ਮੋਰਚਾ ਫਤਿਹ: ਕਿਸਾਨਾਂ ਦਾ ਸੋਲਖੀਆਂ ਟੋਲ ਪਲਾਜ਼ਾ ’ਤੇ ਸ਼ਾਨਦਾਰ ਸੁਆਗਤ, ਪਰਿਵਾਰ ਨੂੰ ਮਿਲ ਹੋਏ ਭਾਵੁਕ
Sunday, Dec 12, 2021 - 02:07 PM (IST)
ਰੂਪਨਗਰ (ਵਰੁਣ)- ਕਿਸਾਨੀ ਸੰਘਰਸ਼ ’ਚ ਜਿੱਤ ਹਾਸਲ ਕਰਕੇ ਦਿੱਲੀ ਤੋਂ ਪਰਤੇ ਕਿਸਾਨਾਂ ਦਾ ਰੂਪਨਗਰ ਦੇ ਸੋਲਖੀਆਂ ਟੋਲ ਪਲਾਜ਼ਾ ’ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਉਥੇ ਹੀ ਕਿਸਾਨ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਮਿਲ ਕੇ ਭਾਵੁਕ ਹੋ ਗਏ। ਇਸ ਦੌਰਾਨ ਟੋਲ ਪਲਾਜ਼ਾ ’ਤੇ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਦੌਰਾਨ ਫੁੱਲਾਂ ਦੀ ਵਰਖਾ ਕਰਕੇ ਕਿਸਾਨਾਂ ਦਾ ਸੁਆਗਤ ਕੀਤਾ ਗਿਆ। ਟੋਲ ਪਲਾਜ਼ਾ ’ਤੇ ਇਕ ਮੇਲੇ ਵਰਗਾ ਮਾਹੌਲ ਲੱਗ ਰਿਹਾ ਸੀ। ਕਿਸਾਨਾਂ ਦੇ ਚਿਹਰਿਆਂ ’ਤੇ ਜਿੱਥੇ ਖ਼ੁਸ਼ੀ ਵਿਖਾਈ ਦੇ ਰਹੀ ਸੀ, ਉਥੇ ਹੀ ਇਕ ਸਾਲ ਬਾਅਦ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਮਿਲ ਕੇ ਕਿਸਾਨ ਭਾਵੁਕ ਹੋ ਗਏ।
ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਕਿਸਾਨੀ ਸੰਘਰਸ਼ ਵਿਚ ਜਿੱਤ ਹਾਸਿਲ ਕਰਕੇ ਆਪਣੇ ਜ਼ਿਲ੍ਹੇ ਵਿਚ ਪਹੁੰਚਣ ਨੂੰ ਲੈ ਕੇ ਸੋਲਖੀਆਂ ਟੋਲ ਪਲਾਜਾ ਉਤੇ ਕਿਸਾਨ ਆਗੂਆਂ ਅਤੇ ਇਲਾਕੇ ਦੀ ਸੰਗਤਾ ਵੱਲੋਂ ਭਰਵਾਂ ਸਵਾਗਤ ਕਰਨ ਤਿਆਰੀਆਂ ਗਈਆਂ। ਬੀਤੇ ਦਿਨ ਸੋਲਖੀਆਂ ਟੋਲ ਪਲਾਜਾ ਉਤੇ ਮੀਟਿੰਗ ਕਰਨ ਉਪਰੰਤ ਕਿਸਾਨ ਆਗੂ ਸਤਨਾਮ ਸਿੰਘ ਮਾਜਰੀ, ਭੁਪਿੰਦਰ ਸਿੰਘ ਬਿੰਦਰਖ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੀ ਜਿੱਤ ਕੇ ਘਰਾਂ ਨੂੰ ਵਾਪਸ ਆ ਰਹੇ ਕਿਸਾਨੀ ਯੋਧਿਆਂ ਦੇ ਸਨਮਾਨ ਨੂੰ ਲੈ ਕੇ ਪਿੰਡ ਵਿਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਸੰਘਰਸ਼ ਜਿੱਤ ਕੇ ਆ ਰਹੇ ਕਿਸਾਨਾ ਦੇ ਸਵਾਗਤ ਤੇ ਸਨਮਾਨ ਲਈ ਪ੍ਰੋਗਰਾਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਬੱਸਾਂ ਰਾਹੀਂ ਹਿਮਾਚਲ ਸਮੇਤ ਹੋਰ ਪਹਾੜੀ ਸੂਬਿਆਂ ਨੂੰ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ
ਇਸ ਮੌਕੇ ਉਤੇ ਬਾਬਾ ਗੁਰਚਰਨ ਸਿੰਘ ਲੰਗਰਾਵਾਲਿਆ ਨੇ ਕਿਹਾ ਕਿ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨ ਰੱਦ ਕਰਵਾ ਕੇ ਆਉਣ ਵਾਲੀਆ ਨਸਲਾਂ ਦਾ ਜੀਵਨ ਸੁਖਾਲਾ ਕੀਤਾ ਹੈ ਜੇਕਰ ਕਾਨੂੰਨ ਲਾਗੂ ਹੋ ਜਾਦੇ ਤਾਂ ਅੰਨਦਾਤੇ, ਖੇਤ ਮਜਦੂਰ ਅਤੇ ਹਰੇਕ ਵਰਗ ਦਾ ਵੱਡਾ ਨੁਕਸਾਨ ਹੋਣਾ ਸੀ। ਉਨਾਂ ਕਿਹਾਕਿ ਅਸੀ ਸੰਸਥਾ ਵੋਲੋਂ ਕਿਸਾਨੀ ਸੰਘਰਸ਼ ਨਾਲ ਸ਼ੁਰੂ ਤੋਂ ਜੁਡ਼ੇ ਹੋਏ ਹਾਂ ਤੇ 13 ਜਨਵਰੀ ਤੋਂ ਲਗਾਤਾਰ ਸਿੰਘੂ ਬਾਰਡਰ ਤੇ ਲੰਗਰ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਸੀ। ਗੁਰਦੁਆਰਾ ਸਾਹਿਬ ਪਿੰਡ ਬਿੰਦਰਖ ਦੇ ਪ੍ਰਧਾਨ ਗੁਰਕੀਰਤ ਸਿੰਘ ਜਿੰਮੀ, ਜਥੇਦਾਰ ਬਹਾਦਰ ਸਿੰਘ, ਮਾਸਟਰ ਸੁਖਜੀਤ ਸਿੰਘ, ਜਥੇਦਾਰ ਅਵਤਾਰ ਸਿੰਘ ਪੱਪੀ, ਸਮਾਜਸੇਵੀ ਸੁਖਵਿੰਦਰ ਸਿੰਘ ਗਿੱਲ, ਕਾਲਾ ਸਿੰਘ ਭਗਵੰਤਪੁਰ, ਸੱਜਣ ਸਿੰਘ ਹਰੀਪੁਰ, ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਲਖਮੀਪੁਰ, ਦੀਪੀ ਸਰਪੰਚ ਲਖਮੀਪੁਰ, ਨਿਰਮਲ ਸਿੰਘ, ਰਾਜ ਸਿੰਘ ਆਦਿ ਹਾਜਰ ਸਨ।
ਇਹ ਵੀ ਪੜ੍ਹੋ: 'ਰਾਜਨੀਤੀ ਇਕ ਸੇਵਾ, ਕਾਰੋਬਾਰ ਨਹੀਂ', ਪੜ੍ਹੋ ਮੁਹੰਮਦ ਸਦੀਕ ਨਾਲ 2022 ਚੋਣਾਂ ਨੂੰ ਲੈ ਕੇ ਕੀਤੀ ਵਿਸ਼ੇਸ਼ ਗੱਲਬਾਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ