ਕਿਸਾਨਾਂ ਲਈ ਰਾਹਤ ਭਰੀ ਖ਼ਬਰ : ਮਾਲ ਗੱਡੀਆਂ ਰਾਹੀਂ ਫਾਜ਼ਿਲਕਾ ਪੁੱਜੀ ਯੂਰੀਆ ਖਾਦ

Thursday, Nov 26, 2020 - 02:42 PM (IST)

ਕਿਸਾਨਾਂ ਲਈ ਰਾਹਤ ਭਰੀ ਖ਼ਬਰ : ਮਾਲ ਗੱਡੀਆਂ ਰਾਹੀਂ ਫਾਜ਼ਿਲਕਾ ਪੁੱਜੀ ਯੂਰੀਆ ਖਾਦ

ਫਾਜ਼ਿਲਕਾ (ਬਲਜੀਤ ਸਿੰਘ) - ਪੰਜਾਬ ਦੇ ਕਿਸਾਨਾਂ ਲਈ ਇਸ ਵੇਲੇ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਫਾਜ਼ਿਲਕਾ ਜ਼ਿਲ੍ਹੇ ਦੇ ਸ਼ਹਿਰ ਅਬੋਹਰ ਵਿਖੇ ਆਈ.ਪੀ.ਐੱਲ. ਕੰਪਨੀ ਦੀ ਡੀ.ਏ.ਪੀ ਅਤੇ ਯੂਰੀਆ ਖਾਦ ਲੈ ਕੇ ਮਾਲ ਗੱਡੀ ਫਾਜ਼ਿਲਕਾ 'ਚ ਪਹੁੰਚੀ ਹੈ। ਦਰਅਸਲ ਪਿਛਲੇ ਲੰਬੇ ਸਮੇਂ ਬਾਅਦ ਬੀਤੇ ਕੱਲ ਅਬੋਹਰ ਅਤੇ ਫਾਜ਼ਿਲਕਾ ਦੇ ਰੇਲਵੇ ਲੋਡਿੰਗ ਯਾਰਡ ਗੁਲਜਾਰ ਹੋਏ ਹਨ। ਫਾਹਿਲਕਾ ਜ਼ਿਲ੍ਹੇ ਦੇ ਸ਼ਹਿਰ ਅਬੋਹਰ ਵਿਖੇ ਪਹੁੰਚੀ ਮਾਲ ਗੱਡੀ ’ਚ 1200 ਟਨ ਯੂਰੀਆ ਅਤੇ 2500 ਟਨ ਡੀ.ਏ.ਪੀ. ਖਾਦ ਮੌਜੂਦ ਹੈ। ਇਸ ਖਾਦ ਦੀ ਜ਼ਿਲ੍ਹੇ ਦੇ ਕਿਸਾਨਾਂ ਨੂੰ ਬਹੁਤ ਜ਼ਰੂਰਤ ਸੀ।

ਪੜ੍ਹੋ ਇਹ ਵੀ ਖਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਕਰਨ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋਵੇਗਾ ਫ਼ਾਇਦਾ

ਦੱਸ ਦੇਈਏ ਕਿ ਖਾਦ ਦੀ ਭਰੀ ਇਕ ਮਾਲ ਗੱਡੀ ਆਉਣ ਨਾਲ ਹੁਣ ਜ਼ਿਲ੍ਹੇ ਵਿਚ ਖਾਦ ਦੀ ਘਾਟ ਨਹੀਂ ਰਹੇਗੀ। ਜ਼ਿਲ੍ਹੇ ਦੇ ਕਿਸਾਨ ਬਹੁਤ ਖੁਸ਼ ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੁੱਖ ਖੇਤੀਬਾੜੀ ਦਫ਼ਤਰ ਫਾਜ਼ਿਲਕਾ ਦੇ ਵਿਖੇ ਬਤੋਰ ਏ.ਡੀ.ਓ ਇਨਫੋਰਸਮੈਟ ਨੇ ਦੱਸਿਆਂ ਕਿ ਇਹ ਖਾਦ ਸਹਿਕਾਰੀ ਸੁਸਾਇਟੀਆਂ ਵਿਚ ਭੇਜੀ ਜਾ ਰਹੀ ਹੈ, ਤਾਂ ਜੋ ਇਸਦੀ ਵੰਡ ਜ਼ਿਲ੍ਹੇ ਦੇ ਕਿਸਾਨਾਂ ਨੂੰ ਬਿਨਾਂ ਕਿਸੇ ਦੇਰੀ ਅਤੇ ਸਮੇਂ ਸਿਰ ਕੀਤੀ ਜਾਵੇ।   

ਪੜ੍ਹੋ ਇਹ ਵੀ ਖਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਦੇ ਚਲਦੇ ਰੇਲ ਰੋਕੋ ਅੰਦੋਲਨ ਕਾਰਨ ਰੇਲਾਂ ਦੀ ਆਵਾਜਾਈ ਠੱਪ ਹੋ ਗਈ ਸੀ, ਜਿਸ ’ਤੇ ਹੁਣ ਕੁਝ ਰਾਹਤ ਮਿਲੀ ਹੈ। ਰਾਹਤ ਮਿਲਣ ਕਰਕੇ ਹੁਣ ਦੁਬਾਰਾ ਤੋਂ ਮਾਲ ਗੱਡੀਆਂ ਅਤੇ ਪੈਸੇੰਜਰ ਟ੍ਰੇਨਾਂ ਬਹਾਲ ਹੋ ਗਈਆਂ ਹਨ।

ਪੜ੍ਹੋ ਇਹ ਵੀ ਖਬਰ - ''ਵੱਡੀ ਇਲਾਇਚੀ'' ਦੀ ਵਰਤੋਂ ਨਾਲ ਹੋਣਗੇ ਬੇਮਿਸਾਲ ਫ਼ਾਇਦੇ, ਦੂਰ ਹੋਣਗੀਆਂ ਇਹ ਬੀਮਾਰੀਆਂ


author

rajwinder kaur

Content Editor

Related News