ਕਿਸਾਨ ਅੰਦੋਲਨ ਕਾਰਣ ਫੌਜ ਵੀ ਹੋ ਰਹੀ ਪ੍ਰਭਾਵਿਤ
Monday, Nov 16, 2020 - 06:59 PM (IST)
ਜਲੰਧਰ : ਪੰਜਾਬ 'ਚ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਕਿਸਾਨਾਂ ਵਲੋਂ ਬੰਦ ਕੀਤੀਆਂ ਗਈਆਂ ਯਾਤਰੀ ਤੇ ਮਾਲ ਰੇਲਾਂ ਦੀਆਂ ਸੇਵਾਵਾਂ ਕਾਰਣ ਭਾਰਤੀ ਫੌਜ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚੱਲਦੇ ਜ਼ਰੂਰੀ ਲੋੜਵੰਦ ਸਟਾਕ ਯਕੀਨੀ ਕਰਨ ਲਈ ਸੜਕੀ ਮਾਰਗ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਫਿਰ ਵਾਪਰੀ ਪਟਿਆਲਾ ਵਾਲੀ ਘਟਨਾ, ਵੱਢ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ ਦਾ ਹੱਥ, ਖੁਦ ਚੁੱਕ ਕੇ ਪੁੱਜਾ ਹਸਪਤਾਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਬਾਰੇ ਚੇਤਾਵਨੀ ਦਿੱਤੀ ਸੀ ਕਿ ਖੇਤੀ ਕਾਨੂੰਨਾਂ ਕਾਰਣ ਕੀਤੇ ਜਾ ਰਹੇ ਇਸ ਵਿਰੋਧ ਪ੍ਰਦਰਸ਼ਨ ਦਾ ਅਸਰ ਨਾ ਸਿਰਫ ਉਦਯੋਗ ਬਲਕਿ ਘਾਟੀ 'ਚ ਤਾਇਨਾਤ ਸੁਰੱਖਿਆ ਬਲਾਂ ਲਈ ਜ਼ਰੂਰੀ ਸਮਾਨ ਨੂੰ ਪੂਰਾ ਕਰਨ 'ਤੇ ਵੀ ਪਵੇਗਾ। ਹਾਲਾਂਕਿ ਇਸ ਬਾਰੇ 'ਚ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫੌਜ ਕੋਲ ਪਹਿਲਾਂ ਹੀ ਲੋੜ ਮੁਤਾਬਕ ਭੰਡਾਰ ਮੌਜੂਦ ਹੈ, ਇਸ ਪ੍ਰਦਰਸ਼ਨ ਦਾ ਕੋਈ ਖਾਸ ਅਸਰ ਨਹੀਂ ਪੈ ਰਿਹਾ ਹੈ। ਇਸ ਦੇ ਇਲਾਵਾ ਜੋ ਅਭਿਆਸ ਅਤੇ ਫੀਲਡ ਫਾਇਰਿੰਗ ਲਈ ਵਿਸ਼ੇਸ਼ ਫੌਜੀ ਗੱਡੀਆਂ ਦੀ ਆਵਾਜਾਈ ਹੁੰਦੀ ਸੀ, ਜੋ ਕੋਰੋਨਾ ਕਾਰਣ ਬੰਦ ਕੀਤੀ ਗਈ ਹੈ। ਹਾਲਾਂਕਿ ਸੈਨਿਕ ਸੂਤਰਾਂ ਮੁਤਾਬਕ ਜੰਮੂ ਤੇ ਕਸ਼ਮੀਰ ਅਤੇ ਲੱਦਾਖ 'ਚ ਤਾਇਨਾਤ ਫੌਜ ਅਤੇ ਕੇਂਦਰ ਹਥਿਆਰਬੰਦ ਪੁਲਸ ਬਲ ਕਰਮਚਾਰੀਆਂ ਲਈ ਸਪਲਾਈ ਦਾ ਸਰਦੀਆਂ ਦਾ ਸਟਾਕ ਅਕਤੁਬਰ ਦੇ ਅੰਤ ਤਕ ਪੂਰਾ ਕੀਤਾ ਜਾ ਚੁਕਾ ਹੈ।
ਇਹ ਵੀ ਪੜ੍ਹੋ : ਦਿਲ ਵਲੂੰਧਰਣ ਵਾਲੀ ਘਟਨਾ, ਪਿਤਾ ਨਾਲ ਪੱਠੇ ਕੁਤਰ ਰਹੀ ਧੀ ਆਈ ਇੰਜਣ ਦੀ ਲਪੇਟ 'ਚ
ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ ਕੀਤੇ ਜਾ ਰਹੇ ਇਸ ਰੇਲ ਰੋਕੋ ਪ੍ਰਦਰਸ਼ਨ 'ਚ ਬਹੁਤ ਮਾਲਗੱਡੀਆਂ ਦੀ ਆਵਾਜਾਈ ਠੱਪ ਕੀਤੀ ਗਈ ਸੀ, ਜਿਸ ਕਾਰਣ ਸੂਤਰਾਂ ਮੁਤਾਬਕ ਲੱਦਾਖ ਲਈ ਸਾਰੀਆਂ ਸਰਦੀਆਂ ਦਾ ਸਟਾਕ ਖਤਮ ਹੋ ਗਿਆ ਹੈ। ਸਪਲਾਈ ਦੀ ਜ਼ਿਆਦਾਤਰ ਆਵਾਜਾਈ ਸੜਕੀ ਮਾਰਗ ਤੋਂ ਹੁੰਦੀ ਹੈ।