ਕਿਸਾਨ ਅੰਦੋਲਨ ’ਚ ਪਿੰਡ ਕਾਂਗਥਲਾ ਦੇ ਕਿਸਾਨ ਦੀ ਮੌਤ

Monday, Mar 11, 2024 - 06:49 PM (IST)

ਕਿਸਾਨ ਅੰਦੋਲਨ ’ਚ ਪਿੰਡ ਕਾਂਗਥਲਾ ਦੇ ਕਿਸਾਨ ਦੀ ਮੌਤ

ਪਾਤੜਾਂ (ਚੋਪੜਾ) : ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਢਾਬੀ ਗੁੱਜਰਾਂ ਬਾਰਡਰ ਵਿਖੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ’ਚ ਇਕ ਹੋਰ ਕਿਸਾਨ ਆਗੂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਜਤਿੰਦਰ ਸਿੰਘ ਕਾਂਗਥਲਾ ਨੇ ਦੱਸਿਆ ਕਿ ਅੰਦੋਲਨ ਵਿਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਆਗੂ ਬਲਦੇਵ ਸਿੰਘ ਕਾਂਗਥਲਾ ਤਹਿਸੀਲ ਪਾਤੜਾਂ ਜ਼ਿਲ੍ਹਾ ਪਟਿਆਲਾ ਨੂੰ ਕੱਲ੍ਹ ਸਾਹ ਲੈਣ ’ਚ ਤਕਲੀਫ ਮਹਿਸੂਸ ਹੋਈ ਸੀ ਜਿਸ ਕਰਨ ਉਸਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਲਈ ਭਰਤੀ ਕਰਾਇਆ ਗਿਆ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ, ਸਿਰ ’ਚੋਂ ਪਾਰ ਹੋਈ ਗੋਲ਼ੀ

ਜਿੱਥੇ ਅੱਜ ਸਵੇਰੇ ਤਿੰਨ ਵਜੇ ਦੇ ਕਰੀਬ ਉਨ੍ਹਾਾਂ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਬਲਦੇਵ ਸਿੰਘ ਕਾਂਗਥਲਾ ਆਪਣੇ ਪਿੱਛੇ ਤਿੰਨ ਬੇਟੀਆਂ ਅਤੇ ਇਕ ਬੇਟਾ ਛੱਡ ਗਿਆ ਜੋ ਵਿਆਹੇ ਹੋਏ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਸਨਸਨੀਖੇਜ਼ ਵਾਰਦਾਤ, ਸਾਲ਼ੀ ਦੇ ਇਸ਼ਕ ’ਚ ਅੰਨ੍ਹੇ ਜੀਜੇ ਨੇ ਕਰ ’ਤਾ ਦਿਲ ਕੰਬਾਊ ਕਾਂਡ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News