ਵੱਡੀ ਖ਼ਬਰ : ਕਿਸਾਨਾਂ ਵਲੋਂ ਸੂਬੇ 'ਚ ਯਾਤਰੀ ਅਤੇ ਮਾਲ ਗੱਡੀਆਂ ਚਲਾਉਣ ਨੂੰ ਪ੍ਰਵਾਨਗੀ

Saturday, Nov 21, 2020 - 07:39 PM (IST)

ਚੰਡੀਗੜ੍ਹ : ਕਿਸਾਨ ਅੰਦੋਲਨ ਕਰਕੇ ਪਿਛਲੇ ਲੰਬੇ ਸਮੇਂ ਤੋਂ ਬੰਦ ਯਾਤਰੀ ਅਤੇ ਮਾਲ ਗੱਡੀਆਂ ਨੂੰ ਪੰਜਾਬ ਵਿਚ ਚਲਾਉਣ ਲਈ ਕਿਸਾਨ ਜਥੇਬੰਦੀਆਂ ਰਾਜ਼ੀ ਹੋ ਗਈਆਂ ਹਨ। ਇਸ ਦਾ ਐਲਾਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ ਹੈ। ਸੂਬੇ ਵਿਚ ਮਾਲ ਅਤੇ ਯਾਤਰੀ ਗੱਡੀਆਂ ਦੀ ਮੁੜ ਤੋਂ ਬਹਾਲੀ ਲਈ ਮੁੱਖ ਮੰਤਰੀ ਵਲੋਂ ਅੱਜ ਸਮੂਹ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਸੀ, ਇਹ ਵੀ ਖ਼ਬਰ ਸੀ ਕਿ ਕੁੱਝ ਕਿਸਾਨ ਜਥੇਬੰਦੀਆਂ ਸੂਬੇ ਵਿਚ ਦੋਵੇਂ ਟ੍ਰੇਨਾਂ ਚਲਾਉਣ ਦੇ ਹੱਕ ਵਿਚ ਸਨ ਜਦਕਿ ਕੁਝ ਇਸ ਤੋਂ ਇਨਕਾਰ ਕਰ ਰਹੀਆਂ ਸਨ।

ਇਹ ਵੀ ਪੜ੍ਹੋ :   ਮੁੱਖ ਮੰਤਰੀ ਨਾਲ ਮੀਟਿੰਗ 'ਤੇ ਕਿਸਾਨ ਨੇਤਾ ਦਾ ਵੱਡਾ ਬਿਆਨ

ਇਸ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਨੇ ਸੂਬੇ ਵਿਚ ਮਾਲ ਗੱਡੀਆਂ ਚਲਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਜਦਕਿ ਕੇਂਦਰ ਸਰਕਾਰ ਦਾ ਤਰਕ ਸੀ ਕਿ ਜਦੋਂ ਤਕ ਕਿਸਾਨ ਪੂਰੀ ਤਰ੍ਹਾਂ ਰੇਲਵੇ ਟ੍ਰੈਕ ਖਾਲ੍ਹੀ ਨਹੀਂ ਕਰਦੇ ਅਤੇ ਮਾਲ ਗੱਡੀਆਂ ਦੇ ਨਾਲ ਨਾਲ ਯਾਤਰੀ ਟ੍ਰੇਨਾਂ ਚਲਾਉਣ ਨੂੰ ਰਾਜ਼ੀ ਨਹੀਂ ਹੁੰਦੇ ਉਦੋਂ ਤਕ ਪੰਜਾਬ ਵਿਚ ਟ੍ਰੇਨਾਂ ਚਲਾਉਣ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ ਹੁਣ ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਦੇ ਨਾਲ-ਨਾਲ ਯਾਤਰੀ ਟ੍ਰੇਨਾਂ ਚਲਾਉਣ ਨੂੰ ਵੀ ਪ੍ਰਵਾਨਗੀ ਦੇ ਦਿਤੀ ਹੈ।

ਇਹ ਵੀ ਪੜ੍ਹੋ :  ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਤੇ ਕੈਪਟਨ ਚਿੰਤਤ, ਕੀਤਾ ਵੱਡਾ ਖ਼ੁਲਾਸਾ


Gurminder Singh

Content Editor

Related News