ਨਵਾਂਸ਼ਹਿਰ 'ਚ 'ਸੰਨੀ ਦਿਓਲ' ਨੇ ਵਰਤਾਇਆ ਲੰਗਰ, ਕਿਸਾਨਾਂ ਨੇ ਰੱਜ ਕੇ ਕੀਤੀ ਵਡਿਆਈ

Monday, Oct 05, 2020 - 10:02 PM (IST)

ਨਵਾਂਸ਼ਹਿਰ 'ਚ 'ਸੰਨੀ ਦਿਓਲ' ਨੇ ਵਰਤਾਇਆ ਲੰਗਰ, ਕਿਸਾਨਾਂ ਨੇ ਰੱਜ ਕੇ ਕੀਤੀ ਵਡਿਆਈ

ਨਵਾਂਸ਼ਹਿਰ (ਜੋਬਨਪ੍ਰੀਤ)— ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੂੰ ਪੰਜਾਬ ਦੇ ਲੋਕ ਅਤੇ ਕਿਸਾਨ ਇਨੀਂ ਦਿਨੀਂ ਪੰਜਾਬ 'ਚ ਲੱਭ ਰਹੇ ਹਨ ਕਿ ਉਹ ਕਦੋਂ ਪੰਜਾਬ ਦੇ ਹੱਕ 'ਚ ਬੋਲਣਗੇ ਪਰ ਸੋਮਵਾਰ ਨੂੰ ਸੰਨੀ ਦਿਓਲ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ 'ਚ ਵੇਖਣ ਨੂੰ ਮਿਲੇ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਲੁਟੇਰਿਆਂ ਵੱਲੋਂ ਬੈਂਕ 'ਚ ਵੱਡੀ ਲੁੱਟ, 5 ਲਾਕਰ ਲੈ ਕੇ ਹੋਏ ਫਰਾਰ

PunjabKesari

ਦਰਅਸਲ ਕਿਸਾਨ ਜਥੇਬੰਦੀਆਂ ਵੱਲੋਂ ਨਵਾਂਸ਼ਹਿਰ ਦੇ ਰਿਲਾਇੰਸ ਸਮਾਰਟ ਸੁਪਰ ਸਟੋਰ ਦੇ ਬਾਹਰ ਧਰਨਾ ਲਗਾਇਆ ਸੀ। ਇਸ ਧਰਨੇ ਦੌਰਾਨ ਇਕ ਨੌਜਵਾਨ ਲੰਗਰ ਲੈ ਕੇ ਪਹੁੰਚਿਆ। ਉਕਤ ਨੌਜਵਾਨ ਦਾ ਅਸਲ ਨਾਂ ਸੰਨੀ ਦਿਓਲ ਸੀ।

ਇਹ ਵੀ ਪੜ੍ਹੋ: ਰਾਹੁਲ ਦੀ ਰੈਲੀ ਤੋਂ ਬੋਲੇ ਸਿੰਗਲਾ, ਮੋਦੀ ਨੂੰ ਨਹੀਂ ਸੌਣ ਦੇਵਾਂਗੇ ਚੈਨ ਦੀ ਨੀਂਦ

ਇੰਨਾ ਹੀ ਨਹੀਂ ਸਗੋਂ ਉਸ ਦੇ ਭਰਾ ਦਾ ਨਾਮ ਵੀ ਬਾਬੀ ਦਿਓਲ ਹੀ ਨਿਕਲਿਆ। ਧਰਨੇ ਦੌਰਾਨ ਕਿਸਾਨਾਂ ਨੇ ਲੰਗਰ ਦੀ ਸੇਵਾ ਕਰਨ ਪੁੱਜੇ ਇਸ ਨੌਜਵਾਨ ਦੀ ਬੇਹੱਦ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅਸਲੀ ਸੰਨੀ ਦਿਓਲ ਤਾਂ ਇਹ ਹੈ ਜਦਕਿ ਸੰਸਦ ਮੈਂਬਰ ਸੰਨੀ ਦਿਓਲ ਮੋਦੀ ਦਾ ਚਮਚਾ ਹੈ। ਇਸੇ ਨਾਲ ਹੀ ਕਿਸਾਨਾਂ ਨੇ ਪੰਜਾਬੀ ਸੂਫੀ ਗਾਇਕ ਹੰਸ ਰਾਜ ਹੰਸ 'ਤੇ ਵੀ ਤੰਜਕੱਸੇ ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਕਲਯੁਗੀ ਪੁੱਤਰ ਨੇ ਪਿਓ ਦੇ ਢਿੱਡ 'ਚ ਚਾਕੂ ਮਾਰ ਕੀਤਾ ਕਤਲ

ਇਹ ਵੀ ਪੜ੍ਹੋ: ਨਸ਼ੇ ਕਾਰਨ ਘਰ 'ਚ ਪਏ ਕੀਰਨੇ, ਨੌਜਵਾਨ ਨੂੰ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼


author

shivani attri

Content Editor

Related News