ਚੌਲਾਂਗ ਟੋਲ ਪਲਾਜ਼ਾ 'ਤੇ ਦਿੱਲੀ ਮੋਰਚਾ ਜਿੱਤ ਕੇ ਪਰਤੇ ਕਿਸਾਨਾਂ ਦਾ ਫੁੱਲਾਂ ਦੀ ਵਰਖਾ ਨਾਲ ਹੋਇਆ ਸੁਆਗਤ

Sunday, Dec 12, 2021 - 04:17 PM (IST)

ਚੌਲਾਂਗ ਟੋਲ ਪਲਾਜ਼ਾ 'ਤੇ ਦਿੱਲੀ ਮੋਰਚਾ ਜਿੱਤ ਕੇ ਪਰਤੇ ਕਿਸਾਨਾਂ ਦਾ ਫੁੱਲਾਂ ਦੀ ਵਰਖਾ ਨਾਲ ਹੋਇਆ ਸੁਆਗਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼,ਮੋਮੀ, ਜਸਵਿੰਦਰ)- ਦੋਆਬਾ ਕਿਸਾਨ ਕਮੇਟੀ ਵੱਲੋਂ ਚੌਲਾਂਗ ਟੋਲ ਪਲਾਜ਼ਾ 'ਤੇ ਲਗਾਏ ਗਏ ਪੱਕੇ ਮੋਰਚੇ ਦੇ 432ਵੇਂ ਦਿਨ ਦਿੱਲੀ ਮੋਰਚੇ 'ਤੇ ਜਿੱਤ ਦਰਜ ਕਰਕੇ ਵਾਪਸ ਪਰਤੇ ਕਿਸਾਨਾਂ ਦਾ ਫੁੱਲਾਂ ਨਾਲ ਸੁਆਗਤ ਕੀਤਾ ਗਿਆ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਮੋਰਚੇ ਵਿੱਚ ਸੰਘਰਸ਼ ਕਰਨ ਵਾਲੇ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਉਨ੍ਹਾਂ ਦੀ ਟੀਮ ਦੇ ਸਾਥੀ ਕਿਸਾਨ ਆਗੂਆਂ ਰਣਜੀਤ ਸਿੰਘ ਬਾਜਵਾ, ਪ੍ਰਿਥਪਾਲ ਸਿੰਘ ਗੁਰਾਇਆ, ਸਤਪਾਲ ਸਿੰਘ ਮਿਰਜ਼ਾਪੁਰ, ਅਮਰਜੀਤ ਸਿੰਘ ਕੁਰਾਲਾ, ਪਰਸ਼ੋਤਮ ਸਿੰਘ, ਬਲਬੀਰ ਸਿੰਘ ਸੋਹੀਆ, ਹਰਭਜਨ ਸਿੰਘ ਰਾਪੁਰ, ਰਤਨ ਸਿੰਘ ਖੋਖਰ, ਗੁਰਮਿੰਦਰ ਸਿੰਘ ਦਾ ਕਾਫ਼ਲਾ ਦੁਪਹਿਰ 3 ਵਜੇ ਦੇ ਕਰੀਬ ਚੌਲਾਂਗ ਟੋਲ ਪਲਾਜ਼ਾ ’ਤੇ ਪਹੁੰਚਿਆ ਤਾਂ ਟਾਂਡਾ, ਦਸੂਹਾ ਅਤੇ ਭੋਗਪੁਰ ਖੇਤਰ ਦੇ ਸੈਂਕੜੇ ਕਿਸਾਨਾਂ ਨੇ ਜੇਤੂ ਕਿਸਾਨਾਂ ਦਾ ਫੁੱਲਾਂ ਦੀ ਵਰਖਾ ਨਾਲ ਸੁਆਗਤ ਕੀਤਾ। 

ਇਹ ਵੀ ਪੜ੍ਹੋ: ਭੋਗਪੁਰ ਹਾਈਵੇਅ 'ਤੇ ਵਾਪਰੇ ਭਿਆਨਕ ਹਾਦਸੇ 'ਚ ਕੁੜੀ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

PunjabKesari
ਇਸ ਦੌਰਾਨ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਪ੍ਰਧਾਨ ਜੰਗਵੀਰ ਸਿੰਘ ਨੇ ਇਸ ਦੌਰਾਨ ਕਿਸਾਨ ਅੰਦੋਲਨ ਨੂੰ ਕਾਮਯਾਬ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਹਰ ਵਿਅਕਤੀ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ। ਇਸ ਫਤਿਹ ਮਾਰਚ ਦਾ ਚੌਲਾਂਗ ਟੋਲ ਪਲਾਜ਼ਾ, ਟਾਂਡਾ ਮੰਡੀ, ਰਸੂਲਪੁਰ, ਦਾਰਾਪੁਰ ਬਾਈਪਾਸ, ਮੂਨਕਾ, ਕੁਰਾਲਾ, ਖੁੱਡਾ, ਗਰਨਾ ਸਾਹਿਬ, ਦਸੂਹਾ, ਮਾਨਗੜ੍ਹ, ਗੜ੍ਹਦੀਵਾਲਾ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਖੇੜਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਮਾਰਚ ਧੂਤਾ ਰੋਡ ਤੋਂ ਹੁੰਦਾ ਹੋਇਆ ਰਸੂਲਪੁਰ ਵਿਖੇ ਸਮਾਪਤ ਹੋਇਆ। 
ਇਸ ਮੌਕੇ ਦਵਿੰਦਰ ਸਿੰਘ ਮੂਨਕ, ਮਨਜੋਤ ਸਿੰਘ ਤਲਵੰਡੀ ਜੱਟਾਂ, ਹਰਦੀਪ ਖੁੱਡਾ, ਜਗਤਾਰ ਸਿੰਘ ਬੱਸੀ , ਸਵਰਨ ਸਿੰਘ, ਅਮਰੀਕ ਸਿੰਘ ਕੁਰਾਲਾ, ਪਰਮਵੀਰ ਸਿੰਘ ਪੰਮਾ, ਸੁਖਵਿੰਦਰ ਜੀਤ ਸਿੰਘ ਝਾਵਰ, ਮਨਪ੍ਰੀਤ ਸਿੰਘ ਦੇਹਰੀਵਾਲ, ਸਵਰਨ ਸਿੰਘ, ਅਮਰਜੀਤ ਸਿੰਘ ਸਿੱਧੂ, ਜਸਵੀਰ ਸਿੰਘ ਖੁੱਡਾ, ਹਰਜਿੰਦਰ ਸਿੰਘ ਅਤੇ ਪਾਖਰ ਸਿੰਘ ਹਾਜ਼ਰ ਸਨ। 

ਇਹ ਵੀ ਪੜ੍ਹੋ: ਮੋਰਚਾ ਫਤਿਹ: ਕਿਸਾਨਾਂ ਦਾ ਸੋਲਖੀਆਂ ਟੋਲ ਪਲਾਜ਼ਾ ’ਤੇ ਸ਼ਾਨਦਾਰ ਸੁਆਗਤ, ਪਰਿਵਾਰ ਨੂੰ ਮਿਲ ਹੋਏ ਭਾਵੁਕ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News