ਕਿਸਾਨਾਂ 'ਤੇ ਕੁਦਰਤ ਫਿਰ ਕਿਹਰਵਾਨ, ਭਿੱਜੀ ਮੰਡੀਆਂ 'ਚ ਪਈ ਫਸਲ

Thursday, May 02, 2019 - 03:07 PM (IST)

ਕਿਸਾਨਾਂ 'ਤੇ ਕੁਦਰਤ ਫਿਰ ਕਿਹਰਵਾਨ, ਭਿੱਜੀ ਮੰਡੀਆਂ 'ਚ ਪਈ ਫਸਲ

ਲੁਧਿਆਣਾ (ਨਰਿੰਦਰ) : ਸ਼ਹਿਰ 'ਚ ਪਏ ਮੀਂਹ ਨੇ ਇਕ ਵਾਰ ਫਿਰ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਅਤੇ ਮੰਡੀਆਂ 'ਚ ਪਈ ਕਿਸਾਨਾਂ ਦੀ ਫਸਲ ਭਿੱਜ ਗਈ ਹੈ। ਪਿਛਲੀ ਵਾਰ ਵੀ ਕਿਸਾਨਾਂ 'ਤੇ ਮੌਸਮ ਦੀ ਮਾਰ ਨੇ ਜਿੱਥੇ ਕਣਕ ਦੀ ਫਸਲ ਦਾ ਝਾੜ 20-25 ਫੀਸਦੀ ਘਟਾ ਦਿੱਤਾ ਸੀ, ਹੁਣ ਮੰਡੀਆਂ 'ਚ ਆਈ ਕਣਕ ਦੀ ਫਸਲ 'ਤੇ ਫਿਰ ਕੁਦਰਤ ਕਿਹਰਵਾਨ ਹੋਈ ਹੈ ਅਤੇ ਖੁੱਲ੍ਹੇ ਆਸਮਾਨ ਹੇਠ ਪਈ ਹਜ਼ਾਰਾਂ ਕੁਇੰਟਲ ਕਣਕ ਭਿੱਜ ਗਈ ਹੈ। ਕਿਸਾਨਾਂ ਅਤੇ ਮੰਡੀ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਇਸ ਨਾਲ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਉਨ੍ਹਾਂ ਦੀ ਫਸਲ ਮੀਂਹ 'ਚ ਭਿੱਜੀ ਹੈ, ਹਾਲਾਂਕਿ ਮੰਡੀ ਬੋਰਡ ਨੇ ਪਹਿਲਾਂ ਵੀ ਮੰਡੀਆਂ 'ਚ ਪ੍ਰਬੰਧ ਹੋਣ ਦੇ ਦਾਅਵੇ ਤਾਂ ਕੀਤੇ ਸਨ ਪਰ ਦਾਅਵਿਆਂ ਦੀ ਹੁਣ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ। ਮੰਡੀਆਂ 'ਚ ਨਾ ਤਾਂ ਸ਼ੈੱਡਾਂ ਅਤੇ ਨਾ ਹੀ ਤਰਪਾਲਾਂ ਦਾ ਪ੍ਰਬੰਧ ਹੈ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹਨ।


author

Babita

Content Editor

Related News