ਫਿਰੋਜ਼ਪੁਰ ''ਚ ਫੁਟਿਆ ਕਿਸਾਨਾਂ ਦਾ ਗੁੱਸਾ, ਪਰਾਲੀ ਨਾ ਸਾੜਨ ਸਬੰਧੀ ਕੈਪਟਨ ਦੇ ਸੰਦੇਸ਼ ਨੂੰ ਲੈ ਕੇ ਲੱਗੇ ਬੋਰਡ ਉਤਾਰੇ
Monday, Oct 12, 2020 - 12:59 PM (IST)
ਫਿਰੋਜ਼ਪੁਰ (ਕੁਮਾਰ)— ਫਿਰੋਜ਼ਪੁਰ ਦੇ ਪਿੰਡ ਲੋਹਕਾ ਕਲਾ ਦੀ ਮੰਡੀ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਦਿੱਤੇ ਗਏ ਸੰਦੇਸ਼ ਸਬੰਧੀ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਬੋਰਡ ਕਿਸਾਨਾਂ ਨੇ ਉਤਾਰ ਦਿੱਤੇ। ਕਿਸਾਨ ਨੇਤਾ ਬਲਵਿੰਦਰ ਸਿੰਘ ਲੋਹਕਾ ਪ੍ਰਧਾਨ ਦੀ ਅਗਵਾਈ 'ਚ ਮੰਡੀਆਂ 'ਚੋਂ ਬੋਰਡ ਉਤਾਰਦੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਜਦੋਂ ਪੰਜਾਬ ਸਰਕਾਰ ਪਰਾਲੀ ਨਾ ਸਾੜਨ 'ਤੇ ਕੋਈ ਮੁਆਵਜ਼ਾ ਨਹੀਂ ਦਿੰਦੀ ਤਾਂ ਕਿਸਾਨ ਪਰਾਲੀ ਨੂੰ ਅੱਗ ਨਾ ਕਿਉਂ ਲਗਾਵੇ।
ਇਹ ਵੀ ਪੜ੍ਹੋ: ਕੈਪਟਨ ਨਾਲ ਪੰਗਾ ਲੈਣਾ ਨਵਜੋਤ ਸਿੰਘ ਸਿੱਧੂ ਨੂੰ ਪਿਆ ਭਾਰੀ, ਸਿਆਸਤ 'ਚ ਹਾਸ਼ੀਏ 'ਤੇ ਪੁੱਜੇ
ਬਲਵਿੰਦਰ ਸਿੰਘ ਲੋਹਕਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਡੀਆਂ 'ਚ ਬੋਰਡ ਲਗਾ ਕੇ ਕਿਸਾਨਾਂ ਨੂੰ ਵਾਰ-ਵਾਰ ਅਪੀਲ ਕਰ ਰਹੇ ਹਨ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਜਦਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਅੱਜ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ: ਜਲੰਧਰ ਦੀ ਬਹਾਦਰ ਕੁਸੁਮ ਨੂੰ ਅਕਾਲੀ ਦਲ ਨੇ ਕੀਤਾ ਸਨਮਾਨਤ, ਪੰਜਾਬ ਸਰਕਾਰ ਨੂੰ ਕੀਤੀ ਵੱਡੀ ਅਪੀਲ
ਉਨ੍ਹਾਂ ਕਿਹਾ ਕਿ ਮੰਡੀਆਂ 'ਚ ਅਜਿਹੇ ਜਿੰਨੇ ਵੀ ਬੋਰਡ ਲੱਗੇ ਹੋਏ ਹਨ, ਕਿਸਾਨ ਉਨ੍ਹਾਂ ਨੂੰ ਉਤਾਰ ਦੇਣਗੇ ਅਤੇ ਪਰਾਲੀ ਨੂੰ ਅੱਗ ਲਗਾਉਣਾ ਬੰਦ ਨਹੀਂ ਕਰਨਗੇ। ਕਿਸਾਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ 'ਤੇ ਪੂਰਾ ਬਣਦਾ ਮੁਆਵਜ਼ਾ ਦੇਣ।
ਇਹ ਵੀ ਪੜ੍ਹੋ: ਮੰਗਲੀਕ ਹੋਣ 'ਤੇ ਸਹੁਰਿਆਂ ਤੋਂ ਮਿਲੇ ਅਜਿਹੇ ਤਾਅਨੇ ਕਿ ਮਜਬੂਰ ਹੋ ਕੁੜੀ ਨੇ ਚੁੱਕਿਆ ਹੈਰਾਨ ਕਰਦਾ ਕਦਮ