ਫਤਿਹਗੜ੍ਹ ਸਾਹਿਬ ਤੋਂ 6 ਕੋਰੋਨਾ ਪਾਜ਼ੇਟਿਵ ਕੇਸ ਆਏ ਸਾਹਮਣੇ

Saturday, May 02, 2020 - 12:02 AM (IST)

ਫਤਿਹਗੜ੍ਹ ਸਾਹਿਬ ਤੋਂ 6 ਕੋਰੋਨਾ ਪਾਜ਼ੇਟਿਵ ਕੇਸ ਆਏ ਸਾਹਮਣੇ

ਫਤਿਹਗੜ੍ਹ ਸਾਹਿਬ: ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਰਹੀ ਸੰਗਤ ਵਿੱਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿਆਂ ਤੋਂ ਸ਼ਰਧਾਲੂਆਂ ਦੇ ਕੇਸ ਪਾਜ਼ੀਟਿਵ ਆ ਰਹੇ ਹਨ। ਉੱਥੇ ਹੀ ਸ੍ਰੀ ਹਜ਼ੂਰ ਸਾਹਿਬ ਤੋਂ ਫ਼ਤਹਿਗੜ੍ਹ ਸਾਹਿਬ ਪਰਤੇ 15 ਸ਼ਰਧਾਲੂਆਂ 'ਚੋਂ 5 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਦਕਿ ਇਕ ਹੋਰ ਕੇਸ ਵੱਖਰੇ ਤੌਰ 'ਤੇ ਪਾਜ਼ੇਟਿਵ ਸਾਹਮਣੇ ਆਇਆ ਹੈ ।

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਇਨ੍ਹਾਂ ਸ਼ਰਧਾਲੂਆਂ ਨੂੰ ਸ੍ਰੀ ਫਤਹਿਗੜ ਸਾਹਿਬ ਦੀ ਵਿਸ਼ੇਸ਼ ਸਰਾਂ ਵਿਖੇ 21 ਦਿਨਾਂ ਲਈ ਕੁਆਰੰਟਾਈਨ ਕੀਤਾ ਹੋਇਆ ਹੈ । ਫਤਿਹਗੜ੍ਹ ਸਾਹਿਬ ਦੇ ਐਸ. ਐਮ. ਓ. ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸ਼ਿਫਟ ਕਰਕੇ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਲਿਜਾਇਆ ਗਿਆ ਹੈ ਤੇ ਉੱਥੇ ਇਨ੍ਹਾਂ ਦਾ ਇਲਾਜ ਕੀਤਾ ਜਾਵੇਗਾ ।

ਜ਼ਿਕਰਯੋਗ ਹੈ ਕਿ ਇਕ ਕੇਸ ਬੀਤੇ ਦਿਨੀ ਪਹਿਲਾਂ ਕੋਰੋਨਾ ਪਾਜ਼ੇਟਿਵ ਸਾਹਮਣੇ ਆਇਆ ਸੀ ਤੇ ਇਨ੍ਹਾਂ ਦੀ ਸਿੱਧੇ ਤੌਰ 'ਤੇ ਗਿਣਤੀ ਹੁਣ ਤੱਕ 9 ਹੋ ਗਈ ਹੈ, ਜਦਕਿ ਤਿੰਨ ਕੇਸ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਹਨ, ਜੋ ਸਿੱਧੇ ਹਜ਼ੂਰ ਸਾਹਿਬ ਤੋਂ ਬੱਸਾਂ ਰਾਹੀਂ ਲੁਧਿਆਣੇ ਪਹੁੰਚੇ ਸਨ ਤੇ ਉੱਥੇ ਹੀ ਉਨ੍ਹਾਂ ਦੇ ਟੈਸਟ ਹੋਏ ਸਨ, ਜੋ ਕਿ 2 ਖਮਾਣੋਂ ਦੇ ਪਿੰਡ ਹਵਾਰਾ ਕਲਾਂ ਅਤੇ ਇੱਕ ਮੰਡੀ ਗੋਬਿੰਦਗੜ ਨਾਲ ਸਬੰਧਿਤ ਸਨ। ਇੱਥੇ ਇਹ ਵੀ ਦੱਸ ਕਿ ਸਭ ਤੋਂ ਪਹਿਲਾਂ ਦੋ ਕੇਸ ਉਨ੍ਹਾਂ ਔਰਤਾਂ ਵਿੱਚ ਪੌਜਿਟਿਵ ਪਾਏ ਗਏ ਸਨ ਜੋ ਦਿੱਲੀ ਦੀ ਨਿਜ਼ਾਮੂਦੀਨ ਮਰਕਜ਼ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ ਸਨ ਤੇ ਉਨ੍ਹਾਂ ਉਨ੍ਹਾਂ ਦੀ ਦੋਵੇਂ ਵਾਰ ਰਿਪੋਰਟ ਨੈਗੇਟਿਵ ਆ ਚੁੱਕੀ ਹੈ ।


author

Deepak Kumar

Content Editor

Related News