ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਭਰੇ ਹਲਫੀਆ ਬਿਆਨ

Monday, Mar 05, 2018 - 07:32 AM (IST)

ਹਰੀਕੇ ਪੱਤਣ,   (ਲਵਲੀ)-  ਕੈਪਟਨ ਸਰਕਾਰ ਨੇ ਆਪਣੇ ਚੋਣ ਮਨੋਰਥ-ਪੱਤਰ ਦੌਰਾਨ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਇੰਨ-ਬਿੰਨ ਸਿਰੇ ਚੜ੍ਹਾਇਆ ਜਾ ਰਿਹਾ ਹੈ। ਇਸ ਤਹਿਤ ਪਹਿਲੇ ਪੜਾਅ 'ਚ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਹਲਕਾ ਪੱਟੀ ਦੇ 1063 ਕਿਸਾਨਾਂ ਦੇ ਕੋਆਪ੍ਰੇਟਿਵ ਸੁਸਾਇਟੀਆਂ ਤੇ ਬੈਂਕਾਂ ਦੇ ਕਰਜ਼ੇ ਮੁਆਫ ਕਰਨ ਦੀ ਲਿਸਟ ਜਾਰੀ ਕੀਤੀ। ਇਸ ਤਹਿਤ ਪਿੰਡ ਗੰਡੀਵਿੰਡ ਵਿਖੇ ਕਿਸਾਨਾਂ ਦੇ ਕਰਜ਼ਾ ਮੁਆਫੀ ਨੂੰ ਲੈ ਕੇ ਅੱਜ ਸਾਬਕਾ ਸਰਪੰਚ ਪਿਆਰਾ ਸਿੰਘ, ਕਾਂਗਰਸ ਦੇ ਜ਼ਿਲਾ ਜਨਰਲ ਸੈਕਟਰੀ ਕੁਲਦੀਪ ਸਿੰਘ ਗੰਡੀਵਿੰਡ ਨੇ ਕਿਸਾਨਾਂ ਦੇ ਹਲਫੀਆ ਬਿਆਨ ਭਰੇ ਗਏ। ਇਸ ਮੌਕੇ ਸਾਬਕਾ ਸਰਪੰਚ ਪਿਆਰਾ ਸਿੰਘ ਅਤੇ ਕੁਲਦੀਪ ਸਿੰਘ ਗੰਡੀਵਿੰਡ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਜਿਥੇ ਬਣਦੀਆਂ ਸੁਖ-ਸਹੂਲਤਾਂ ਦਾ ਲਾਭ ਦਿੱਤਾ ਜਾ ਰਿਹਾ ਹੈ, ਉਥੇ ਨਾਲ ਹੀ ਵਿਧਾਨ ਸਭਾ ਹਲਕਾ ਪੱਟੀ ਜਨਤਾ ਦੀਆਂ ਸਮੱਸਿਆਵਾਂ ਦਾ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਨਿਰੰਤਰ ਹੱਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਆਤਮਾ ਸਿੰਘ, ਜ਼ਿਲਾ ਜਨਰਲ ਸੈਕਟਰੀ ਕੁਲਦੀਪ ਸਿੰਘ, ਅਨੋਖ ਸਿੰਘ ਮੈਂਬਰ, ਗੁਰਦੇਵ ਸਿੰਘ, ਗੁਰਪਾਲ ਸਿੰਘ, ਧਰਮ ਸਿੰਘ, ਸੂਬੇਦਾਰ ਬਲਵੰਤ ਸਿੰਘ ਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ।


Related News