ਬਿਜਲੀ ਕੱਟਾਂ ਨੂੰ ਲੈ ਕੇ ਕਿਸਾਨਾਂ ਨੇ ਜਾਮ ਕੀਤਾ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ

Monday, Oct 11, 2021 - 12:59 PM (IST)

ਬਿਜਲੀ ਕੱਟਾਂ ਨੂੰ ਲੈ ਕੇ ਕਿਸਾਨਾਂ ਨੇ ਜਾਮ ਕੀਤਾ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ

ਜਲੰਧਰ (ਵੈੱਬ ਡੈਸਕ, ਮਹੇਸ਼,ਸੋਨੂੰ) — ਪੰਜਾਬ ਵਿਚ ਬਿਜਲੀ ਦੇ ਲੱਗ ਰਹੇ ਕੱਟਾਂ ਖ਼ਿਲਾਫ਼ ਕਿਸਾਨ ਸੰਗਠਨਾਂ ਨੇ ਅੰਦੋਲਨ ਸ਼ੁਰੂ ਕਰ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਅੱਜ ਪਰਾਗਪੁਰ ਚੂੰਗੀ ਨੇੜੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ। ਨੇੜੇ ਦੇ ਪਿੰਡਾਂ ਤੋਂ ਕਿਸਾਨ ਟਰੈਕਟਰ-ਟਰਾਲੀਆਂ ’ਤੇ ਇਥੇ ਆਏ ਅਤੇ ਟ੍ਰੈਫਿਕ ਨੂੰ ਜਾਮ ਕੀਤਾ। ਜਲੰਧਰ ਤੋਂ ਲੁਧਿਆਣਾ ਜਾਣ ਵਾਲੇ ਲੋਕਾਂ ਦੇ ਕੋਲ 10 ਵਜੇ ਤੋਂ ਪਹਿਲਾਂ ਪਰਾਗਪੁਰ ਕ੍ਰਾਸ ਕਰਨ ਦਾ ਬਦਲ ਸੀ। 

ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ

PunjabKesari

ਕਿਸਾਨਾਂ ਵੱਲੋਂ ਹਾਈਵੇਅ ਜਾਮ ਕਰਨ ’ਤੇ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਯੂਨੀਅਨ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਟ੍ਰੈਫਿਕ ਜਾਮ ਕਿੰਨੇ ਵਜੇ ਤੱਕ ਰਹੇਗਾ। ਇਸ ਦੌਰਾਨ ਭਾਰਤੀ ਕਿਸਾਨ ਰਾਜੇਵਾਲ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਸ਼ਕਤੀ ਸਦਨ ਦੇ ਬਾਹਰ ਧਰਨਾ ਲਗਾ ਕੇ ਚੀਫ਼ ਇੰਜੀਨੀਅਰ ਨੂੰ ਇਕ ਮੈਮੋਰੰਡਮ ਵੀ ਦਿੱਤਾ ਹੈ। PunjabKesari

ਜ਼ਿਕਰਯੋਗ ਹੈ ਕਿ ਸ਼ਨੀਵਾਰ ਤੋਂ ਸ਼ੁਰੂ ਹੋਇਆ ਬਿਜਲੀ ਕੱਟਾਂ ਦਾ ਸਿਲਸਿਲਾ ਐਤਵਾਰ ਛੁੱਟੀ ਵਾਲੇ ਦਿਨ ਵੀ ਜਾਰੀ ਰਿਹਾ। ਵਧੇਰੇ ਇੰਡਸਟਰੀ ਬੰਦ ਹੋਣ ਕਾਰਨ ਸਵੇਰ ਸਮੇਂ ਕੱਟ ਨਹੀਂ ਲਾਏ ਗਏ ਪਰ ਸ਼ਾਮ ਨੂੰ ਜਿਵੇਂ ਹੀ ਬਿਜਲੀ ਦੀ ਮੰਗ ’ਚ ਵਾਧਾ ਦਰਜ ਹੋਇਆ, ਲੋਕਾਂ ’ਤੇ ਬਿਜਲੀ ਕੱਟਾਂ ਦੀ ਮਾਰ ਪੈ ਗਈ। ਸ਼ਾਮ 5.25 ’ਤੇ ਬਿਜਲੀ ਬੰਦ ਹੋਣ ਨਾਲ ਸ਼ਹਿਰ ’ਚ ਬਲੈਕਆਊਟ ਹੋ ਗਿਆ ਅਤੇ ਰਾਤ 8 ਵਜੇ ਤੱਕ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਉਠਾਉਣੀਆਂ ਪਈਆਂ।

ਇਹ ਵੀ ਪੜ੍ਹੋ: ਬੰਬੀਹਾ ਗਰੁੱਪ ਦੇ ਨਾਂ 'ਤੇ ਜਿਊਲਰ ਤੋਂ ਮੰਗੀ 8 ਲੱਖ ਦੀ ਫਿਰੌਤੀ, ਜਦ ਚੜ੍ਹੇ ਪੁਲਸ ਹੱਥੇ ਤਾਂ ਹੋਏ ਹੈਰਾਨੀਜਨਕ ਖ਼ੁਲਾਸੇ

PunjabKesari

ਸ਼ਾਮੀਂ 5 ਵਜੇ ਤੋਂ ਬਾਅਦ ਪਾਣੀ ਆਉਂਦਾ ਹੈ ਪਰ ਇਸ ਦੌਰਾਨ ਕੱਟ ਲੱਗ ਜਾਣ ਨਾਲ ਦੋਹਰੀ ਮਾਰ ਪਈ ਅਤੇ ਬਿਜਲੀ-ਪਾਣੀ ਦੀ ਕਿੱਲਤ ਨਾਲ ਲੋਕ ਹਾਲੋ-ਬੇਹਾਲ ਹੋ ਗਏ। ਸ਼ਾਮ ਸਮੇਂ ਲੋਕ ਪਾਣੀ ਨਹੀਂ ਭਰ ਸਕੇ ਅਤੇ ਸਰਕਾਰ ਨੂੰ ਨਿੰਦਦੇ ਰਹੇ।

PunjabKesari

ਤਿਉਹਾਰਾਂ ਦੇ ਸੀਜ਼ਨ ’ਚ ਬਿਜਲੀ ਕੱਟਾਂ ਨੇ ਦੁਕਾਨਦਾਰਾਂ ਨੂੰ ਰੁਆਇਆ
ਤਿਉਹਾਰਾਂ ਦੇ ਇਸ ਸੀਜ਼ਨ ’ਚ ਬਿਜਲੀ ਕੱਟਾਂ ਤੋਂ ਦੁਕਾਨਦਾਰ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਕੋਰੋਨਾ ਤੋਂ ਬਾਅਦ ਇਸ ਸਾਲ ਬਾਜ਼ਾਰ ’ਚ ਤੇਜ਼ੀ ਆਉਣੀ ਸ਼ੁਰੂ ਹੋਈ ਹੈ। ਨਵਰਾਤਿਆਂ ਦੀ ਸ਼ੁਰੂਆਤ ਤੋਂ ਹੀ ਬਾਜ਼ਾਰਾਂ ’ਚ ਚਹਿਲ-ਪਹਿਲ ਵੇਖਣ ਨੂੰ ਮਿਲ ਰਹੀ ਹੈ ਪਰ ਸ਼ਨੀਵਾਰ ਤੋਂ ਲੱਗਣ ਵਾਲੇ ਬਿਜਲੀ ਕੱਟਾਂ ਦੀ ਮਾਰ ਕਾਰਨ ਛੋਟੇ ਅਤੇ ਵੱਡੇ ਦੁਕਾਨਦਾਰਾਂ ਨੂੰ ਬਹੁਤ ਪ੍ਰੇਸ਼ਾਨੀਆਂ ਉਠਾਉਣੀਆਂ ਪੈ ਰਹੀਆਂ ਹਨ।

ਇਹ ਵੀ ਪੜ੍ਹੋ: ਟਾਂਡਾ ਨੇੜੇ ਵਾਪਰਿਆ ਭਿਆਨਕ ਹਾਦਸਾ, ਕੰਬਾਇਨ 'ਚ ਫੱਸਣ ਕਾਰਨ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ

PunjabKesari

ਗਾਹਕਾਂ ਦੀ ਆਸ ’ਚ ਬੈਠੇ ਦੁਕਾਨਦਾਰਾਂ ਨੂੰ ਬਿਜਲੀ ਕੱਟਾਂ ਨੇ ਰੁਆਉਣਾ ਸ਼ੁਰੂ ਕਰ ਦਿੱਤਾ ਹੈ। ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਦੁਕਾਨਾਂ ’ਚ ਲਾਈਟਿੰਗ ਦੀ ਬਹੁਤ ਲੋੜ ਹੁੰਦੀ ਹੈ ਅਤੇ ਬਿਜਲੀ ਨਾ ਹੋਣ ਕਾਰਨ ਦੁਕਾਨਦਾਰਾਂ ਨੂੰ ਜੈਨਰੇਟਰ ਆਦਿ ਦੀ ਵਰਤੋਂ ਕਰਨੀ ਪਈ, ਜਿਸ ’ਤੇ ਭਾਰੀ-ਭਰਕਮ ਰਾਸ਼ੀ ਖਰਚ ਹੋਈ ਕਿਉਂਕਿ ਡੀਜ਼ਲ ਦੀ ਕੀਮਤ ਪਹਿਲਾਂ ਹੀ ਆਸਮਾਨ ਨੂੰ ਛੂਹ ਚੁੱਕੀ ਹੈ। ਮੌਜੂਦਾ ਸਮੇਂ ਦੁਕਾਨਦਾਰ ਦਿਨ ’ਚ 5 ਘੰਟੇ ਜੈਨਰੇਟਰ ਚਲਾਉਣ ਦੀ ਹਾਲਤ ’ਚ ਨਹੀਂ ਹਨ ਅਤੇ ਜੇਕਰ ਉਹ ਲਾਈਟਿੰਗ ਨਹੀਂ ਕਰਦੇ ਤਾਂ ਗਾਹਕਾਂ ਨੂੰ ਆਕਰਸ਼ਿਤ ਕਰਨਾ ਆਸਾਨ ਨਹੀਂ।

PunjabKesari

 

PunjabKesari

ਇਹ ਵੀ ਪੜ੍ਹੋ: ਨਰਾਤਿਆਂ ਦੇ ਸ਼ੁੱਭ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪੁੱਜੇ ਨਵਜੋਤ ਸਿੰਘ ਸਿੱਧੂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News