ਆਰਥਿਕ ਮੰਦਹਾਲੀ ਨੇ ਲਈ ਇਕ ਹੋਰ ਕਿਸਾਨ ਦੀ ਜਾਨ , 23 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Thursday, Sep 30, 2021 - 05:46 PM (IST)

ਆਰਥਿਕ ਮੰਦਹਾਲੀ ਨੇ ਲਈ ਇਕ ਹੋਰ ਕਿਸਾਨ ਦੀ ਜਾਨ , 23 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਮਲੋਟ (ਜੁਨੇਜਾ): ਮਲੋਟ ਉਪ ਮੰਡਲ ਦੇ ਪਿੰਡ ਰੱਤਾਖੇੜਾ ਦੇ ਇਕ 23 ਸਾਲਾ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਆਰਥਿਕ ਮੰਦਹਾਲੀ ਵਿਚੋਂ ਲੰਘ ਰਿਹਾ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਗਿਆ ਸੀ, ਜਿਸ ਕਰਕੇ ਇਸ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੇ ਰਿਸ਼ਤੇਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਮਨੀਪਾਲ ਸਿੰਘ ਪੁੱਤਰ ਗੁਰਜੀਤ ਸਿੰਘ ਆਪਣੀ ਜ਼ਮੀਨ ਸੇਮ ਵਿਚ ਆ ਜਾਣ ਕਰਕੇ ਮੱਝਾਂ ਦਾ ਵਪਾਰ ਕਰਦਾ ਸੀ।

ਇਹ ਵੀ ਪੜ੍ਹੋ : ਅਮਿਤ ਸ਼ਾਹ ਤੇ ਕੈਪਟਨ ਦੀ ਮੁਲਾਕਾਤ ਚਰਚਾ 'ਚ, ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਨੂੰ ਦਿੱਤੀ ਇਹ ਸਲਾਹ

ਇਸ ਧੰਦੇ ਵਿਚ ਉਸ ਦੇ ਪੈਸੇ ਕੁਝ ਲੋਕਾਂ ਵੱਲੋਂ ਵਾਪਸ ਨਹੀਂ ਕੀਤੇ ਸਨ।ਇਸ ਤੋਂ ਇਲਾਵਾ ਉਸ ਦੇ ਪਸ਼ੂ ਬਿਮਾਰ ਹੋਣ ਲੱਗ ਪਏ ਸਨ, ਜਿਸ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ। ਉਸ ਦੀ ਖੇਤ ’ਚ ਕੋਈ ਫਸਲ ਨਹੀਂ ਹੁੰਦੀ ਸੀ। ਇਸ ਤੋਂ ਇਲਾਵਾ ਪਿਛਲੇ ਤਿੰਨ ਚਾਰ ਸਾਲਾਂ ਤੋਂ ਉਨ੍ਹਾਂ ਨੂੰ ਸੇਮ ਸਬੰਧੀ ਮਿਲਦਾ ਮੁਆਵਜ਼ਾ ਨਹੀਂ ਮਿਲ ਰਿਹਾ ਸੀ। ਉਧਰ ਬੈਂਕਾਂ ਵੱਲੋਂ ਵਨ ਟਾਇਮ ਸੈਟਲਮੈਂਟ ਤਹਿਤ ਉਨ੍ਹਾਂ ਤੋਂ ਪੈਸੇ ਲੈ ਲਏ ਪਰ ਅੱਗੇ ਤੋਂ ਸਿਬਲ ਖ਼ਰਾਬ ਹੋਣ ਕਰਕੇ ਲੋਨ ਦੇਣਾ ਬੰਦ ਕਰ ਦਿੱਤਾ। ਇਨ੍ਹਾਂ ਕਾਰਨਾਂ ਕਰਕੇ ਹੀ ਉਸ ਨੇ ਕੱਲ੍ਹ ਸ਼ਾਮ ਨੂੰ ਜ਼ਹਿਰੀਲੀ ਦਵਾਈ ਪੀ ਲਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਨੀਪਾਲ ਦੀ ਭੁਚੋਂ ਅਦੇਸ਼ ਮੈਡੀਕਲ ਕਾਲਜ ਵਿਚ ਮੌਤ ਹੋ ਗਈ। ਜਿਥੋਂ ਲਾਸ਼ ਨੂੰ ਲਿਆ ਕਿ ਮਲੋਟ ਦੇ ਸਰਕਾਰੀ ਹਸਪਤਾਲ ਤੋਂ ਪੋਸਟ ਮਾਰਟਮ ਕਰਾਇਆ ਹੈ। ਕਬਰਵਾਲਾ ਪੁਲਸ ਨੇ ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਮ੍ਰਿਤਕ ਮਨੀਪਾਲ ਤਿੰਨ ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ ਅਤੇ ਅਤੇ ਅਜੇ ਕੁਵਾਰਾ ਸੀ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ਹੋਈ ਗੈਂਗਵਾਰ ਮਾਮਲੇ ’ਚ ਨਵਾਂ ਮੋੜ, ਹੁਣ ਲਾਰੇਸ਼ ਬਿਸ਼ਨੋਈ ਨੇ ਪੋਸਟ ਪਾ ਕੇ ਕੀਤਾ ਵੱਡਾ ਖ਼ੁਲਾਸਾ 


author

Shyna

Content Editor

Related News