ਜਲੰਧਰ: ਕਿਸਾਨੀ ਸੰਘਰਸ਼ ’ਚ ਮਾਰੇ ਗਏ ਦੋਸਾਂਝ ਕਲਾਂ ਦੇ ਕਿਸਾਨ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
Thursday, Oct 07, 2021 - 02:51 PM (IST)
ਜਲੰਧਰ (ਸੋਨੂੰ)— ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਮਾਰੇ ਗਏ ਜਮਹੂਰੀ ਕਿਸਾਨ ਸਭਾ ਦੇ ਆਗੂ ਪਲਵਿੰਦਰ ਦਾ ਇਨਕਲਾਬੀ ਰਵਾਇਤਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਕਤ ਕਿਸਾਨ ਦੋਸਾਂਝ ਕਲਾਂ ਦਾ ਰਹਿਣ ਵਾਲਾ ਸੀ ਅਤੇ ਉਸ ਦਾ ਕਿਸਾਨੀ ਸੰਘਰਸ਼ ਦੌਰਾਨ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਪਲਵਿੰਦਰ ਸਿੰਘ ਲਗਾਤਾਰ ਦਿੱਲੀ ’ਚ ਚੱਲਦੇ ਮੌਰਚੇ ਦੌਰਾਨ ਸਰਗਰਮ ਰਹੇ ਅਤੇ ਲੰਬਾ ਸਮਾਂ ਦਿੱਲੀ ’ਚ ਹੀ ਰਹੇ।
ਇਹ ਵੀ ਖ਼ਬਰ ਪੜ੍ਹੋ: ਨਵਰਾਤਰਿਆਂ ਮੌਕੇ ‘ਮਾਤਾ ਚਿੰਤਪੂਰਨੀ’ ਦੇ ਦਰਬਾਰ ਦਰਸ਼ਨ ਕਰਨ ਪੁੱਜੇ ਸੁਖਬੀਰ ਸਿੰਘ ਬਾਦਲ
ਅੰਤਿਮ ਵਿਦਾਈ ਦੇਣ ਵੇਲੇ ਕਾਫ਼ਲਾ ਬੜਾ ਪਿੰਡ ਤੋਂ ਰਵਾਨਾ ਹੋਇਆ। ਰਸਤੇ ’ਚ ਜਮਹੂਰੀ ਕਿਸਾਨ ਸਭਾ, ਸੰਯੁਕਤ ਕਿਸਾਨ ਮੋਰਚੇ ਅਤੇ ਕਾਲੇ ਕਾਨੂੰਨਾਂ ਖ਼ਿਲਾਫ਼ ਨਾਅਰੇ ਲੱਗਦੇ ਗਏ। ਪਿੰਡ ਦੁਸਾਂਝ ਕਲਾਂ ਪੁੱਜਣ ’ਤੇ ਪਿੰਡ ਦਾ ਚੱਕਰ ਲਗਾਉਣ ਉਪਰੰਤ ਮਿ੍ਰਤਕ ਦੇਹ ਦਾ ਅੰਤਿਮ ਦਰਸ਼ਨਾਂ ਲਈ ਰੱਖੀ ਗਈ,ਜਿੱਥੇ ਜਮਹੂਰੀ ਕਿਸਾਨ ਸਭਾ ਅਤੇ ਆਰ. ਐੱਮ. ਪੀ. ਆਈ. ਦਾ ਝੰਡਾ ਪਾਇਆ ਗਿਆ। ਇਸ ਦੇ ਬਾਅਦ ਅੰਤਿਮ ਵਿਦਾਈ ਦੀਆਂ ਰਸਮਾਂ ਪੂਰੀਆਂ ਕਰਨ ਉਪਰੰਤ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਟਾਂਡਾ: ਪਿਓ-ਪੁੱਤ ਦਾ ਇਕੱਠਿਆਂ ਹੋਇਆ ਸਸਕਾਰ, ਭੈਣਾਂ ਨੇ ਭਰਾ ਦੇ ਸਿਰ 'ਤੇ ਸਿਹਰਾ ਸਜਾ ਕੇ ਦਿੱਤੀ ਅੰਤਿਮ ਵਿਦਾਈ
ਇਹ ਵੀ ਪੜ੍ਹੋ : ਜਲੰਧਰ ’ਚ ਭਿਆਨਕ ਹਾਦਸਾ, ਪਲਟੀਆਂ ਖਾ ਕੇ ਪੁਲੀ ’ਤੇ ਚੜ੍ਹੀ ਕਾਰ, ਦੋ ਨੌਜਵਾਨਾਂ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ