ਕਿਸਾਨ ਧਰਨੇ ''ਚ ਸ਼ਾਮਲ ਬਜ਼ੁਰਗ ਬੇਬੇ ਨੇ ਕੰਗਣਾ ਰਣੌਤ ਨੂੰ ਦਿੱਤਾ ਮੋੜਵਾਂ ਜਵਾਬ
Tuesday, Dec 01, 2020 - 09:06 PM (IST)
ਬਠਿੰਡਾ (ਕੁਨਾਲ ਬਾਂਸਲ): ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਰੀਬ 85 ਸਾਲਾ ਬਜ਼ੁਰਗ ਬੀਬੀ ਨੇ ਕੰਗਣਾ ਰਣੌਤ ਦੇ ਖ਼ਿਲਾਫ ਰੋਸ ਜਤਾਇਆ ਹੈ। ਦਰਅਸਲ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੇ ਪਿਛਲੇ ਦਿਨੀਂ ਬਠਿੰਡਾ ਦੇ ਪਿੰਡ ਬਹਾਦੁਰਗੜ੍ਹ ਜੰਡਿਆ ਦੀ 85 ਸਾਲਾ ਬਜ਼ੁਰਗ ਬੀਬੀ ਦੀ ਫੋਟੋ ਟਵੀਟ ਕਰਦਿਆਂ ਲਿਖਿਆ ਸੀ ਕਿ 100 ਰੁਪਏ ਨਾਲ ਮਜ਼ਦੂਰੀ 'ਤੇ ਬੀਬੀਆਂ ਵੀ ਕਿਸਾਨਾਂ ਦੇ ਸੰਘਰਸ਼ 'ਚ ਸ਼ਾਮਲ ਹੋ ਰਹੀਆਂ ਹਨ। ਇਸ ਹੀ ਦਾ ਜਵਾਬ ਦਿੰਦੇ ਹੋਏ ਉਸ ਬਜ਼ੁਰਗ ਬੀਬੀ ਮਹਿੰਦਰ ਕੌਰ ਨੇ ਕਿਹਾ ਕਿ ਉਸ ਕੋਲ 13 ਏਕੜ ਜ਼ਮੀਨ ਹੈ, 10 ਮਜ਼ਦੂਰ ਉਸ ਦੇ ਖੇਤਾਂ 'ਚ ਕੰਮ ਕਰਦੇ ਹਨ ।ਉਹ ਕਿਸਾਨੀ ਭਰਾ ਦੇ ਹੱਕਾਂ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਅੱਗੇ ਵੀ ਇਸ ਹੀ ਤਰ੍ਹਾਂ ਕਰਦੀ ਰਹੇਗੀ। 100 ਰੁਪਏ ਵਾਲੀ ਗੱਲ ਲਿਖ ਕੇ ਕੰਗਨਾ ਰਣੌਤ ਨੇ ਕਿਸਾਨਾਂ ਦਾ ਅਪਮਾਨ ਕੀਤਾ ਹੈ। ਜਿਸਦੀ ਸਜ਼ਾ ਉਸਨੂੰ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਵਿਆਹ ਤੋਂ ਇਨਕਾਰ ਕਰਨ ਦੀ ਮਿਲੀ ਸਜ਼ਾ, ਕੁੜੀ ਦੀ ਅਸ਼ਲੀਲ ਤਸਵੀਰ ਕੀਤੀ ਵਾਇਰਲ
ਬਜ਼ੁਰਗ ਬੀਬੀ ਮਹਿੰਦਰ ਕੌਰ ਅਤੇ ਉਸ ਦੇ ਪਤੀ ਨੇ ਕਿਹਾ ਕਿ ਕੰਗਨਾ ਰਣੌਤ ਚਾਹੇ ਤਾਂ ਅਸੀਂ ਉਸ ਨੂੰ ਮਜ਼ਦੂਰੀ ਤੇ ਰੱਖ ਸਕਦੇ ਹਾਂ। ਇਸ ਤਰੀਕੇ ਨਾਲ ਕਿਸੇ ਦਾ ਵੀ ਅਪਮਾਨ ਕਰਨ ਵਾਲੀ ਕੌਣ ਹੁੰਦੀ ਹੈ।ਉਸ ਨੇ ਅਜਿਹਾ ਕੀ ਵੇਖਿਆ ਹੈ ਕਿ 100 ਰੁਪਏ ਵਾਲੀ ਗੱਲ ਲਿਖ ਕੇ ਕਿਸਾਨਾਂ ਦਾ ਅਪਮਾਨ ਕੀਤਾ ਹੈ।ਅਸੀਂ ਕੰਗਨਾ ਰਣੌਤ ਦਾ ਵਿਰੋਧ ਕਰਦੇ ਹਾਂ।ਇਸ ਦੇ ਨਾਲ ਹੀ ਕੇਂਦਰ ਸਰਕਾਰ ਦਾ ਵੀ ਅਸੀਂ ਵਿਰੋਧ ਕਰਦੇ ਹਾਂ। ਜਦੋਂ ਤੱਕ ਖੇਤੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਮੌਤ ਦੇ ਵਾਰੰਟ ਜੋ ਉਸ ਨੇ ਤਿਆਰ ਕੀਤੇ ਹਨ, ਉਸ ਨੂੰ ਰੱਦ ਨਹੀਂ ਕਰ ਦਿੰਦੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸੀ.ਸੀ.ਟੀ.ਵੀ. ਕੈਮਰਾ ਦੇਖ ਉੱਡੇ ਹੋਸ਼
ਇਥੇ ਦੱਸ ਦੇਈਏ ਕਿ ਬੀਤੇ ਦਿਨ ਕੰਗਨਾ ਰਣੌਤ ਨੇ ਟਵੀਟ ਕਰਦਿਆਂ ਬਜ਼ੁਰਗ ਬੇਬੇ ਦੀ ਤਸਵੀਰ ਸਾਂਝੀ ਕੀਤੀ ਤੇ ਦਾਅਵਾ ਕੀਤਾ ਕਿ ਉਹ ਪ੍ਰਦਰਸ਼ਨਾਂ 'ਚ ਜਾਣ ਲਈ ਪੈਸੇ ਲੈਂਦੀ ਹੈ। ਹਾਲਾਂਕਿ ਕੰਗਣਾ ਨੇ ਬਾਅਦ 'ਚ ਆਪਣਾ ਇਹ ਟਵੀਟ ਡਿਲੀਟ ਕਰ ਦਿੱਤਾ। ਇਸ ਨੂੰ ਲੈ ਕੇ ਹਰ ਕਿਸੇ ਵਲੋਂ ਉਸ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਉਗਰਾਹਾਂ ਦਾ ਐਲਾਨ, ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਾ ਕੇ ਹੀ ਲਵਾਂਗੇ ਦਮ