ਕਿਸਾਨਾਂ ਤੇ ਅਧਿਕਾਰੀਆਂ ਵਿਚਾਲੇ ਹੋਇਆ ਸਮਝੌਤਾ, ਦੇਰ ਰਾਤ ਚੁੱਕਿਆ ਧਰਨਾ

05/09/2024 7:56:35 AM

ਪਟਿਆਲਾ (ਜੋਸਨ)- ਕਿਸਾਨਾਂ ਵੱਲੋਂ ਪਟਿਆਲਾ ਸ਼ਹਿਰ ਦੇ ਆਸ-ਪਾਸ ਅਤੇ ਮੋਤੀ ਬਾਗ ਪੈਲੇਸ ਅੱਗੇ ਦਿੱਤਾ ਜਾ ਰਿਹਾ ਧਰਨਾ ਦੇਰ ਰਾਤ ਸਮਾਪਤ ਹੋ ਗਿਆ। ਕਿਸਾਨ ਆਗੂਆਂ ਨੇ ਮੋਤੀ ਬਾਗ ਪੈਲੇਸ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਆਈ. ਜੀ. ਪਟਿਆਲਾ ਰੇਂਜ, ਐੱਸ. ਐੱਸ. ਪੀ. ਪਟਿਆਲਾ ਸਮੇਤ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਉਪਰੰਤ ਇਹ ਫ਼ੈਸਲਾ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਭਾਜਪਾ ਵਰਕਰਾਂ 'ਚ ਜੋਸ਼ ਭਰਨ ਚੰਡੀਗੜ੍ਹ ਆਉਣਗੇ ਕੌਮੀ ਪ੍ਰਧਾਨ JP ਨੱਡਾ, ਪ੍ਰੋਗਰਾਮ ਹੋਇਆ ਜਾਰੀ

ਇਸ ਦੌਰਾਨ ਸੀਨੀਅਰ ਕਿਸਾਨ ਨੇਤਾ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਜਿਹੜਾ ਸਮਝੌਤਾ ਹੋਇਆ ਹੈ, ਉਸ ਨੂੰ ਇਨ-ਬਿਨ ਲਾਗੂ ਕਰਵਾਇਆ ਜਾਵੇਗਾ। ਮੀਟਿੰਗ ਦੌਰਾਨ ਐੱਸ. ਆਈ. ਟੀ. ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ’ਚ ਐੱਸ. ਐੱਸ. ਪੀ. ਪਟਿਆਲਾ ਸਮੇਤ ਕੁਝ ਹੋਰ ਪੁਲਸ ਅਧਿਕਾਰੀ ਸ਼ਾਮਿਲ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਕੋਵਿਸ਼ੀਲਡ ਦੇ Side Effects ਦੀ ਚਰਚਾ ਵਿਚਾਲੇ ਕੰਪਨੀ ਦਾ ਵੱਡਾ ਫ਼ੈਸਲਾ, ਦੁਨੀਆ ਭਰ ਤੋਂ ਵਾਪਸ ਮੰਗਵਾਈ ਵੈਕਸੀਨ

ਉਨ੍ਹਾਂ ਦੱਸਿਆ ਕਿ ਇਸ ਫ਼ੈਸਲੇ ਨਾਲ ਮ੍ਰਿਤਕ ਕਿਸਾਨ ਦਾ ਪਰਿਵਾਰ ਸੰਤੁਸ਼ਟ ਹੈ, ਜਿਸ ਕਰ ਕੇ ਹੁਣ ਫ਼ੈਸਲਾ ਲਿਆ ਗਿਆ ਹੈ ਕਿ ਅੱਜ ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਮ੍ਰਿਤਕ ਕਿਸਾਨ ਸੁਰਿੰਦਰ ਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਿੰਡ ’ਚ ਸਸਕਾਰ ਕੀਤਾ ਜਾਵੇਗਾ। ਉਪਰੰਤ ਜੋ ਪੁਲਸ ਕਾਰਵਾਈ ਹੋਵੇਗੀ, ਉਸ ਨੂੰ ਅਮਲ ’ਚ ਲਿਆਂਦਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ‘ਸਿੱਟ’ ਨੇ ਕਿਸਾਨ ਜਥੇਬੰਦੀਆਂ ਤੋਂ 4 ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਇਸ ਦੌਰਾਨ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News