ਕਿਸਾਨਾਂ ਦੇ ਸਬਰ ਦਾ ਟੁੱਟਾ ਬੰਨ੍ਹ, ਐਕਸੀਅਨ ਸਮੇਤ ਸਾਰਾ ਸਟਾਫ਼ ਦਫ਼ਤਰ 'ਚ ਕਰ 'ਤਾ ਬੰਦ

Wednesday, Sep 07, 2022 - 04:36 AM (IST)

ਕਿਸਾਨਾਂ ਦੇ ਸਬਰ ਦਾ ਟੁੱਟਾ ਬੰਨ੍ਹ, ਐਕਸੀਅਨ ਸਮੇਤ ਸਾਰਾ ਸਟਾਫ਼ ਦਫ਼ਤਰ 'ਚ ਕਰ 'ਤਾ ਬੰਦ

ਫਾਜ਼ਿਲਕਾ (ਸੁਖਵਿੰਦਰ ਥਿੰਦ ਆਲਮਸ਼ਾਹ) : ਜ਼ਿਲ੍ਹੇ ਦੇ ਪਿੰਡ ਭੰਗਾਲਾ ਵਿਖੇ ਕਿਸਾਨਾਂ ਨੂੰ ਨਹਿਰ ਦਾ ਪੂਰਾ ਪਾਣੀ ਨਾ ਮਿਲਣ ਕਾਰਨ ਕਿਸਾਨ ਪਿਛਲੇ 21 ਦਿਨਾਂ ਤੋਂ ਆਪਣੇ ਪਰਿਵਾਰਾਂ ਸਮੇਤ ਵਰ੍ਹਦੇ ਮੀਂਹ ਵਿੱਚ ਵੀ ਪ੍ਰਦਰਸ਼ਨ ਕਰ ਰਹੇ ਹਨ। ਅੱਜ ਸਵੇਰੇ 9 ਵਜੇ ਦੇ ਕਰੀਬ ਮੌਕੇ 'ਤੇ ਪਹੁੰਚੇ ਨਹਿਰੀ ਵਿਭਾਗ ਦੇ ਐਕਸੀਅਨ ਜਗਸੀਰ ਸਿੰਘ ਭੁੱਲਰ ਨੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਸਾਨਾਂ ਨੂੰ ਜਿਵੇਂ ਹੀ ਕਿਹਾ ਕਿ ਤੁਹਾਡਾ ਮਸਲਾ ਅਸੀਂ ਹੱਲ ਨਹੀਂ ਕਰ ਸਕਦੇ ਕਿਉਂਕਿ ਤੁਹਾਡਾ ਮਸਲਾ ਹਾਈ ਕੋਰਟ 'ਚ ਚੱਲ ਰਿਹਾ ਹੈ ਅਤੇ ਤੁਸੀਂ ਹਾਈ ਕੋਰਟ ਜਾਓ। ਸਮੱਸਿਆ ਦਾ ਹੱਲ ਨਾ ਹੋਣ ਦੇ ਰੋਸ ਵਜੋਂ ਕਿਸਾਨਾਂ ਨੇ ਐਕਸੀਅਨ ਭੁੱਲਰ ਅਤੇ ਉਨ੍ਹਾਂ ਦੇ ਸਟਾਫ਼ ਨੂੰ ਕਾਬੂ ਕਰਕੇ ਰੈਸਟ ਹਾਊਸ ਅੰਦਰ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ : ਸੁਰੱਖਿਆ 'ਚ ਸੰਨ੍ਹ! ਸਾਲ ਦੇ ਪਹਿਲੇ 240 ਦਿਨਾਂ ਦੌਰਾਨ ਕਪੂਰਥਲਾ ਜੇਲ੍ਹ 'ਚੋਂ ਬਰਾਮਦ ਹੋਏ 150 ਮੋਬਾਈਲ

PunjabKesari

ਇਸ ਮੌਕੇ ਪਹੁੰਚੇ ਡੀ.ਐੱਸ.ਪੀ. ਵਿਭੋਰ ਸ਼ਰਮਾ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਕਿਸਾਨਾਂ ਨੇ ਕਿਹਾ ਕਿ ਜਿੰਨਾ ਚਿਰ ਮਹਿਕਮਾ ਲਿਖਤੀ ਤੌਰ 'ਤੇ ਨਹੀਂ ਦਿੰਦਾ, ਅਸੀਂ ਅਧਿਕਾਰੀ ਤੇ ਕਰਮਚਾਰੀਆਂ ਨੂੰ ਨਹੀਂ ਛੱਡਾਂਗੇ।

ਵਿਧਾਇਕ ਬੱਲੂਆਣਾ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ

ਕਿਸਾਨਾਂ ਨੇ ਕਿਹਾ ਕਿ ਹਲਕੇ ਦੇ ਵਿਧਾਇਕ ਬੱਲੂਆਣਾ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ ਤੇ ਜਦੋਂ ਵੋਟਾਂ ਦਾ ਸਮਾਂ ਸੀ ਤਾਂ ਉਦੋਂ ਇਹ ਬੜੇ ਵਾਅਦੇ ਕਰਦਾ ਸੀ। ਅੱਜ ਔਖੇ ਵੇਲੇ ਭੱਜ ਗਿਆ, ਜਿਸ ਨੂੰ ਆਉਣ ਵਾਲੇ ਇਲੈਕਸ਼ਨਾਂ 'ਚ ਜਵਾਬ ਦੇਵਾਂਗੇ।

ਇਹ ਵੀ ਪੜ੍ਹੋ : 2 ਭੈਣਾਂ ਨੂੰ ਸੱਪ ਨੇ ਡੰਗਿਆ, ਇਕ ਦੀ ਮੌਤ, ਦੂਜੀ ਦੀ ਹਾਲਤ ਨਾਜ਼ੁਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News