ਅੰਮ੍ਰਿਤਸਰ : ਕੰਡਿਆਲੀ ਤਾਰ ਪਾਰ ਖੇਤੀ ਕਰਨ ਗਏ ਕਿਸਾਨ ਤੋਂ BSF ਨੇ ਬਰਾਮਦ ਕੀਤੀ 5 ਕਰੋੜ ਦੀ ਹੈਰੋਇਨ
Monday, May 02, 2022 - 10:38 AM (IST)
ਅੰਮ੍ਰਿਤਸਰ (ਨੀਰਜ) - ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇਕ ਕਿਸਾਨ ਨੂੰ 5 ਕਰੋੜ ਦੀ ਹੈਰੋਇਨ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀ. ਓ. ਪੀ. ਹਰਦੋਰਤਨਾ ਦੇ ਇਲਾਕੇ ਵਿਚ ਦਿਲਬਾਗ ਸਿੰਘ ਨਾਂ ਦਾ ਕਿਸਾਨ ਫੈਂਸਿੰਗ ਦੇ ਪਾਰ ਖੇਤੀ ਕਰਨ ਗਿਆ ਸੀ। ਦਿਲਬਾਗ ਕੋਲ ਕੰਡਿਆਲੀ ਤਾਰ ਦੇ ਪਾਰ 3 ਕਨਾਲ ਜ਼ਮੀਨ ਹੈ ਅਤੇ ਉਹ ਟਰੈਕਟਰ ਅਤੇ 2 ਟਰਾਲੀਆਂ ਲੈ ਕੇ ਖੇਤੀ ਕਰਨ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)
ਦਿਲਬਾਗ ਸਿੰਘ ਨਾਂ ਦੇ ਕਿਸਾਨ ਵਲੋਂ ਖੇਤੀ ਕਰਦੇ ਸਮੇਂ ਕੁਝ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਕਿਸਾਨ ਗਾਰਡ (ਬੀ. ਐੱਸ. ਐੱਫ. ਜਵਾਨ, ਜੋ ਕਿਸਾਨਾਂ ਨਾਲ ਫੈਂਸਿੰਗ ਦੇ ਪਾਰ ਜਾਂਦੇ ਹਨ) ਨੇ ਦੇਖ ਲਿਆ। ਤਲਾਸ਼ੀ ਲੈਣ ’ਤੇ ਦਿਲਬਾਗ ਸਿੰਘ ਦੇ ਕਬਜ਼ੇ ’ਚੋਂ ਇਕ ਭੂਰੇ ਰੰਗ ਦਾ ਲਿਫਾਫਾ ਮਿਲਿਆ, ਜਿਸ ’ਚ ਇਕ ਕਿਲੋ ਹੈਰੋਇਨ ਫੜੀ ਗਈ। ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬੀ. ਐੱਸ. ਐੱਫ. ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ