‘ਕਿਸਾਨਾਂ ਦੀ ਜਿੱਤ ਲਈ 250 ਕਿਲੋਮੀਟਰ ਦੌੜ ਕੇ ਪਹੁੰਚਾਂਗੇ ਦਿੱਲੀ’

Saturday, Jan 23, 2021 - 01:00 PM (IST)

‘ਕਿਸਾਨਾਂ ਦੀ ਜਿੱਤ ਲਈ 250 ਕਿਲੋਮੀਟਰ ਦੌੜ ਕੇ ਪਹੁੰਚਾਂਗੇ ਦਿੱਲੀ’

ਚੀਮਾ ਮੰਡੀ (ਗੋਇਲ): ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਮਾਰੂ ਮੰਨਦੇ ਹੋਏ ਇਨ੍ਹਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ’ਚ ਪੰਜਾਬ ਦੇ ਹਰ ਪਿੰਡ ਤੇ ਹਰ ਸ਼ਹਿਰ ’ਚੋਂ ਹਰ ਵਰਗ ਆਪੋ-ਆਪਣਾ ਬਣਦਾ ਯੋਗਦਾਨ ਪਾਉਣ ਲਈ ਪੁਰੀ ਤਰ੍ਹਾਂ ਉਤਾਵਲਾ ਹੈ ਜਿਸ ਕਾਰਣ ਅੱਜ ਕਸਬੇ ਦੇ ਗੁਰਦੁਆਰਾ ਸ੍ਰੀ ਨਾਨਕ ਸਰ ਸਾਹਿਬ ਤੋਂ ਤਿੰਨ ਨੌਜਵਾਨ ਅਰਦਾਸ ਕਰ ਕੇ ਦਿੱਲੀ ਲਈ ਰਵਾਨਾ ਹੋਏ।

ਇਹ ਵੀ ਪੜ੍ਹੋ: ਟਿਕਰੀ ਸਰਹੱਦ ’ਤੇ ਦਿਲ ਦਾ ਦੌਰਾ ਪੈਣ ਕਾਰਨ ਇਕ ਹੋਰ ਕਿਸਾਨ ਦੀ ਮੌਤ

ਅਰਦਾਸ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਨਾਨਕ ਸਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮੱਖਣ ਸਿੰਘ ਜੀ ਨੇ ਦੱਸਿਆ ਇਨ੍ਹਾਂ ਤਿੰਨ ਨੌਜਵਾਨਾਂ ’ਚੋਂ 2 ਨੌਜਵਾਨ ਸੌਣ ਸਿੰਘ ਵਾਸੀ ਚੀਮਾ ਤੇ ਚੰਨਣ ਸਿੰਘ ਵਾਸੀ ਫੱਲੇਵਾਲ ਜ਼ਿਲਾ ਲੁਧਿਆਣਾ ਅੰਤਰਰਾਸ਼ਟਰੀ ਪੱਧਰ ਦੇ ਦੌੜਾਕ ਹਨ ਜੋ ਚੀਮਾ ਮੰਡੀ ਤੋਂ ਦਿੱਲੀ ਤੱਕ ਦੌੜ ਕੇ ਹੀ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਨਾਲ ਇਕ ਚੀਮਾ ਮੰਡੀ ਦਾ ਨੌਜਵਾਨ ਗੁਰਮੀਤ ਸਿੰਘ ਵੀ ਹੈਲਪਰ ਦੇ ਤੌਰ ’ਤੇ ਜਾ ਰਿਹਾ ਹੈ ਜੋ ਸਾਈਕਲ ’ਤੇ ਇਨ੍ਹਾਂ ਦਾ ਸਾਮਾਨ ਨਾਲ ਲੈ ਕੇ ਚੱਲੇਗਾ।

ਇਹ ਵੀ ਪੜ੍ਹੋ:  ਨੌਜਵਾਨ ਨੇ ਦਿੱਲੀ ਟਰੈਕਟਰ ਪਰੇਡ ’ਚ ਲਿਜਾਣ ਲਈ ਸ਼ਿੰਗਾਰੀ ਕਾਰ, ਵੇਖ ਲੋਕਾਂ ’ਚ ਆਵੇਗਾ ਜੋਸ਼(ਤਸਵੀਰਾਂ)    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News