ਬਿਜਲੀ ਸਪਾਰਕ ਨਾਲ ਕਿਸਾਨਾਂ ਦੀ ਕਣਕ ਸੜ ਕੇ ਸੁਆਹ

Friday, May 03, 2019 - 02:50 PM (IST)

ਬਿਜਲੀ ਸਪਾਰਕ ਨਾਲ ਕਿਸਾਨਾਂ ਦੀ ਕਣਕ ਸੜ ਕੇ ਸੁਆਹ

ਚੌਂਕ ਮਹਿਤਾ (ਮਨਦੀਪ) : ਨਜ਼ਦੀਕੀ ਪਿੰਡ ਉਦੋਨੰਗਲ ਵਿਚ ਕਣਕ ਅਤੇ ਨਾੜ ਸੜਨ ਦੀ ਖ਼ਬਰ ਮਿਲੀ ਹੈ। ਪ੍ਰਭਾਵਿਤ ਕਿਸਾਨਾਂ ਦੀ ਸੂਚੀ ਵਿਚ ਦੋ ਅਜਿਹੇ ਕਿਸਾਨ ਵੀ ਸ਼ਾਮਿਲ ਹਨ ਜਿਨ੍ਹਾਂ ਦੀ ਸਾਰੀ ਕਣਕ ਅੱਗ ਦੀ ਭੇਂਟ ਚੜ ਚੁੱਕੀ ਹੈ। ਪਿੰਡ ਦੀ ਪੰਚਾਇਤ ਮੁਤਾਬਕ ਸੱਤ 7 ਕਣਕ ਅਤੇ 18 ਕਿੱਲੇ ਦੇ ਕਰੀਬ ਨਾੜ ਸੜ ਕੇ ਸੁਆਹ ਹੋਇਆ ਹੈ। 
ਸਵਰਨ ਸਿੰਘ ਅਤੇ ਸੁਖਵਿੰਦਰ ਸਿੰਘ ਨਾਮਕ ਦੋ ਅਜਿਹੇ ਕਿਸਾਨ ਹਨ ਜਿੰਨ੍ਹਾ ਦੀ ਸਾਰੀ ਦੀ ਸਾਰੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਘਟਨਾ ਦਾ ਕਾਰਨ ਬਿਜਲਈ ਸਪਾਰਕ ਦੱਸਿਆ ਜਾ ਰਹੀ ਹੈ।


author

Gurminder Singh

Content Editor

Related News