ਹਰਿਆਣਾ-ਪੰਜਾਬ ਹੱਦ ਤੇ ਡੱਬਵਾਲੀ ਵਿਖੇ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ

Thursday, Nov 26, 2020 - 12:57 PM (IST)

ਹਰਿਆਣਾ-ਪੰਜਾਬ ਹੱਦ ਤੇ ਡੱਬਵਾਲੀ ਵਿਖੇ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ): ਦਿੱਲੀ ਵਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਵਲੋਂ ਪੰਜਾਬ-ਹਰਿਆਣਾ ਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ।ਇਸ ਤਹਿਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਨਾਲ ਲੱਗਦੇ ਡੱਬਵਾਲੀ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:  ਜੰਤਰ-ਮੰਤਰ ਧਰਨਾ ਦੇਣ ਪਹੁੰਚੇ ਪਰਮਿੰਦਰ ਢੀਂਡਸਾ ਤੇ ਸੁਖਪਾਲ ਖਹਿਰਾ ਲਏ ਹਿਰਾਸਤ 'ਚ

PunjabKesari

ਸ੍ਰੀ ਮੁਕਤਸਰ ਸਾਹਿਬ-ਡੱਬਵਾਲੀ ਮਾਰਗ ਤੇ ਵੱਡੀ ਗਿਣਤੀ ਹਰਿਆਣਾ ਪੁਲਸ ਫੋਰਸ ਲਾ ਕੇ ਅਤੇ ਬੈਰੀਕੈਡ ਲਾ ਪੂਰੀ ਤਰ੍ਹਾਂ ਹੱਦ ਨੂੰ ਸੀਲ ਕਰ ਦਿੱਤਾ ਗਿਆ।ਇਸੇ ਤਰ੍ਹਾਂ ਬਠਿੰਡਾ-ਡੱਬਵਾਲੀ ਮਾਰਗ ਤੇ ਵੀ ਕਿਸਾਨ ਵੱਡੀ ਗਿਣਤੀ 'ਚ ਪਹੁੰਚੇ ਹੋਏ ਹਨ। ਕਿਸਾਨਾਂ ਨੇ ਬਠਿੰਡਾ ਡੱਬਵਾਲੀ ਮਾਰਗ ਤੇ ਡੱਬਵਾਲੀ ਵਿਖੇ ਪੱਕਾ ਮੋਰਚਾ ਲਾ ਲਿਆ। ਇਸ ਦੌਰਾਨ ਵੱਡੀ ਗਿਣਤੀ 'ਚ ਜਿਥੇ ਪੰਜਾਬ ਦੇ ਕਿਸਾਨ ਪਹੁੰਚੇ ਹੋਏ ਹਨ ਉਥੇ ਹੀ ਹਰਿਆਣਾ ਕਿਸਾਨ ਏਕਤਾ ਦੇ ਬੈਨਰ ਹੇਠ ਹਰਿਆਣਾ ਦੇ ਕਿਸਾਨ ਵੀ ਪਹੁੰਚੇ ਹੋਏ ਹਨ।

ਇਹ ਵੀ ਪੜ੍ਹੋ:  ਦੁਬਈ 'ਚ ਫ਼ੌਤ ਹੋਏ ਜਗਦੀਸ਼ ਦੀ ਮ੍ਰਿਤਕ ਦੇਹ ਪੁੱਜੀ ਪਿੰਡ, ਦੇਖ ਪਰਿਵਾਰ ਦਾ ਨਿਕਲਿਆ ਤ੍ਰਾਹ

PunjabKesari


author

Shyna

Content Editor

Related News