ਹੱਸਦੇ-ਖੇਡਦੇ ਪਰਿਵਾਰ ''ਚ ਪਏ ਕੀਰਨੇ: ਕੰਮ ਤੋਂ ਵਾਪਸ ਆ ਰਹੇ ਪਤੀ-ਪਤਨੀ ਦੀ ਦਰਦਨਾਕ ਹਾਦਸੇ ''ਚ ਮੌਤ

Friday, Oct 23, 2020 - 09:37 AM (IST)

ਹੱਸਦੇ-ਖੇਡਦੇ ਪਰਿਵਾਰ ''ਚ ਪਏ ਕੀਰਨੇ: ਕੰਮ ਤੋਂ ਵਾਪਸ ਆ ਰਹੇ ਪਤੀ-ਪਤਨੀ ਦੀ ਦਰਦਨਾਕ ਹਾਦਸੇ ''ਚ ਮੌਤ

ਫਤਿਆਬਾਦ: ਕਪੂਰਥਲਾ ਅਟਾਰੀ ਮਾਰਗ 'ਤੇ ਵਾਪਰੇ ਦਰਦਨਾਕ ਹਾਦਸੇ 'ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਇਹ ਵੀ ਪੜ੍ਹੋ : ਕੇਂਦਰ ਨੇ ਅਮਰਿੰਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਹਲਕੇ 'ਚ ਲਿਆ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਫਤਿਆਬਾਦ ਦੇ ਮੁਹੱਲਾ ਵਾਲਮੀਕਿ ਨਿਵਾਸੀ ਰਾਜ ਮਿਸਤਰੀ ਦਾ ਕੰਮ ਕਰਨ ਵਾਲਾ ਰਜਵੰਤ ਸਿੰਘ ਰਾਜੂ (35) ਪੁੱਤਰ ਨਰਿੰਦਰ ਸਿੰਘ ਪਤਨੀ ਅਮਨਦੀਪ ਕੌਰ (30) ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਲੁਧਿਆਣੇ ਕਿਸੇ ਕੰਮ ਗਏ ਸੀ। ਕੰਮ ਤੋਂ ਵਾਪਸ ਆਉਂਦੇ ਸਮੇਂ ਕਪੂਰਥਲਾ ਸ੍ਰੀ ਗੋਇੰਦਵਾਲ ਸਾਹਿਬ ਸੜਕ 'ਤੇ ਪਿੰਡ ਖੀਰਾਂਵਾਲੀ ਨੇੜੇ ਤੇਜ਼ ਰਫ਼ਤਾਰ ਕਾਰ ਨਾਲ ਵਾਪਰੇ ਹਾਦਸੇ 'ਚ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕ ਜੋੜਾ ਆਪਣੇ ਪਿੱਛੇ 8 ਅਤੇ 6 ਸਾਲ ਦੇ ਦੋ ਲੜਕੇ ਤੇ ਬਜ਼ੁਰਗ ਮਾਪੇ ਛੱਡ ਗਿਆ। ਮ੍ਰਿਤਕ ਨੌਜਵਾਨ ਪਰਿਵਾਰ 'ਚ ਇਕੱਲਾ ਕਮਾਉਣ ਵਾਲਾ ਸੀ। ਦੋਵਾਂ ਦਾ ਦੇਰ ਸ਼ਾਮ ਫਤਿਆਬਾਦ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਖ਼ੁਦਕੁਸ਼ੀ ਮਾਮਲੇ 'ਚ ਸਬ-ਇੰਸਪੈਕਟਰ ਬੀਬੀ ਸੰਦੀਪ ਕੌਰ ਗ੍ਰਿਫ਼ਤਾਰ


author

Baljeet Kaur

Content Editor

Related News