ਨਵ-ਵਿਆਹੇ ਜੋੜੇ ਦਾ ਸ਼ਲਾਘਾਯੋਗ ਕਦਮ, ਕਿਸਾਨਾਂ ਲਈ ਜੋ ਕੀਤਾ ਸੁਣ ਤੁਸੀਂ ਵੀ ਕਹੋਗੇ ਵਾਹ-ਵਾਹ

Wednesday, Dec 09, 2020 - 06:03 PM (IST)

ਚੰਡੀਗੜ੍ਹ/ਮਲੋਟ: ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਖ਼ਿਲਾਫ਼ ਦਿੱਲੀ 'ਚ ਕਿਸਾਨ ਪਿਛਲੇ 14 ਦਿਨਾਂ ਤੋਂ ਧਰਨਿਆਂ 'ਤੇ ਡਟੇ ਹੋਏ ਹਨ।ਇਨ੍ਹਾਂ ਕਿਸਾਨਾਂ ਦੇ ਹੌਂਸਲੇ ਤੇ ਮਦਦ ਲਈ ਦੇਸ਼ ਵਿਦੇਸ਼ ਤੋਂ ਪੰਜਾਬੀ ਅੱਗੇ ਆ ਰਹੇ ਹਨ।ਇਸ ਬਾਰੇ ਤੁਸੀਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣੀਆਂ ਪਰ ਇਕ ਤਾਜ਼ਾ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ।ਇਸ ਵੀਡੀਓ ਨੂੰ ਕਿਸਾਨ ਮੋਰਚੇ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਆਪਣੇ ਫੇਸਬੁਕ ਅਕਾਉਂਟ 'ਤੇ ਸ਼ੇਅਰ ਕੀਤੀ ਹੈ।ਇਹ ਵੀਡੀਓ ਇਕ ਵਿਆਹ ਸਮਾਗਮ ਦੀ ਹੈ, ਜਿੱਥੇ ਦਿੱਲੀ ਕਿਸਾਨ ਅੰਦੋਲਨ ਲਈ ਮਦਦ ਲਈ ਇਕ ਗੋਲਕ ਰੱਖਿਆ ਗਿਆ ਹੈ। ਵਿਆਹ 'ਚ ਪਹੁੰਚੇ ਲੋਕਾਂ ਨੂੰ ਸ਼ਗਨ ਦਾ ਪੈਸਾ ਇਕ ਗੋਲਕ 'ਚ ਪਾਊਣ ਲਈ ਕਿਹਾ ਗਿਆ ਹੈ। ਵਿਆਹ ਵਾਲੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਸ਼ਗਨ ਦਾ ਪੈਸਾ ਦਿੱਲੀ ਕਿਸਾਨ ਮੋਰਚੇ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ।ਇਸ ਪੋਸਟ ਨੂੰ ਸ਼ੇਅਰ ਕਰਦਿਆਂ 'ਕਮਾਲ ਦਾ ਫੈਸਲਾ ਕੀਤਾ ਇਸ ਪਰਿਵਾਰ ਨੇ ਕਿ ਵਿਆਹ 'ਚ ਮਿਲਣ ਵਾਲਾ ਸ਼ਗਨ ਗੋਲਕ 'ਚ ਪਵਾ ਕੇ ਦਿੱਲੀ ਕਿਸਾਨ ਅੰਦੋਲਨ 'ਚ ਭੇਜਿਆ ਜਾਵੇ।

ਇਹ ਵੀ ਪੜ੍ਹੋ: ਸ਼ਹੀਦਾਂ ਦੇ ਨਾਂ 'ਤੇ ਰੱਖੇ ਜਾਣਗੇ 5 ਸਰਕਾਰੀ ਸਕੂਲਾਂ ਦੇ ਨਾਮ, ਸਿੱਖਿਆ ਮੰਤਰੀ ਨੇ ਦਿੱਤੀ ਪ੍ਰਵਾਨਗੀ

PunjabKesari

ਜ਼ਿਕਰਯੋਗ ਹੈ ਕਿ ਇਹ ਅੰਦਲੋਨ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਦਿੱਲੀ ਸਰਹੱਦਾਂ 'ਤੇ ਡੇਰੇ ਲਾਏ ਹੋਏ ਹਨ। ਜਿੱਥੇ ਇਕ ਪਾਸੇ ਕਿਸਾਨ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ 'ਤੇ ਅੜ੍ਹੇ ਹੋਏ ਹਨ, ਉੱਥੇ ਦੂਜੇ ਪਾਸੇ ਕੇਂਦਰ ਸਰਕਾਰ ਇਸ ਮੁੱਦੇ 'ਤੇ ਕੋਈ ਵਿਚਲਾ ਰਸਤਾ ਕੱਢਣ ਅਤੇ ਕਿਸਾਨਾਂ ਨੂੰ ਖੇਤੀਬਾੜੀ ਬਿੱਲਾਂ ਦੇ ਲਾਭ ਸਮਝਾਉਣ 'ਤੇ ਕਾਇਮ ਹੈ। ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ 5 ਵਾਰ ਬੈਠਕ ਹੋ ਚੁੱਕੀ ਹੈ ਪਰ ਅਜੇ ਤੱਕ ਗੱਲ ਕਿਸੇ ਵੀ ਤਣ ਪੱਤਣ ਨਹੀਂ ਲੱਗੀ।

ਇਹ ਵੀ ਪੜ੍ਹੋ: ਸੰਘਰਸ਼ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਬਜ਼ੁਰਗ ਕਿਸਾਨ ਬੀਬੀ ਦੀ ਮੌਤ

ਨੋਟ: ਇਸ ਜੋੜੇ ਵਲੋਂ ਚੁੱਕੇ ਗਏ ਕਦਮ ਸਬੰਧੀ ਤੁਹਾਡੀ ਕੀ ਹੈ ਰਾਏ


Shyna

Content Editor

Related News