ਕਿਸਾਨਾਂ ਵੱਲੋਂ ਹਾਈਵੇਅ ਜਾਮ, ਫਗਵਾੜਾ ਬਣਿਆ ਪੁਲਸ ਛਾਉਣੀ  (ਤਸਵੀਰਾਂ)

Tuesday, Dec 04, 2018 - 05:37 PM (IST)

ਕਿਸਾਨਾਂ ਵੱਲੋਂ ਹਾਈਵੇਅ ਜਾਮ, ਫਗਵਾੜਾ ਬਣਿਆ ਪੁਲਸ ਛਾਉਣੀ  (ਤਸਵੀਰਾਂ)

ਫਗਵਾੜਾ (ਹਰਜੋਤ, ਰੁਪਿੰਦਰ ਕੌਰ)— ਸ਼ੂਗਰ ਮਿਲ ਮਾਲਕਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਰਕੇ ਪੂਰੇ ਪੰਜਾਬ ਦੇ ਕਿਸਾਨਾਂ ਨੇ ਫਗਵਾੜਾ 'ਚ ਵਾਹਿਦ ਸੰਧਾਰ ਸ਼ੂਗਰ ਮਿਲ ਦੇ ਬਾਹਰ ਧਰਨਾ ਲਗਾਉਣ ਤੋਂ ਬਾਅਦ ਜਲੰਧਰ-ਫਗਵਾੜਾ ਹਾਈਵੇਅ ਜਾਮ ਕਰਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਜਮ ਕੇ ਨਾਅਰੇਬਾਜ਼ੀ ਕੀਤੀ ਕੀਤੀ।

PunjabKesari

ਦੱਸ ਦੇਈਏ ਕਿ ਕਿਸਾਨਾਂ ਵੱਲੋਂ ਪ੍ਰਸ਼ਾਸਨ ਨੂੰ 2 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ, ਜਿਸ ਤੋਂ ਉਨ੍ਹਾਂ ਨੇ ਹੁਣ ਜਲੰਧਰ-ਫਗਵਾੜਾ ਹਾਈਵੇਅ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਦੀ ਪੁਲਸ ਦੇ ਤਕਰਾਰ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ।

PunjabKesari
ਗੰਨਾ ਕਾਸ਼ਤਕਾਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਕਾਰਨ ਫਗਵਾੜਾ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ ਹੈ ਅਤੇ ਫਗਵਾੜਾ ਸ਼ਹਿਰ 'ਤੇ ਆਉਣ ਵਾਲੀਆਂ ਸੜਕਾਂ ਨੂੰ ਪੁਲਸ ਨੇ ਚਾਰੇ ਪਾਸਿਓ ਬੰਦ ਕੀਤਾ ਹੋਇਆ ਹੈ।


author

shivani attri

Content Editor

Related News