ਪਟਿਆਲਾ : ਪੁਲਸ ਨੇ ਕਿਸਾਨਾਂ ਨੂੰ ਸਰਕਟ ਹਾਊਸ ''ਚ ਦਾਖ਼ਲ ਹੋਣ ਤੋਂ ਰੋਕਿਆ, ਦੇਖੋ ਮੌਕੇ ਦੀਆਂ ਤਸਵੀਰਾਂ

5/4/2021 2:10:49 PM

ਪਟਿਆਲਾ (ਪਰਮੀਤ) : ਪਟਿਆਲਾ ਪੁਲਸ ਨੇ ਅੱਜ ਕਿਸਾਨਾਂ ਨੂੰ ਟਰੈਕਟਰਾਂ ਸਮੇਤ ਸਰਕਟ ਹਾਊਸ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਇੱਥੇ ਕਿਸਾਨਾਂ ਨੇ ਸਰਕਾਰ ਵੱਲੋਂ ਬਣਾਈ 3 ਮੈਂਬਰੀ ਕਮੇਟੀ ਨਾਲ ਮੀਟਿੰਗ ਕਰਨੀ ਸੀ, ਜਿਸ ਨੂੰ ਮੁਲਤਵੀ ਹੋਣ ਦਾ ਹਵਾਲਾ ਦੇ ਕੇ ਪੁਲਸ ਨੇ ਸਰਕਟ ਹਾਊਸ ਦਾ ਗੇਟ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ : ਕੋਰੋਨਾ : ਪੰਜਾਬ ਤੋਂ ਇਨ੍ਹਾਂ ਸੂਬਿਆਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਜ਼ਰੂਰੀ ਖ਼ਬਰ, ਨਹੀਂ ਚੱਲਣਗੀਆਂ ਬੱਸਾਂ

PunjabKesari

ਇਸ ਦੇ ਨਾਲ ਹੀ ਪੁਲਸ ਵੱਲੋਂ ਨੇੜਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਇਸ ਤੋਂ ਖ਼ਫਾ ਹੋਏ ਕਿਸਾਨ ਭੜਕ ਗਏ ਅਤੇ ਮੀਟਿੰਗ ਮੁਲਤਵੀ ਹੋਣ ਦੀ ਚਿੱਠੀ ਦੀ ਮੰਗ ਕਰਨ ਲੱਗੇ।

ਇਹ ਵੀ ਪੜ੍ਹੋ : ਆਖ਼ਰ ਪੰਜਾਬ 'ਚ ਕਿਉਂ ਨਹੀਂ ਲੱਗ ਸਕਿਆ 'ਪੂਰਨ ਲਾਕਡਾਊਨ', ਜਾਣੋ ਅੰਦਰ ਦੀ ਗੱਲ

PunjabKesari
ਜ਼ਿਕਰਯੋਗ ਹੈ ਕਿ ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕੋ-ਆਰਡੀਨੇਟਰ ਅਤੇ ਸਮੂਹ ਜ਼ਿਲ੍ਹਾ ਪ੍ਰਧਾਨ ਪ੍ਰਸ਼ਾਸਨ ਵੱਲੋਂ  ਦਿੱਤੇ ਗਏ ਸੱਦੇ ਮੁਤਾਬਕ ਕਿਸਾਨਾਂ ਨੇ ਮੀਟਿੰਗ ਵਾਸਤੇ ਸਰਕਟ ਹਾਊਸ ਪਟਿਆਲਾ ਪਹੁੰਚਣਾ ਸੀ। ਇਸ ਮੌਕੇ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਰਹੀ।

PunjabKesari

PunjabKesari

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor Babita