'ਕਿਸਾਨਾਂ ਪਿੱਛੇ ਆੜ੍ਹਤੀ, ਮੁਨੀਮ ਤੇ ਤੋਲੇ ਵੀ 6 ਤੋਂ ਕਿਸਾਨਾਂ ਨਾਲ ਅੰਦੋਲਨ 'ਚ ਬੈਠਣਗੇ'

Friday, Dec 04, 2020 - 02:14 PM (IST)

'ਕਿਸਾਨਾਂ ਪਿੱਛੇ ਆੜ੍ਹਤੀ, ਮੁਨੀਮ ਤੇ ਤੋਲੇ ਵੀ 6 ਤੋਂ ਕਿਸਾਨਾਂ ਨਾਲ ਅੰਦੋਲਨ 'ਚ ਬੈਠਣਗੇ'

ਜਲੰਧਰ (ਐੱਨ. ਮੋਹਨ)— ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ। ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਇਕੱਲੇ ਹੋਏ ਉਨ੍ਹਾਂ ਦੇ ਜੋਟੀਦਾਰ ਆੜ੍ਹਤੀਆਂ, ਤੋਲੇ ਅਤੇ ਮੁਨੀਮਾਂ ਨੇ ਵੀ ਕਿਸਾਨਾਂ ਨਾਲ ਅੰਦੋਲਨ 'ਚ ਬੈਠਣ ਦਾ ਫੈਸਲਾ ਲੈ ਲਿਆ ਹੈ। ਦੋ-ਦੋ ਜ਼ਿਲ੍ਹਿਆਂ ਦੇ ਆੜ੍ਹਤੀ ਅਤੇ ਉਨ੍ਹਾਂ ਦੇ ਕਰਮਚਾਰੀ ਦੋ-ਦੋ ਦਿਨ ਲੜੀਵਾਰ ਧਰਨਿਆਂ 'ਚ ਸ਼ਾਮਲ ਹੋਣਗੇ। ਧਰਨਿਆਂ 'ਚ ਬੈਠਣ ਵਾਲੇ ਇਹ ਆੜ੍ਹਤੀ ਆਪਣੇ ਨਾਲ ਕਿਸਾਨਾਂ ਦੇ ਖਾਣ -ਪੀਣ ਦਾ ਪ੍ਰਬੰਧ ਕਰਕੇ ਜਾਣਗੇ ਅਤੇ ਨਾਲ ਹੀ ਕਿਸਾਨਾਂ ਲਈ ਕੰਬਲ ਵੀ ਲੈ ਕੇ ਜਾਣਗੇ । ਫੈੱਡਰੇਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਅਨੁਸਾਰ ਜਦੋਂ ਤਕ ਕਿਸਾਨਾਂ ਦਾ ਅੰਦੋਲਨ ਚੱਲੇਗਾ, ਤਦ ਤਕ ਆੜ੍ਹਤੀ, ਮੁਨੀਮ ਅਤੇ ਤੋਲੇ ਉਨ੍ਹਾਂ ਦੇ ਨਾਲ ਹੀ ਧਰਨੇ ਵਿਚ ਸ਼ਾਮਲ ਰਹਿਣਗੇ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਦੇ ਹੱਕ 'ਚ ਪ੍ਰਕਾਸ਼ ਸਿੰਘ ਬਾਦਲ ਨੇ 'ਪਦਮ ਵਿਭੂਸ਼ਣ' ਵਾਪਸ ਕਰਨ ਦਾ ਕੀਤਾ ਐਲਾਨ
ਵੀਰਵਾਰ ਫੈੱਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਜ਼ਿਲ੍ਹਾ ਮੋਗਾ ਦੀ ਮਾਰਕੀਟ ਕਮੇਟੀ ਵਿਚ ਅਤੇ ਜ਼ਿਲਾ ਲੁਧਿਆਣਾ ਦੇ ਮੁੱਲਾਂਪੁਰ ਵਿਖੇ ਆੜ੍ਹਤੀ ਆਗੂਆਂ ਦੀਆਂ ਵੱਖ-ਵੱਖ ਮੀਟਿੰਗਾਂ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਵਿਜੈ ਕਾਲੜਾ ਦੀ ਰਹਿਨੁਮਾਈ ਹੇਠ ਹੋਈਆਂ। ਮੀਟਿੰਗਾਂ 'ਚ ਵਿਚਾਰ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕਿਸਾਨ ਦਾ ਆੜ੍ਹਤੀ , ਮੁਨੀਮ ਅਤੇ ਤੋਲੇ ਨਾਲ ਨਾ ਟੁੱਟਣ ਵਾਲਾ ਰਿਸ਼ਤਾ ਹੈ ਅਤੇ ਦੋਵੇਂ ਇਕ-ਦੂਜੇ 'ਤੇ ਨਿਰਭਰ ਹਨ। ਮੀਟਿੰਗਾਂ ਵਿਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਵੀ ਖੇਤੀ ਅਤੇ ਖੇਤੀ ਨਾਲ ਜੁੜੇ ਕਿੱਤਿਆਂ ਵਿਰੋਧੀ ਦੱਸਦਿਆਂ ਕਿਸਾਨ ਅੰਦੋਲਨ ਵਿਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦਾ ਫੈਸਲਾ ਕੀਤਾ ਗਿਆ। 6 ਦਸੰਬਰ ਨੂੰ ਜ਼ਿਲ੍ਹਾ ਮੋਗਾ ਅਤੇ ਜ਼ਿਲ੍ਹਾ ਲੁਧਿਆਣਾ ਦੇ ਆੜ੍ਹਤੀਆਂ ਦਾ 50 ਬੱਸਾਂ ਦਾ ਪਹਿਲਾ ਕਾਫ਼ਿਲਾ ਖੰਨਾ ਤੋਂ ਸਵੇਰੇ 9 ਵਜੇ ਰਵਾਨਾ ਹੋਵੇਗਾ, ਜਿਸ ਵਿਚ ਕਿਸਾਨਾਂ ਲਈ ਖਾਣ-ਪੀਣ ਦਾ ਸਾਮਾਨ ਵੀ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ 'ਤੇ ਲਿਜਾਇਆ ਜਾਵੇਗਾ ਅਤੇ ਹਰ ਤੀਜੇ ਦਿਨ ਦੋ-ਦੋ ਜ਼ਿਲ੍ਹਿਆਂ ਦੇ ਆੜ੍ਹਤੀ , ਤੋਲੇ ਅਤੇ ਮੁਨੀਮ ਲੜੀਵਾਰ ਧਰਨਿਆਂ ਵਿਚ ਸ਼ਾਮਲ ਹੋਣਗੇ ਅਤੇ ਇਹ ਕ੍ਰਮ ਤਦ ਤਕ ਚੱਲੇਗਾ, ਜਦੋਂ ਤਕ ਕਿਸਾਨਾਂ ਦਾ ਧਰਨਾ ਚੱਲੇਗਾ।

ਇਹ ਵੀ ਪੜ੍ਹੋ: ਵੱਡੇ ਬਾਦਲ ਤੋਂ ਬਾਅਦ ਹੁਣ 'ਢੀਂਡਸਾ' ਵੱਲੋਂ ਵੀ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ

ਮੀਟਿੰਗਾਂ ਵਿਚ ਸੂਬਾ ਪ੍ਰਧਾਨ ਕਾਲੜਾ ਤੋਂ ਇਲਾਵਾ ਸੀਨੀਅਰ ਉਪ ਪ੍ਰਧਾਨ ਅਮਰਜੀਤ ਸਿੰਘ ਬਰਾੜ ,ਖੰਨਾ ਅਨਾਜ ਮੰਡੀ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਸਮਰਾਲਾ ਅਨਾਜ ਦੇ ਮੰਡੀ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਲੁਧਿਆਣਾ ਜ਼ਿਲ੍ਹਾ ਦੇ ਪ੍ਰਧਾਨ ਰਾਜ ਕੁਮਾਰ ਭੱਲਾ, ਜਗਰਾਓਂ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ, ਸਾਹਨੇਵਾਲ ਦੇ ਪ੍ਰਧਾਨ ਵਿਨੋਦ ਸ਼ਰਮਾ, ਰਾਏਕੋਟ ਦੇ ਪ੍ਰਧਾਨ ਵਿਨੋਦ ਕਤਿਆਲ, ਮੁੱਲਾਂਪੁਰ ਦੇ ਪ੍ਰਧਾਨ ਰਾਜਿੰਦਰ ਸਿੰਘ, ਮੋਗਾ ਦੇ ਜ਼ਿਲ੍ਹਾ ਪ੍ਰਧਾਨ ਰਣਬੀਰ ਸਿੰਘ ਲਾਲੀ, ਕੋਟ ਈਸੇ ਖਾਂ ਦੇ ਪ੍ਰਧਾਨ ਮੋਹਨ ਲਾਲ ਸ਼ਰਮਾ, ਧਰਮਕੋਟ ਦੇ ਪ੍ਰਧਾਨ ਗੁਰਮੀਤ ਸੁਖੀਜਾ, ਬੱਧਨੀ ਕਲਾਂ ਦੇ ਪ੍ਰਧਾਨ ਰਾਮ ਨਿਵਾਸ, ਅਜੀਤਵਾਲ ਦੇ ਪ੍ਰਧਾਨ ਜਗਜੀਤ ਸਿੰਘ, ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਸੁਖਦੇਵ ਸਿੰਘ ਫੱਤੋ ਅਤੇ ਹੋਰ ਆਗੂ ਸ਼ਾਮਲ ਸਨ।

ਅੰਦੋਲਨ ਦੇ ਸਮੇਂ ਤੋਂ ਹੀ ਆੜ੍ਹਤੀ ਕਿਸਾਨਾਂ ਦੇ ਨਾਲ ਚੱਲ ਰਹੇ ਹਨ : ਕਾਲੜਾ
ਮੀਟਿੰਗਾਂ ਬਾਰੇ ਫੈੱਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਆਫ਼ ਪੰਜਾਬ ਵਿਜੈ ਕਾਲੜਾ ਦਾ ਕਹਿਣਾ ਸੀ, ਕਿ ਜਿਸ ਤਰ੍ਹਾਂ ਕਿਸਾਨ ਆਪਣੀ ਅਤੇ ਖੇਤੀ ਦੀ ਭਲਾਈ ਲਈ ਲੜ ਰਹੇ ਹਨ , ਇਹ ਦੇਸ਼ ਦੇ ਅੰਨਦਾਤਾ ਦੀ ਤੌਹੀਨ ਹੈ। ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆੜ੍ਹਤੀਆਂ ਨੇ ਸ਼ੁਰੂ ਤੋਂ ਹੀ ਮੰਡੀਆਂ ਬੰਦ ਕਰਕੇ ਕਿਸਾਨਾਂ ਦੇ ਅੰਦੋਲਨ ਨੂੰ ਲਗਾਤਾਰ ਸਮਰਥਨ ਦਿੱਤਾ ਹੈ ਅਤੇ ਹੁਣ ਵੀ ਉਹ 6,7 ਅਤੇ 8 ਦਸੰਬਰ ਨੂੰ ਰੋਸ ਵਜੋਂ ਮੰਡੀਆਂ ਬੰਦ ਕਰ ਰਹੇ ਹਨ। ਕਾਲੜਾ ਅਨੁਸਾਰ ਕਿਸਾਨ ਅਤੇ ਆੜ੍ਹਤੀ ਇਕ-ਦੂਜੇ ਦੇ ਪੂਰਕ ਹਨ ਅਤੇ ਇਕ-ਦੂਜੇ ਤੋਂ ਬਗੈਰ ਦੋਵੇਂ ਅਧੂਰੇ ਹਨ। ਇਸ ਲਈ ਆੜ੍ਹਤੀਆਂ ਨੇ ਵੀ ਕਿਸਾਨਾਂ ਦੇ ਨਾਲ ਹੀ ਠੰਡ ਵਿਚ ਤਦ ਤਕ ਬੈਠਣ ਦਾ ਫੈਸਲਾ ਲਿਆ ਹੈ, ਜਦੋਂ ਤਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਕੈਪਟਨ ਵੱਲੋਂ ਵਿੱਤੀ ਮਦਦ ਦੇਣ ਦਾ ਐਲਾਨ
 

ਇਹ ਵੀ ਪੜ੍ਹੋ: ਵੱਡੇ ਬਾਦਲ ਵੱਲੋਂ 'ਪਦਮ ਵਿਭੂਸ਼ਣ' ਵਾਪਸ ਕਰਨ ਨੂੰ ਮੰਤਰੀ ਰੰਧਾਵਾ ਨੇ ਦੱਸਿਆ ਸਿਰਫ਼ ਇਕ ਡਰਾਮਾ


author

shivani attri

Content Editor

Related News