'ਨਹੀਂ ਕਰਾਂਗੇ ਸੜਕਾਂ ਜਾਮ...', ਕਿਸਾਨ ਆਗੂ ਪੰਧੇਰ ਦਾ ਵੱਡਾ ਐਲਾਨ

Tuesday, Dec 03, 2024 - 07:38 AM (IST)

'ਨਹੀਂ ਕਰਾਂਗੇ ਸੜਕਾਂ ਜਾਮ...', ਕਿਸਾਨ ਆਗੂ ਪੰਧੇਰ ਦਾ ਵੱਡਾ ਐਲਾਨ

ਪਟਿਆਲਾ/ਅੰਬਾਲਾ (ਮਨਦੀਪ ਜੋਸਨ, ਮੁਕੇਸ਼)- ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਪੰਜਾਬ ਦੇ ਕਿਸਾਨ 6 ਦਸੰਬਰ ਨੂੰ ਪੈਦਲ ਦਿੱਲੀ ਵੱਲ ਨੂੰ ਕੂਚ ਕਰਨਗੇ। ਇਸ ਨੂੰ ਲੈ ਕੇ ਹਰਿਆਣਾ ਸਰਕਾਰ ਅਲਰਟ ਹੋ ਗਈ ਹੈ। ਇਸ ਸਬੰਧੀ ਪੁਲਸ ਸੁਪਰਡੈਂਟ ਦੇ ਸੱਦੇ ’ਤੇ ਬੀਤੇ ਦਿਨ ਅੰਬਾਲਾ ’ਚ ਕਿਸਾਨਾਂ ਅਤੇ ਪੁਲਸ ਵਿਚਾਲੇ ਇਕ ਬੈਠਕ ਹੋਈ। ਲਗਭਗ 2 ਘੰਟੇ ਤੱਕ ਚੱਲੀ ਇਸ ਬੈਠਕ ’ਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅਧਿਕਾਰੀਆਂ ਦੇ ਸਾਹਮਣੇ ਕਿਸਾਨਾਂ ਦਾ ਪੱਖ ਰੱਖਿਆ।

ਬੈਠਕ ਖ਼ਤਮ ਹੋਣ ਤੋਂ ਬਾਅਦ ਪੰਧੇਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਆਗਿਆ ਮਿਲਣ ਤੋਂ ਬਾਅਦ ਹੀ ਕਿਸਾਨ ਦਿੱਲੀ ਵੱਲ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਵੱਲ ਜਥਿਆਂ ’ਚ ਸ਼ਾਂਤਮਈ ਢੰਗ ਨਾਲ ਜਾਣਗੇ। ਕਿਤੇ ਵੀ ਸੜਕ ਜਾਮ ਨਹੀਂ ਹੋਵੇਗੀ। ਉਹ ਰਾਤ ਵੀ ਜਿੱਥੇ ਠਹਿਰਨਗੇ, ਉੱਥੇ ਵੀ ਸੜਕ ਜਾਮ ਨਹੀਂ ਹੋਵੇਗੀ।

ਉਨ੍ਹਾਂ ਇਹ ਵੀ ਦੱਸਿਆ ਦੀ ਪਾਨੀਪਤ ’ਚ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹੈ ਪਰ ਕਿਸਾਨ ਉੱਥੇ ਨਹੀਂ ਜਾਣਗੇ। ਕਿਸਾਨ ਸਿਰਫ ਦਿੱਲੀ ਵੱਲ ਹੀ ਵਧਣਗੇ। ਇਸ ਦੇ ਨਾਲ ਹੀ ਪੰਧੇਰ ਨੇ ਕਿਹਾ ਕਿ ਜੇ ਸਾਡੀ ਗੱਲ ਦਿੱਲੀ ਅਤੇ ਹਰਿਆਣਾ ਸਰਕਾਰ ਤੱਕ ਸਹੀ ਢੰਗ ਨਾਲ ਪਹੁੰਚ ਜਾਂਦੀ ਹੈ ਤਾਂ ਸਾਨੂੰ ਟਰੈਕਟਰਾਂ ਦੇ ਨਾਲ ਵੀ ਅੱਗੇ ਵਧਣ ਦੀ ਆਗਿਆ ਮਿਲ ਸਕਦੀ ਹੈ, ਅਜਿਹਾ ਮੇਰਾ ਮੰਨਣਾ ਹੈ।

ਇਹ ਵੀ ਪੜ੍ਹੋ- ਸ਼ਮਸ਼ਾਨਘਾਟ 'ਚ ਹੋਏ ਨੌਜਵਾਨ ਦੇ ਕਤਲ ਮਾਮਲੇ 'ਚ ਸਭ ਤੋਂ ਵੱਡਾ ਖੁਲਾਸਾ, 'ਤਾਏ' ਨੇ ਹੀ ਰਚਿਆ ਪੂਰਾ 'ਕਤਲਕਾਂਡ'

ਪੰਧੇਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜੇ ਅਸੀਂ ਸ਼ੰਭੂ ਬਾਰਡਰ ’ਤੇ ਹੀ ਰਹਾਂਗੇ। ਜੇ ਅੱਗੇ ਸਾਨੂੰ ਦਿੱਲੀ ’ਚ ਰਾਮ ਲੀਲਾ ਮੈਦਾਨ ਜਾਂ ਜੰਤਰ-ਮੰਤਰ ’ਤੇ ਜਗ੍ਹਾ ਮਿਲ ਜਾਂਦੀ ਹੈ ਤਾਂ ਅਸੀਂ ਉਸ ਪਾਸੇ ਹੀ ਰਵਾਨਾ ਹੋਵਾਂਗੇ। ਇਸ ਤੋਂ ਬਾਅਦ ਹੀ ਅਸੀਂ ਸ਼ੰਭੂ ਬਾਰਡਰ ਦਾ ਮੋਰਚਾ ਉੱਥੇ ਤਬਦੀਲ ਕਰਾਂਗੇ।

ਹਰਿਆਣਾ ਪੁਲਸ ਨੇ ਖਨੌਰੀ ਅਤੇ ਸ਼ੰਭੂ ਬਾਰਡਰਾਂ ’ਤੇ ਗਸ਼ਤ ਵਧਾਈ
ਹਰਿਆਣਾ ਪੁਲਸ ਨੇ ਖਨੌਰੀ ਅਤੇ ਸ਼ੰਭੂ ਬਾਰਡਰਾਂ ’ਤੇ ਜਿੱਥੇ ਪੁਲਸ ਦੀ ਗਸ਼ਤ ਵਧਾਈ ਹੈ, ਉਥੇ ਹੀ, ਪੰਜਾਬ ਹਰਿਆਣਾ ਦੇ ਪਿੰਡਾਂ ਨੂੰ ਜੋੜਦੇ ਰਸਤਿਆਂ ’ਤੇ ਵੀ ਸਪੈਸ਼ਲ ਫੋਰਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਹੈ ਅਤੇ ਹਰ ਵਾਹਨ ਦੀ ਚੈਕਿੰਗ ਦੇ ਵੀ ਹੁਕਮ ਦਿੱਤੇ ਗਏ ਹਨ।

ਡੱਲੇਵਾਲ ਦਾ ਮਰਨ ਵਰਤ 8ਵੇਂ ਦਿਨ ’ਚ ਦਾਖਲ, ਹਾਲਤ ਨਾਜ਼ੁਕ
ਓਧਰ, ਖਨੌਰੀ ਬਾਰਡਰ ’ਤੇ ਚੱਲ ਰਹੇ ਅੰਦੋਲਨ ’ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 8ਵੇਂ ਦਿਨ ’ਚ ਸ਼ਾਮਲ ਹੋ ਗਿਆ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ।

ਇਹ ਵੀ ਪੜ੍ਹੋ- ਆਹ ਤਾਂ ਹੱਦ ਹੀ ਹੋ ਗਈ ! ਸਰਕਾਰੀ ਸਕੂਲ ਦਾ ਮੇਨ ਗੇਟ ਹੀ ਹੋ ਗਿਆ 'ਗਾਇਬ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News