ਪੰਜਾਬ 'ਚ ਕਿਸਾਨਾਂ ਨੇ ਕੀਤਾ ਅਕਸ਼ੇ ਕੁਮਾਰ ਦਾ ਭਾਰੀ ਵਿਰੋਧ, ਚੁੱਕਿਆ ਇਹ ਕਦਮ

08/24/2021 2:54:34 PM

ਚੰਡੀਗੜ੍ਹ (ਬਿਊਰੋ) - ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਨੂੰ ਕਿਸਾਨਾਂ ਦੇ ਖ਼ਿਲਾਫ਼ ਬੋਲਣਾ ਮਹਿੰਗਾ ਪੈ ਰਿਹਾ ਹੈ ਕਿਉਂਕਿ ਕਿਸਾਨਾਂ ਵੱਲੋਂ ਬਾਲੀਵੁੱਡ ਅਕਸ਼ੇ ਕੁਮਾਰ ਦੀ ਨਵੀਂ ਫ਼ਿਲਮ 'ਬੈੱਲ ਬੌਟਮ' ਦਾ ਪੰਜਾਬ ਦੇ ਸਿਨੇਮਾਂ ਘਰ 'ਚ ਲੱਗਣ 'ਤੇ ਵਿਰੋਧ ਹੋ ਰਿਹਾ ਹੈ। ਪੰਜਾਬ ਦੇ ਪਟਿਆਲਾ ਤੇ ਲੁਧਿਆਣਾ ਸਣੇ ਕਈ ਹੋਰ ਸ਼ਹਿਰਾਂ 'ਚ ਸਿਨੇਮਾ ਘਰਾਂ ਦੇ ਬਾਹਰ ਕਿਸਾਨਾਂ ਨੇ ਧਰਨਾ ਲਗਾਇਆ ਹੈ। ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਅਕਸ਼ੇ ਕੁਮਾਰ ਦੀ ਫ਼ਿਲਮ 'ਬੈੱਲ ਬੌਟਮ' ਦਾ ਵਿਰੋਧ ਕੀਤਾ ਜਾ ਰਿਹਾ ਹੈ।

ਇਹ ਵੀ ਖ਼ਬਰ ਪੜ੍ਹੋ - ਨਕੋਦਰ ਮੇਲੇ ਦੀ ਵਾਇਰਲ ਵੀਡੀਓ 'ਤੇ ਮਾਮਲਾ ਭਖਦਾ ਵੇਖ ਗੁਰਦਾਸ ਮਾਨ ਨੇ ਮੰਗੀ ਮੁਆਫ਼ੀ (ਵੀਡੀਓ)


ਕਿਸਾਨਾਂ ਨੇ ਕਿਹਾ ਕਿ ਅਕਸ਼ੇ ਕੁਮਾਰ ਨੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਹੁਣ ਤੱਕ ਪੰਜਾਬ ਦਾ ਕੋਈ ਪੱਖ ਨਹੀਂ ਲਿਆ। ਇਸ ਲਈ ਅਕਸ਼ੇ ਕੁਮਾਰ ਦੀ ਕੋਈ ਵੀ ਫ਼ਿਲਮ ਪੰਜਾਬ 'ਚ ਨਹੀਂ ਲੱਗਣ ਦਿੱਤੀ ਜਾਵੇਗੀ। ਕਿਸਾਨਾਂ ਨੇ ਫ਼ਿਲਮ ਦੇਖ ਕੇ ਬਾਹਰ ਆਏ ਲੋਕਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਹਾਲ ਮੈਨੇਜਰ ਨੂੰ ਮੰਗ ਪੱਤਰ ਵੀ ਸੌਂਪਿਆ। ਕਿਸਾਨਾਂ ਨੇ ਕਿਹਾ ਕਿ ''ਜੇਕਰ ਸਿਨੇਮਾ ਹਾਲ 'ਚੋਂ ਫ਼ਿਲਮ ਨਹੀਂ ਹਟਾਈ ਗਈ ਤਾਂ ਹਾਲ ਦੇ ਬਾਹਰ ਪੱਕਾ ਧਰਨਾ ਦਿੱਤਾ ਜਾਵੇਗਾ।'' ਇਸ ਦੌਰਾਨ ਕਿਸਾਨਾਂ ਨੇ ਫ਼ਿਲਮ 'ਬੈੱਲ ਬੌਟਮ' ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਪੰਜਾਬੀਆਂ ਨੂੰ ਅਕਸ਼ੇ ਕੁਮਾਰ ਦੀਆਂ ਫ਼ਿਲਮਾਂ ਨਾ ਦੇਖਣ ਦੀ ਅਪੀਲ ਵੀ ਕੀਤੀ।

ਇਹ ਵੀ ਖ਼ਬਰ ਪੜ੍ਹੋ - ਗੁਰਦਾਸ ਮਾਨ ਨੇ ਸਹੇੜਿਆ ਨਵਾਂ ਵਿਵਾਦ, ਲੋਕ ਕਰ ਰਹੇ ਨੇ ਤਿੱਖਾ ਵਿਰੋਧ

ਦੱਸਣਯੋਗ ਹੈ ਕਿ 'ਬੈੱਲ ਬੌਟਮ' ਦੀ ਕਹਾਣੀ ਰਾਅ ਏਜੰਟ ਅਕਸ਼ੇ ਕੁਮਾਰ ਦੀ ਹੈ। ਫ਼ਿਲਮ ਦੀ ਕਹਾਣੀ ਜਹਾਜ਼ ਹਾਈਜੈਕ ਬਾਰੇ ਹੈ, ਜਿਸ 'ਚ 210 ਲੋਕਾਂ ਦੀ ਜਾਨ ਬਚਾਈ ਜਾਣੀ ਹੈ। ਇਸ ਤਰ੍ਹਾਂ ਅਕਸ਼ੇ ਕੁਮਾਰ ਇਸ ਮਿਸ਼ਨ ਨੂੰ ਪੂਰਾ ਕਰਦੇ ਹਨ। ਇਹ ਫ਼ਿਲਮ 1980 ਦੇ ਦਹਾਕੇ ਦੀ ਹੈ ਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਫ਼ਿਲਮ 'ਚ ਪੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਫ਼ਿਲਮ 'ਚ ਬਹੁਤ ਸਾਰੇ ਕਿਰਦਾਰ ਹਨ ਅਤੇ ਕਹਾਣੀ ਅੱਗੇ ਵਧਦੀ ਹੈ ਪਰ ਸਾਰਾ ਧਿਆਨ ਅਕਸ਼ੇ ਕੁਮਾਰ 'ਤੇ ਰਹਿੰਦਾ ਹੈ।

 

ਨੋਟ-  ਅਕਸ਼ੇ ਕੁਮਾਰ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਵਿਚ ਜ਼ਰੂਰ ਦਿਓ।

 


sunita

Content Editor

Related News