ਅਵਾਰਾ ਕੁੱਤਿਆਂ-ਪਸ਼ੂਆਂ ਦੀਆਂ ਟਰਾਲੀਆਂ ਭਰ ਕੈਪਟਨ ਦੇ ਘਰ ਛੱਡਣ ਆਏ ਕਿਸਾਨ

Friday, Mar 08, 2019 - 04:21 PM (IST)

ਅਵਾਰਾ ਕੁੱਤਿਆਂ-ਪਸ਼ੂਆਂ ਦੀਆਂ ਟਰਾਲੀਆਂ ਭਰ ਕੈਪਟਨ ਦੇ ਘਰ ਛੱਡਣ ਆਏ ਕਿਸਾਨ

ਚੰਡੀਗੜ੍ਹ (ਜੱਸੋਵਾਲ)—ਫਸਲਾਂ ਦੇ ਉਜਾੜੇ ਤੋਂ ਪਰੇਸ਼ਾਨ ਕਿਸਾਨਾਂ ਨੇ ਆਪਣਾ ਵਿਰੋਧ ਜਤਾਉਣ ਲਈ ਅਨੋਖਾ ਪ੍ਰਦਰਸ਼ਨ ਕੀਤਾ ਹੈ। ਸ਼ੁੱਕਰਵਾਰ ਨੂੰ ਕਿਸਾਨ ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀਆਂ ਟਰਾਲੀਆਂ ਭਰ ਕੇ ਮੋਹਾਲੀ ਪੁੱਜ ਗਏ। ਕਿਸਾਨਾਂ ਨੇ ਕਿਹਾ ਕਿ ਉਹ ਅਵਾਰਾ ਪਸ਼ੂਆਂ ਤੇ ਕੁੱਤਿਆਂ ਤੋਂ ਬੇਹੱਦ ਪਰੇਸ਼ਾਨ ਹਨ ਕਿਉਂਕਿ ਇਨ੍ਹਾਂ ਵਲੋਂ ਉਨ੍ਹਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਆਪਣੀ ਸਮੱਸਿਆ ਲਈ ਉਨ੍ਹਾਂ ਨੇ ਪ੍ਰਸ਼ਾਸਨ ਅੱਗੇ ਕਈ ਵਾਰ ਬੇਨਤੀ ਕੀਤੀ ਹੈ ਪਰ ਉਨ੍ਹਾਂ ਦੀ ਕੋਈ ਨਹੀਂ ਸੁਣਦਾ। ਕਿਸਾਨਾਂ ਨੇ ਕਿਹਾ ਕਿ ਉਹ ਅੱਕ ਕੇ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਛੱਡਣ ਆਏ ਹਨ ਤਾਂ ਜੋ ਕੈਪਟਨ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝ ਸਕਣ। ਦੂਜੇ ਪਾਸੇ ਪੰਜਾਬ 'ਚ ਥਾਂ-ਥਾਂ ਤੋਂ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਨੂੰ ਲੈ ਕੇ ਪ੍ਰਦਰਸ਼ਨ ਲਈ ਮੋਹਾਲੀ ਪੁੱਜ ਰਹੇ ਕਿਸਾਨਾਂ ਦੀਆਂ ਟਰਾਲੀਆਂ ਨੂੰ ਪੁਲਸ ਨੇ ਮੋਰਿੰਡਾ, ਲੁਧਿਆਣਾ, ਬਰਨਾਲਾ 'ਚ ਰੋਕਿਆ ਹੋਇਆ ਹੈ। ਕਿਸਾਨ ਕੁਝ ਦੇਰ 'ਚ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕਰਨਗੇ। 


author

Babita

Content Editor

Related News