ਸਰਗਰਮ ਕਿਸਾਨ ਵਰਕਰ ਦੀ ਬਿਆਸ ਦਰਿਆ ’ਚ ਡੁੱਬਣ ਨਾਲ ਮੌਤ

Saturday, Jun 12, 2021 - 01:44 PM (IST)

ਸਰਗਰਮ ਕਿਸਾਨ ਵਰਕਰ ਦੀ ਬਿਆਸ ਦਰਿਆ ’ਚ ਡੁੱਬਣ ਨਾਲ ਮੌਤ

ਚੋਹਲਾ ਸਾਹਿਬ (ਜ. ਬ.) - ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਪਾਸੇ ਕੀਤੇ ਹੋਏ ਹਨ। ਕਿਸਾਨਾਂ ਮਜਦੂਰਾਂ ਖ਼ਿਲਾਫ਼ ਜਾਰੀ ਤਿੰਨ ਆਰਡੀਨੈਸਾਂ ਨੂੰ ਰੱਦ ਕਰ ਕਰਵਾਉਣ ਲਈ ਪਿਛਲੇ ਸਾਢੇ 6 ਮਹੀਨਿਆਂ ਤੋਂ ਦਿੱਲੀ ਦੇ ਸਿੰਘੂ ਬਾਰਡਰ ’ਤੇ ਬੈਠੇ ਕਿਸਾਨ-ਮਜਦੂਰ ਆਰੰਭੇ ਜਨ ਅੰਦੋਲਨ ਵਿੱਚ ਦਿਨ-ਰਾਤ ਹਿੱਸਾ ਪੈ ਰਹੇ ਹਨ। ਇਸ ਅੰਦੋਲਨ ’ਚ ਪਿੰਡ ਚੰਬਾ ਹਵੇਲੀਆ ਦਾ ਸਰਗਰਮ ਕਿਸਾਨ ਵਰਕਰ ਸੁਖਪਾਲ ਸਿੰਘ ਉਰਫ ਪਾਲਾ ਚੀਨੀਆ ਵੀ ਸ਼ਾਮਲ ਸੀ, ਜਿਸ ਦੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।

ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)

ਮਿਲੀ ਜਾਣਕਾਰੀ ਅਨੁਸਾਰ ਕਿਸਾਨ ਸੁਖਪਾਲ ਸਿੰਘ ਚੰਦ ਦਿਨ ਪਹਿਲਾਂ ਕਿਸਾਨ ਅੰਦੋਲਨ ਤੋਂ ਹਵੇਲੀਆ ਪੁੱਜਾ ਸੀ। ਬੀਤੇ ਦਿਨ ਜਦੋਂ ਉਹ ਦਰਿਆ ਬਿਆਸ ਦੇ ਪਾਰਲੇ ਕਿਨਾਰੇ ਆਪਣੇ ਖੇਤ ਵੇਖਣ ਅਤੇ ਮੱਝਾਂ ਚਰਾਉਣ ਲਈ ਗਿਆ ਤਾਂ ਵਾਪਸੀ ਆਉਦੇਂ ਸਮੇਂ ਉਹ ਵੱਗਦੇ ਪਾਣੀ ਦੇ ਦਰਿਆ ਬਿਆਸ ਵਿੱਚ ਡੁੱਬ ਗਿਆ। ਪੁਲਸ ਵਲੋਂ ਕਿਸਾਨ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਉਸ ਦੀ ਲਾਸ਼ ਨਹੀਂ ਮਿਲੀ ਸੀ।

ਪੜ੍ਹੋ ਇਹ ਵੀ ਖ਼ਬਰ - ਦਿਲ ਨੂੰ ਝੰਜੋੜ ਦੇਣਗੀਆਂ 14 ਸਾਲਾ ਲਵਪ੍ਰੀਤ ਦੀਆਂ ਇਹ ਗੱਲਾਂ, ਪਿਤਾ ਦੀ ਮੌਤ ਪਿੱਛੋਂ ਵੇਚ ਰਿਹੈ ਸਬਜ਼ੀ (ਵੀਡੀਓ)

ਇਸ ਘਟਨਾ ਦਾ ਪੱਤਾ ਲੱਗਣ ’ਤੇ ਸਮੂਹ ਨਗਰ ਨਿਵਾਸੀਆ ਤੇ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਪ੍ਰਗਟ ਸਿੰਘ ਚੰਬਾ, ਹਰਜੀਤ ਸਿੰਘ ਰਵੀ ਸਰਪੰਚ, ਮਹਿੰਦਰ ਸਿੰਘ ਚੰਬਾ ਪਹੁੰਚ ਗਏ। ਉਕਤ ਲੋਕਾਂ ਨੇ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਇਸ ਸਰਗਰਮ ਕਿਸਾਨ ਆਗੂ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਕਿਸਾਨ ਜਥੇਬੰਦੀਆਂ ਨੂੰ ਵੀ ਵੱਡਾ ਘਾਟਾ ਪਿਆ ਹੈ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼


author

rajwinder kaur

Content Editor

Related News