ਰਾਜਿੰਦਰਾ ਹਸਪਤਾਲ ਦੇ ਬਾਹਰ ਡਟੇ ਕਿਸਾਨ, ਸ਼ੁਭਕਰਨ ਦੀ ਮ੍ਰਿਤਕ ਦੇਹ ਦੀ ਰਾਖੀ ਲਈ ਲਾਇਆ ਸਖ਼ਤ ਪਹਿਰਾ
Sunday, Feb 25, 2024 - 11:28 AM (IST)
ਪਟਿਆਲਾ/ਅੰਬਾਲਾ- ਖਨੌਰੀ ਬਾਰਡਰ 'ਤੇ 21 ਫਰਵਰੀ ਨੂੰ ਹਰਿਆਣਾ ਪੁਲਸ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀ ਗਈ ਗੋਲ਼ੀਬਾਰੀ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ। ਕਿਸਾਨ ਜਥੇਬੰਦੀਆਂ ਇਸ ਗੱਲ ’ਤੇ ਅੜੀਆਂ ਹੋਈਆਂ ਹਨ ਕਿ ਸ਼ੁਭਕਰਨ ਨੂੰ ਮਾਰਨ ਵਾਲੇ ਹਰਿਆਣਾ ਪੁਲਸ ਦੇ ਦੋਸ਼ੀਆਂ ’ਤੇ 302 ਦਾ ਕੇਸ ਦਰਜ ਕੀਤਾ ਜਾਵੇ। ਓਧਰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਕਿਸਾਨ ਸ਼ੁਭਕਰਨ ਦੀ ਮ੍ਰਿਤਕ ਦੇਹ ਪਈ ਹੈ, ਜਿਸ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ।
ਇਹ ਵੀ ਪੜ੍ਹੋ- ਸ਼ੁਭਕਰਨ ਦੀ ਭੈਣ ਤੇ ਦਾਦੀ ਨੇ ਮਾਂ ਨੂੰ ਲੈ ਕੇ ਦੱਸੀ ਪੂਰੀ ਕਹਾਣੀ, ਕੀਤੇ ਹੈਰਾਨ ਕਰਦੇ ਖ਼ੁਲਾਸੇ (ਵੀਡੀਓ)
ਕਿਸਾਨਾਂ ਵਲੋਂ ਸ਼ੁਭਕਰਨ ਦੀ ਮ੍ਰਿਤਕ ਦੇਹ ਦੀ ਰਾਖੀ ਲਈ ਰਾਜਿੰਦਰਾ ਹਸਪਤਾਲ ਦੇ ਬਾਹਰ ਪਹਿਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਥੋ ਹਿੱਲਾਂਗੇ ਨਹੀਂ, ਸਾਨੂੰ ਡਰ ਹੈ ਕਿ ਸਰਕਾਰ ਦਬਾਅ ਪਾ ਕੇ ਕਿਤੇ ਕਿਸਾਨ ਦਾ ਪੋਸਟਮਾਰਟਮ ਨਾ ਕਰਵਾ ਦੇਵੇ। ਕਿਸਾਨ ਹਸਪਤਾਲ ਦੇ ਬਾਹਰ ਟਰਾਲੀਆਂ ਵਿਚ ਪਹੁੰਚੇ ਹਨ। ਇਸ ਵੇਲੇ ਰਾਜਿੰਦਰਾ ਹਸਪਤਾਲ ’ਚ 100 ਦੇ ਕਰੀਬ ਕਿਸਾਨ ਮੌਜੂਦ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਬਾਹਰ 4 ਤੋਂ 5 ਕਿਸਾਨ ਰਹਿਣਗੇ, ਬਾਕੀ ਕਿਸਾਨ ਟਰਾਲੀਆਂ 'ਚ ਬੈਠਣਗੇ। ਪੁਲਸ ਵੱਲੋਂ ਵੀ ਹਸਪਤਾਲ ਦੇ ਬਾਹਰ ਸਖਤ ਸੁਰੱਖਿਆ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਖਨੌਰੀ ਬਾਰਡਰ ’ਤੇ 20 ਸਾਲਾ ਨੌਜਵਾਨ ਕਿਸਾਨ ਦੀ ਮੌਤ ਦੀ ਖ਼ਬਰ
ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ। ਜਦੋਂ ਤੱਕ ਹਰਿਆਣਾ ਪੁਲਸ 'ਤੇ ਪਰਚਾ ਨਹੀਂ ਹੋ ਜਾਂਦਾ, ਅਸੀਂ ਇੱਥੇ ਹੀ ਡਟੇ ਰਹਾਂਗੇ। ਸਰਕਾਰ ਸਾਡੇ ਨਾਲ ਬਹੁਤ ਧੱਕਾ ਕਰ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਖਨੌਰੀ ਬਾਰਡਰ 'ਤੇ ਸ਼ਾਂਤੀਪੂਰਨ ਬੈਠੇ ਸੀ। ਇਸ ਦੌਰਾਨ ਪੁਲਸ ਵਲੋਂ ਹੰਝੂ ਗੈਸ ਦੇ ਗੋਲੇ ਦਾਗੇ ਗਏ, ਸਾਡੇ 25-30 ਟਰੈਕਟਰ ਭੰਨੇ। ਕਈ ਗੋਲੀਆਂ ਵਰ੍ਹਾਈਆਂ ਗਈਆਂ। ਇਕ ਗੋਲੀ ਸਾਡੇ ਬੱਚੇ (ਸ਼ੁਭਕਰਨ) ਦੇ ਸਿਰ 'ਚ ਮਾਰੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪਹਿਲੀ ਵਾਰ ਕੈਮਰੇ ਅੱਗੇ ਆਈ ਸ਼ਹੀਦ ਸ਼ੁੱਭਕਰਨ ਦੀ ਮਾਂ, ਕਿਹਾ : 'ਨਾ ਹੋਵੇ ਮੇਰੇ ਪੁੱਤ ਦੀ ਮਿੱਟੀ ਪਲੀਤ' (ਵੀਡੀਓ)
ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਚਿਰ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ, ਅਸੀਂ ਇੱਥੇ ਡਟ ਕੇ ਬੈਠੇ ਰਹਾਂਗੇ। ਸ਼ੁਭਕਰਨ ਦੀ ਮ੍ਰਿਤਕ ਦੇਹ ਪਈ ਹੋਣ ਕਰ ਕੇ ਸਾਨੂੰ ਇੱਥੇ ਆਉਣਾ ਪਿਆ ਹੈ, ਸਾਨੂੰ ਸਰਕਾਰ ਦੀਆਂ ਬੇਨਤੀਆਂ 'ਤੇ ਕੋਈ ਭਰੋਸਾ ਨਹੀਂ ਰਿਹਾ। ਸਾਨੂੰ ਸਾਡੇ ਜਥੇਬੰਦੀ ਦਾ ਹੁਕਮ ਹੋਇਆ, ਇਸ ਕਾਰਨ ਸਾਨੂੰ ਇੱਥੇ ਬੈਠਣਾ ਪੈ ਰਿਹਾ ਹੈ। ਸਾਡੇ ਬੱਚੇ ਦੀ ਮ੍ਰਿਤਕ ਦੇਹ ਇੱਥੇ ਪਈ ਹੈ। ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ, ਅਸੀਂ ਇੱਥੇ ਬੈਠੇ ਰਹਾਂਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8