ਮੋਰਚਾ ਫਤਿਹ ਤੋਂ ਬਾਅਦ ਹੁਣ ਕਿਸਾਨਾਂ ਨੂੰ ਇਸ ਵੱਡੀ ਮੁਸੀਬਤ ਨੇ ਘੇਰਿਆ, ਦਿੱਤੀ ਸੂਬਾ ਸਰਕਾਰ ਨੂੰ ਚਿਤਾਵਨੀ
Wednesday, Dec 15, 2021 - 03:34 PM (IST)
ਰੂਪਨਗਰ (ਸੱਜਣ ਸੈਣੀ)- ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਕੀਤੀ ਲੜਾਈ ਜਿੱਤਣ ਤੋਂ ਬਾਅਦ ਜਸ਼ਨ ਮਨਾ ਕੇ ਵਾਪਸ ਆਏ ਕਿਸਾਨਾਂ ਨੂੰ ਹੁਣ ਇਕ ਵੱਡੀ ਮੁਸੀਬਤ ਨੇ ਘੇਰ ਲਿਆ ਹੈ। ਕਿਸਾਨਾਂ ਦੇ ਦੁਧਾਰੂ ਪਸ਼ੂਆਂ 'ਤੇ ਕਹਿਰ ਟੁੱਟ ਗਿਆ ਹੈ, ਜਿਸ ਕਰਕੇ ਉਨ੍ਹਾਂ ਦੇ ਪਸ਼ੂ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਮੂੰਹ ਖੁਰ ਦੀ ਲਗਾਤਾਰ ਸੂਬੇ ਵਿਚ ਫੈਲੀ ਬੀਮਾਰੀ ਕਾਰਰਨ ਜ਼ਿਲ੍ਹਾ ਰੋਪੜ ਦੇ ਕਈ ਪਿੰਡਾਂ ਵਿਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਪਸ਼ੂ ਮਰਨੇ ਸ਼ੁਰੂ ਹੋ ਚੁੱਕੇ ਹਨ, ਜਿਸ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਅਤੇ ਮਾਨਸਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਜ਼ਿਲ੍ਹਾ ਰੂਪਨਗਰ ਦੇ ਪਿੰਡ ਖੁਆਸਪੁਰਾ ਵਿੱਚ ਇਸ ਭਿਆਨਕ ਬੀਮਾਰੀ ਨਾਲ ਕਈ ਪਸ਼ੂ ਮਰ ਚੁੱਕੇ ਹਨ ਅਤੇ ਕਈ ਮਰਨ ਦੇ ਕੰਢੇ ਪਏ ਹਨ।
ਇਸ ਨੂੰ ਲੈ ਕੇ ਕਿਸਾਨ ਰੁਪਿੰਦਰ ਸਿੰਘ ਰੂਪਾ ਅਤੇ ਪਿੰਡ ਦੇ ਹੋਰ ਕਿਸਾਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਮੂੰਹ ਖੁਰ ਦੀ ਬੀਮਾਰੀ ਕਾਰਨ ਉਨ੍ਹਾਂ ਦੇ ਪਿੰਡ ਵਿਚ ਕਈ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਬੀਮਾਰੀਆਂ ਨਾਲ ਗ੍ਰਸਤ ਪਸ਼ੂ ਤੜਫ਼ ਰਹੇ ਹਨ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਮਹਿਕਮੇ ਤੋਂ ਕੋਈ ਡਾਕਟਰਾਂ ਦੀ ਟੀਮ ਵੀ ਨਹੀਂ ਪਹੁੰਚ ਰਹੀ ਜੋ ਪਸ਼ੂਆਂ ਦਾ ਇਲਾਜ ਕਰੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇ ਜਲਦੀ ਹੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਦਿੱਲੀ ਵਾਂਗ ਕਰਾਂਗੇ ਪੰਜਾਬ ਦੀਆਂ ਸੜਕਾਂ ਵੀ ਜਾਮ ਕਰਨਗੇ।
ਜਲੰਧਰ ਪਹੁੰਚੇ ਅਰਵਿੰਦ ਕੇਜਰੀਵਾਲ, ਤਿਰੰਗਾ ਯਾਤਰਾ ਦੀ ਕਰ ਰਹੇ ਨੇ ਅਗਵਾਈ
ਦੂਜੇ ਪਾਸੇ ਜਦੋਂ ਉਸ ਨੂੰ ਲੈ ਕੇ ਪਸ਼ੂ ਪਾਲਣ ਮਹਿਕਮੇ ਦੇ ਡਿਪਟੀ ਡਾਇਰੈਕਟਰ ਡਾ. ਰਵਿੰਦਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਹ ਮੰਨਿਆ ਕਿ ਬਾਂਕੇ ਜ਼ਿਲ੍ਹੇ ਦੇ ਵਿੱਚ ਇਹ ਬੀਮਾਰੀ ਲਗਾਤਾਰ ਪੈਰ ਪਸਾਰ ਰਹੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਪਸ਼ੂ ਪਾਲਣ ਮਹਿਕਮੇ ਦੇ ਡਾਕਟਰਾਂ ਦੀਆਂ ਟੀਮਾਂ ਲਗਾਤਾਰ ਪਿੰਡਾਂ ਵਿੱਚ ਜਾ ਕੇ ਇਲਾਜ ਵੀ ਕਰ ਰਹੀਆਂ ਨੇ ਪਰ ਜਦੋਂ ਕਿਸਾਨਾਂ ਦੇ ਦੋਸ਼ਾਂ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮਹਿਕਮੇ ਵਿਚ ਡਾਕਟਰਾਂ ਦੀ ਕਮੀ ਹੋਣ ਕਾਰਨ ਕਈ ਜਗ੍ਹਾ ਪਹੁੰਚਣ ਵਿੱਚ ਦੇਰੀ ਜ਼ਰੂਰ ਹੋ ਜਾਂਦੀ ਹੈ।
ਇਹ ਵੀ ਪੜ੍ਹੋ: ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਪੁਲਸ ਮੁਲਾਜ਼ਮ ਤੇ ਪਤਨੀ ਦੀ ਮੌਤ
ਦੱਸ ਦੇਈਏ ਕਿ ਜ਼ਿਲ੍ਹੇ ਵਿੱਚ 600 ਤੋਂ ਵੱਧ ਪਿੰਡਾਂ ਦੀ ਗਿਣਤੀ ਹੈ ਅਤੇ ਜ਼ਿਆਦਾਤਰ ਪਿੰਡਾਂ ਦੇ ਕਿਸਾਨ ਡੇਅਰੀ ਦੇ ਧੰਦੇ ਨਾਲ ਰੁਜ਼ਗਾਰ ਚਲਾਉਂਦੇ ਹਨ ਪਰ ਜੇਕਰ ਜ਼ਿਲ੍ਹਾ ਰੂਪਨਗਰ ਦੇ ਵਿੱਚ ਪਸ਼ੂ ਪਾਲਣ ਮਹਿਕਮੇ ਦੇ ਵਿੱਚ ਵੈਟਰਨਰੀ ਅਫ਼ਸਰਾਂ ਦੀਆਂ ਪੋਸਟਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 49 ਪੋਸਟਾਂ ਹਨ ਜਿਨ੍ਹਾਂ ਵਿੱਚੋਂ ਸਿਰਫ਼ 24 ਪੋਸਟਾਂ ਭਰੀਆਂ ਹਨ ਅਤੇ 25 ਪੋਸਟਾਂ ਖਾਲੀ ਹਨ। ਇਸੇ ਤਰ੍ਹਾਂ ਜੇਕਰ ਵੈਟਰਨਰੀ ਇੰਸਪੈਕਟਰਾਂ ਦੀਆਂ ਪੋਸਟਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਵਿੱਚ ਕੁੱਲ 65 ਪੋਸਟਾਂ ਹਨ, ਜਿਨ੍ਹਾਂ ਵਿਚੋਂ ਸਿਰਫ਼ 34 ਪੋਸਟਾਂ ਭਰੀਆਂ ਹੋਈਆਂ ਹਨ ਅਤੇ 31 ਪੋਸਟਾਂ ਖਾਲੀ ਹਨ।
ਇਸੇ ਤਰ੍ਹਾਂ ਦੋ ਪੋਸਟਾਂ ਸੀਨੀਅਰ ਵੈਟਰਨਰੀ ਅਫ਼ਸਰ ਅਤੇ ਇਕ ਅਸਿਸਟੈਂਟ ਡਾਇਰੈਕਟਰ ਦੀਆਂ ਖਾਲੀ ਪਈਆਂ ਹਨ। ਅਜਿਹੇ ਵਿੱਚ ਜਦੋਂ ਜ਼ਿਲ੍ਹੇ ਵਿੱਚ ਪਸ਼ੂ ਪਾਲਣ ਮਹਿਕਮੇ ਦੇ ਵਿੱਚ ਇਲਾਜ ਕਰਨ ਲਈ ਵੈਟਰਨਰੀ ਡਾਕਟਰ ਹੀ ਮੌਜੂਦ ਨਹੀਂ ਫਿਰ ਕਿਸਾਨਾਂ ਦੀ ਸਮੱਸਿਆ ਦਾ ਕਿਵੇਂ ਹੱਲ ਹੋਵੇਗਾ, ਇਹ ਸਰਕਾਰ ਦੇ ਉੱਤੇ ਵੱਡਾ ਸਵਾਲ ਹੈ?
ਇਹ ਵੀ ਪੜ੍ਹੋ: ਜਲੰਧਰ: ਵਿਆਹ ਸਮਾਗਮ ’ਚ ਪਿਆ ਭੜਥੂ, ਸੂਟ-ਬੂਟ ਪਾ ਕੇ ਪੁੱਜੇ ਬੱਚੇ ਨੇ ਕੀਤਾ ਇਹ ਕਾਰਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ