ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆ ਦਿਲ ਦਾ ਦੌਰਾ ਪੈਣ ਨਾਲ ਕਿਸਾਨ ਦੀ ਮੌਤ

02/18/2017 3:08:56 PM

ਬੁਢਲਾਡਾ (ਮਨਚੰਦਾ) : ਨੇੜਲੇ ਪਿੰਡ ਰਾਮਨਗਰ ਭੱਠਲਾ ਦੇ ਇਕ ਗਰੀਬ ਕਿਸਾਨ ਦੀ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਮਲਕੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਮੇਜਰ ਸਿੰਘ (48) ਕੋਲ 3 ਏਕੜ ਦੇ ਕਰੀਬ ਜ਼ਮੀਨ ਸੀ ਅਤੇ ਉਨ੍ਹਾਂ ''ਤੇ ਪ੍ਰਾਈਵੇਟ ਬੈਂਕਾ ਅਤੇ ਰਿਸ਼ਤੇਦਾਰਾਂ ਦਾ ਕਾਫੀ ਕਰਜ਼ਾ ਸੀ। ਜਿਸ ਕਾਰਨ ਉਨ੍ਹਾਂ ਨੇ ਕਾਂ ਸਮਾ ਪਹਿਲਾਂ ਆਪਣੀ ਬਹੁਤੀ ਜ਼ਮੀਨ ਵੇਚ ਦਿਤੀ ਸੀ, ਪਰ ਜ਼ਮੀਨ ਵੇਚਣ ਦੇ ਬਾਵਜੂਦ ਵੀ ਕਰਜ਼ੇ ਦਾ ਭਾਰ ਘੱਟ ਨਾ ਹੋਇਆ ਅਤੇ ਉਹ ਮਾਨਸਿਕ ਤੌਰ ''ਤੇ ਪਰੇਸ਼ਾਨ ਰਹਿਣ ਲੱਗ ਪਏ, ਜਿਸ ਕਾਰਨ ਸ਼ਨੀਵਾਰ ਨੂੰ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ 2 ਕਨਾਲ ਜ਼ਮੀਨ ਹੀ ਬਚੀ ਹੈ ਅਤੇ ਸੁਸਾਇਟੀ ਅਤੇ ਬੈਂਕਾ ਦੇ 3 ਲੱਖ ਦੇ ਕਰੀਬ ਕਰਜ਼ੇ ਦੀ ਦੇਣਦਾਰੀ ਹੈ ਅਤੇ ਪਰਿਵਾਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਚੱਲਦਾ ਹੈ। ਇਸ ਮੌਕੇ ਪੀੜਤ ਪਰਿਵਾਰ ਨਾਲ ਹਮਦਰਦੀ ਕਰਨ ਪੁੱਜੇ ਸਰਪੰਚ ਬੇਅੰਤ ਸਿੰਘ ਭੱਠਲ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਦਾਨੇਵਾਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦਾ ਕਰਜ਼ਾ ਮੁਆਫ਼ ਕਰਕੇ ਉਕਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।


Gurminder Singh

Content Editor

Related News