਚ ਹੋਰ ਵਾਧਾ ਦਿੱਤਾ ਜਾਵੇ ਤੇ ਮਾਨਯੋਗ ਜੱਜ ਸਹਿਬਾਨ ਵੱਲੋਂ ਪੰਜ ਦਿਨਾਂ ਹੋਰ ਪੁਲਸ ਰਿਮਾਂਡ (28 ਅਕਤੂਬਰ) ਮਿਲਿਆ ਹੈ।
ਇਹ ਵੀ ਪੜ੍ਹੋ: ਬਿਜਲੀ ਮਹਿਕਮੇ ਦਾ ਕਮਾਲ: 1254 ਯੂਨਿਟਾਂ ਦਾ ਬਿੱਲ 91 ਲੱਖ ਰੁਪਏ; ਖਪਤਕਾਰ ਨੂੰ ਕਰੋੜਪਤੀ ਬਣਨ ਦੀ ਖ਼ੁਸ਼ੀ