ਮਨਪ੍ਰੀਤ ਬਾਦਲ ਦਾ ਵੱਡਾ ਬਿਆਨ, 6 ਮਹੀਨੇ ਲਈ ਕੇਂਦਰ ਰੱਦ ਕਰੇ ਖੇਤੀ ਕਾਨੂੰਨ
Friday, Jan 08, 2021 - 09:10 PM (IST)
ਗੁਰਦਾਸਪੁਰ (ਗੁਰਪ੍ਰੀਤ) : ਕਿਸਾਨਾਂ ਨਾਲ ਅੱਜ ਅਠਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਲਈ ਆਖਿਆ ਹੈ। ਮਨਪ੍ਰੀਤ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰੇ ਜਦਕਿ ਇਸ ਦੇ ਉਲਟ ਕੇਂਦਰ ਸਰਕਾਰ ਅੜੀਅਲ ਰਵੱਈਆ ਵਰਤ ਰਹੀ ਹੈ। ਇਸ ਦੇ ਨਾਲ ਹੀ ਮਨਪ੍ਰੀਤ ਨੇ ਕਿਹਾ ਕਿ ਮੇਰੀ ਇਹ ਨਿੱਜੀ ਰਾਏ ਹੈ ਕਿ ਕੇਂਦਰ ਸਰਕਾਰ ਛੇ ਮਹੀਨੇ ਲਈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦੇਵੇ। ਜਿਸ ਨਾਲ ਦੋਵਾਂ ਧਿਰਾਂ ਨੂੰ ਸਮਾਂ ਮਿਲ ਜਾਵੇਗਾ ਅਤੇ ਕੇਂਦਰ ਇਕ ਵਾਰ ਫਿਰ ਇਸ ਮਸਲੇ ’ਤੇ ਵਿਚਾਰ ਕਰ ਲਵੇ। ਇਸ ਦੌਰਾਨ ਦੋਵੇਂ ਧਿਰਾਂ (ਸਰਕਾਰ ਅਤੇ ਕਿਸਾਨ) ਇਨ੍ਹਾਂ ਕਾਨੂੰਨਾਂ ’ਤੇ ਗੱਲਬਾਤ ਕਰਨ ਸਰਕਾਰ ਆਪਣਾ ਪੱਖ ਰੱਖੇ ਅਤੇ ਕਿਸਾਨ ਆਪਣਾ। ਅਜਿਹਾ ਕਰਨ ਨਾਲ ਇਸ ਮਸਲੇ ਦਾ ਹੱਲ ਨਿਕਲ ਸਕਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਨਾਮਜ਼ਦ 2 ਪੁਲਸ ਅਧਿਕਾਰੀ ਸਸਪੈਂਡ
ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਸੂਬਿਆਂ ਨੂੰ ਇਹ ਕਾਨੂੰਨ ਆਪਣੇ ਰਾਜ ’ਚ ਲਾਗੂ ਕਰਨ ਦਾ ਅਧਿਕਾਰ ਦੇਣ ਦਾ ਫ਼ੈਸਲਾ ਲੈਂਦੀ ਹੈ ਤਾਂ ਪੰਜਾਬ ਸਰਕਾਰ ਇਸ ਨੂੰ ਸੂਬੇ ਵਿਚ ਲਾਗੂ ਨਹੀਂ ਹੋਣ ਦੇਵੇਗਾ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਦਿੱਲੀ-ਕੱਟੜਾ ਐਕਸਪ੍ਰੈਸਵੇਅ ਪ੍ਰੋਜੈਕਟ ਦੇ ਵਿਰੋਧ ਕਰਨ ਦੇ ਸਵਾਲ ’ਤੇ ਮਨਪ੍ਰੀਤ ਬਾਦਲ ਨੇ ਆਖਿਆ ਕਿ ਉਹ ਤਾਂ ਅੱਜ ਵੀ ਇਹੀ ਅਰਦਾਸ ਕਰਕੇ ਆਏ ਹਨ ਕਿ ਜਲਦ ਕਿਸਾਨਾਂ ਦਾ ਖੇਤੀ ਕਾਨੂੰਨਾਂ ਦਾ ਮਾਮਲਾ ਹੱਲ ਹੋਵੇ ਅਤੇ ਜੇਕਰ ਉਹ ਹੱਲ ਹੋ ਜਾਂਦਾ ਹੈ ਤਾ ਸਾਰੇ ਮਸਲੇ ਹੱਲ ਹੋ ਜਾਣਗੇ ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਦੇਸ਼ ਦੀ ਸਿਆਸਤ ਭਖਾਉਣ ਦੀ ਤਿਆਰੀ ’ਚ ਅਕਾਲੀ ਦਲ, ਕੀਤਾ ਵੱਡਾ ਐਲਾਨ
ਮਨਪ੍ਰੀਤ ਬਾਦਲ ਅੱਜ ਗੁਰਦਾਸਪੁਰ ਦੇ ਕਸਬਾ ਹਰਗੋਬਿੰਦਪੁਰ ਵਿਖੇ ਬੱਸ ਸਟੈਂਡ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਵਿਚ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਹਲਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ 2 ਕਰੋੜ 35 ਲੱਖ ਰੁਪਏ ਖਰਚ ਕਰਕੇ ਨਵਾਂ ਬਸ ਸਟੈਂਡ ਤਿਆਰ ਕੀਤਾ ਜਾਵੇਗਾ ਅਤੇ ਹੋਰ ਵੀ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਗ੍ਰਾਂਟ ਬਜਟ ’ਚ ਵਿਸ਼ੇਸ ਤੌਰ ’ਤੇ ਰੱਖੀ ਜਾਵੇਗੀ ।
ਇਹ ਵੀ ਪੜ੍ਹੋ : ਪੰਜਾਬ ਅੰਦਰ ਭਾਜਪਾ ਲਈ ਖ਼ਤਰੇ ਦੀ ਘੰਟੀ, ਹੁਣ ਪਿੰਡਾਂ ’ਚ ਲੱਗਣੇ ਸ਼ੁਰੂ ਹੋਏ ਇਹ ਪੋਸਟਰ
ਨੋਟ - ਕੀ ਮਨਪ੍ਰੀਤ ਬਾਦਲ ਦੇ ਬਿਆਨ ਨਾਲ ਤੁਸੀਂ ਸਹਿਮਤ ਹੋਏ, ਕੁਮੈਂਟ ਕਰਕੇ ਦੱਸੋ?