ਖੇਤੀ ਪ੍ਰਧਾਨ ਸੂਬੇ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰਨ ’ਚ 5ਵੇਂ ਨੰਬਰ ’ਤੇ

Tuesday, Sep 15, 2020 - 02:14 PM (IST)

ਖੇਤੀ ਪ੍ਰਧਾਨ ਸੂਬੇ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰਨ ’ਚ 5ਵੇਂ ਨੰਬਰ ’ਤੇ

ਪਟਿਆਲਾ, ਰੱਖੜਾ (ਰਾਣਾ) - ਖੇਤੀ ਪ੍ਰਧਾਨ ਸੂਬਾ ਪੰਜਾਬ ਕਿਸੇ ਸਮੇਂ ਭਾਰਤ ਦਾ ਤਰੱਕੀ ਵਾਲਾ ਮੋਹਰੀ ਸੂਬਾ ਰਿਹਾ ਹੈ। ਸਮੇਂ ਦੇ ਹਾਕਮਾਂ ਨੇ ਬਦਨੀਤੀ ਭਰਪੂਰ ਅਜਿਹੀਆਂ ਨੀਤੀਆਂ ਘੜੀਆਂ ਕਿ ਇਥੋਂ ਦਾ ਕਿਸਾਨ ਆਰਥਿਕ ਤੰਗੀ ਦੇ ਚੱਲਦਿਆਂ ਖੁਦਕੁਸ਼ੀਆਂ ਦੇ ਰਾਹ ਤੁਰ ਪਿਆ। ਭਾਵੇਂ ਕਿ ਮੌਜੂਦਾ ਸਰਕਾਰਾਂ ਨੇ ਕਿਸਾਨਾਂ ਦੇ ਕਰਜ਼ੇ ਮਾਫੀ ਨੂੰ ਲੈ ਕੇ ਚੋਣਾਂ ਜਿੱਤੀਆਂ ਪਰ ਪੀੜਤ ਪਰਿਵਾਰਾਂ ਦੇ ਦਿਲ ਉਹ ਹੁਣ ਤੱਕ ਨਾ ਜਿੱਤ ਸਕੀ। ਐੱਨ.ਸੀ.ਆਰ.ਬੀ. ਵਲੋਂ ਕੀਤੇ ਗਏ ਖੁਲਾਸਿਆਂ ’ਚ ਭਾਰਤ ਦੇ ਮਹਾਰਾਸ਼ਟਰ ਸੂਬੇ ਵਿਚ ਕਿਸਾਨ ਖੁਦਕੁਸ਼ੀਆਂ ਦੀ ਗਿਣਤੀ ’ਚ ਪਹਿਲੇ ਨੰਬਰ ’ਤੇ ਹੈ। ਜਿਥੇ 2019-20 ਤੱਕ 9680 ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ ਹਨ। ਦੂਜੇ ਨੰਬਰ ’ਤੇ ਕਰਨਾਟਕਾ ’ਚ 1331, ਤੀਜੇ ਨੰਬਰ ’ਤੇ ਤੇਲੰਗਾਨਾ 441, ਚੌਥੇ ਨੰਬਰ ’ਤੇ ਆਂਧਰਾ ਪ੍ਰਦੇਸ਼ 286 ਅਤੇ 5ਵੇਂ ਨੰਬਰ ’ਤੇ ਪੰਜਾਬ 239 ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ ਹਨ।

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਤੋਂ ਇਲਾਵਾ ਛੱਤੀਸਗੜ੍ਹ 237, ਮੱਧ ਪ੍ਰਦੇਸ਼ 142, ਉੱਤਰ ਪ੍ਰਦੇਸ਼ 108, ਮਿਜ਼ੋਰਮ 22 ਅਤੇ ਕੇਰਲਾ ’ਚ 22 ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ ਹਨ। ਬਾਕੀ ਸੂਬਿਆਂ ਵਿਚ ਨਾਮਾਤਰ ਖੁਦਕੁਸ਼ੀਆਂ ਕਰਨ ਦਾ ਅੰਕੜਾ ਦਰਜ ਹੈ। ਪੰਜਾਬ ਪੜ੍ਹਿਆ-ਲਿਖਿਆ ਸੂਬਾ ਹੈ, ਜਿਸ ਦੇ ਬਾਵਜੂਦ ਇਥੋਂ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਇਸ ਤੋਂ ਸਾਫ ਝਲਕਦਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਭਰੋਸੇ ’ਚ ਲੈ ਕੇ ਵੋਟਾਂ ਬਟੋਰਨ ਦਾ ਕੰਮ ਕੀਤਾ ਹੈ। ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਈ ਪੁਖਤਾ ਨੀਤੀ ਨਹੀਂ ਬਣਾਈ ਗਈ। ਜਿਸ ਕਾਰਨ ਅੱਜ ਵੀ ਕਿਸਾਨ, ਬਜ਼ੁਰਗ ਅਤੇ ਨੌਜਵਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ। ਲੰਮੇ ਸਮੇਂ ਤੋਂ ਦੇਸ਼ ਦੇ ਕਿਸਾਨਾਂ ਨੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਲੀ ਸਰਕਾਰ ’ਤੇ ਦਬਾਅ ਪਾਇਆ, ਜੋ ਹਾਲੇ ਤੱਕ ਵੀ ਮੁਕੰਮਲ ਰੂਪ ਵਿਚ ਲਾਗੂ ਨਹੀਂ ਕੀਤੀ ਗਈ।

ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ 

ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)

ਭਾਵੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲਕਦਮੀ ਕਰਦੇ ਹੋਏ ਦਿੱਲੀ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਕੇ ਦੇਸ਼ ਦੇ ਸਮੁੱਚੇ ਸੂਬਿਆਂ ਦੀਆਂ ਸਰਕਾਰਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਇੰਨਾ ਹੀ ਨਹੀਂ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਵੀ ਕਈ ਵਾਰ ਸੁੰਢੀ, ਹੜ੍ਹ, ਟਿੱਡੀ ਦਲ, ਸੋਕਾ ਆਦਿ ਦੀ ਭੇਟ ਚੜ੍ਹ ਜਾਂਦੀਆਂ ਹਨ। ਜੇਕਰ ਇਹ ਫਸਲਾਂ ਸਹੀ ਸਲਾਮਤ ਪੱਕ ਜਾਣ ਤਾਂ ਕਈ-ਕਈ ਦਿਨ ਮੰਡੀਆਂ ਵਿਚ ਰੁਲਦੀਆਂ ਰਹਿੰਦੀਆਂ ਹਨ। ਸਰਕਾਰੀ ਖਰੀਦ ਏਜੰਸੀਆਂ ਦੀ ਮਨਮਾਨੀ ਅੱਗੇ ਆਖਰ ਗੋਡੇ ਟੇਕ ਕੇ ਘੱਟ ਰੇਟ ’ਤੇ ਵੱਧ ਤੋਲ ਦੇ ਕੇ ਫਸਲ ਵੇਚਣ ਲਈ ਮਜ਼ਬੂਰ ਹੋ ਜਾਂਦੇ ਹਨ। ਜਦੋਂ ਕਈ-ਕਈ ਸਾਲ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ, ਤਾਂ ਕਰਜ਼ੇ ਦੀ ਮਾਰ ਹੇਠ ਆਇਆ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ।

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਾਸ ਖ਼ਬਰ, ਖਾਣੇ ’ਚ ਸ਼ਾਮਲ ਕਰੋ ਇਹ ਚੀਜ਼ਾਂ

ਕਿਸਾਨ ਹਿਤੈਸ਼ੀ ਵਿੱਤ ਮੰਤਰੀ ਵੀ ਇਸ ਸਮੱਸਿਆ ਦਾ ਹੱਲ ਕਰਨ ’ਚ ਨਾਕਾਮ
ਵਿਧਾਨ ਸਬਾ ਚੋਣਾਂ ’ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਸਮੁੱਚੇ ਕਰਜ਼ਾ ਮੁਆਫੀ ਸਕੀਮ, ਫਸਲੀ ਬੀਮਾ, ਮੁਆਵਜਾ ਅਤੇ ਨੌਕਰੀਆਂ ਦੇਣ ਦੇ ਝਾਂਸਿਆਂ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਤਾਂ ਬਣ ਗਈ। ਪਰ ਸਾਢੇ 3 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੰਜਾਬ ਦੇ ਸਮੁੱਚੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਕਰਜ਼ ਮੁਆਫ ਨਹੀਂ ਹੋ ਸਕਿਆ। ਇਹ ਕਰਜ਼ ਭਵਿੱਖ ਵਿਚ ਵੀ ਮੁਆਫ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਕਿਸਾਨ ਹਿਤੈਸ਼ੀ ਅਖਵਾਉਣ ਵਾਲੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਇਸ ਸਮੱਸਿਆ ਨੂੰ ਸਮੁੱਚੇ ਰੂਪ ਵਿਚ ਹੱਲ ਕਰਨ ਵਿਚ ਨਾਕਾਮ ਸਾਬਿਤ ਹੋਏ ਹਨ।

ਜਾਣੋ ਕਦੋਂ ਖੁੱਲ੍ਹ ਰਹੇ ਹਨ ਤਾਲਾਬੰਦੀ ਕਾਰਨ ਬੰਦ ਹੋਏ ‘ਸਿਨੇਮਾ ਘਰ’ (ਵੀਡੀਓ) 


author

rajwinder kaur

Content Editor

Related News