ਅੱਗ ਲੱਗਣ ਨਾਲ ਕਿਸਾਨਾਂ ਦੀ ਕਰੀਬ ਢਾਣੀ ਏਕੜ ਕਣਕ ਦੀ ਫਸਲ ਸੜ੍ਹੀ
Friday, Apr 14, 2023 - 03:58 PM (IST)
ਮੰਡੀ ਲਾਧੂਕਾ (ਸੰਧੂ) : ਪਿੰਡ ਜੱਲਾ ਲੱਖੇਕੇ ਹਿਠਾੜ ਵਿਖੇ ਫਸਲ ਦੀ ਕਟਾਈ ਕਰ ਰਹੀ ਕੰਬਾਈਨ ’ਚੋਂ ਅਚਾਨਕ ਅੱਗ ਨਿਕਲਣ ਨਾਲ ਕਰੀਬ ਢਾਈ ਏਕੜ ਕਣਕ ਦੀ ਫਸਲ ਅਤੇ ਨਾੜ ਸੜ੍ਹ ਕੇ ਸੁਆਹ ਹੋ ਗਿਆ। ਇਸ ਉਪਰੰਤ ਕੰਬਾਈਨ ਵੀ ਅੱਗ ਦੀ ਲਪੇਟ ’ਚ ਆ ਕੇ ਸੜ੍ਹ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਨਾਲ ਬਲਜਿੰਦਰ ਸਿੰਘ ਪੁੱਤਰ ਪਿੱਪਲ ਸਿੰਘ, ਕਿੱਕਰ ਸਿੰਘ ਪੁੱਤਰ ਦੀਪਲ ਸਿੰਘ ਦੀ 2 ਏਕੜ, ਸੁਰਜੀਤ ਸਿੰਘ ਪੁੱਤਰ ਕੁੰਦਨ ਸਿੰਘ 4 ਕਨਾਲਾਂ ਅਤੇ ਕਰੀਬ 3 ਏਕੜ ਨਾੜ ਸੜ੍ਹ ਕੇ ਸੁਆਹ ਹੋ ਗਿਆ।
ਕਿਸਾਨਾਂ ਨੇ ਦੱਸਿਆ ਕਿ ਅੱਗ ਲੱਗਣ ਉਪਰੰਤ ਫਾਈਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪਰ ਉਸ ਤੋਂ ਪਹਿਲਾ ਕਿਸਾਨਾਂ ਨੇ ਪਾਣੀ ਦੀ ਬਾਲਟੀਆਂ ਨਾਲ ਅੱਗ ’ਤੇ ਕਾਬੂ ਪਾ ਲਿਆ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਨਾਲ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਕੁਦਰਤੀ ਕ੍ਰੋਪੀ ਤੋਂ ਬਾਅਦ ਹੁਣ ਮੰਡੀਆਂ ’ਚ ਸਰਕਾਰੀ ਕ੍ਰੋਪੀ ਦਾ ਸ਼ਿਕਾਰ ਹੋ ਰਹੇ ਹਨ ਕਿਸਾਨ
ਉਨ੍ਹਾਂ ਨੇ ਕਿਹਾ ਕਿ ਕਰੀਬ 7 ਲੱਖ ਦੀ ਕੰਬਾਈਨ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ 2 ਲੱਖ ਰੁਪਏ ਦੇ ਕਰੀਬ ਫਸਲ ਅਤੇ 1 ਲੱਖ ਰੁਪਏ ਦਾ ਨਾੜ੍ਹ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸੜ੍ਹੀ ਹੋਈ ਫਸਲ ਦਾ ਬਣਦਾ ਮੁਆਵਜਾ ਦੇਵੇ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ਜਲੰਧਰ ’ਚ ਇਲਾਜ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ