ਦੀਪ ਸਿੰਘ ਵਾਲਾ ''ਚ ਲੱਗਾ ਕਿਸਾਨ ਸਿਖਲਾਈ ਕੈਂਪ
Saturday, Jan 27, 2018 - 01:20 PM (IST)

ਸਾਦਿਕ (ਪਰਮਜੀਤ) - ਸਾਦਿਕ ਤੋਂ ਥੋੜੀ ਦੂਰ ਪਿੰਡ ਦੀਪ ਸਿੰਘ ਵਾਲਾ ਵਿਖੇ ਮੁੱਖ ਖੇਤੀਬਾੜੀ ਅਫਸਰ ਡਾ. ਹਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿਚ ਕਿਸਾਨਾਂ ਨੂੰ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ, ਝੋਨੇ ਦੀ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ ਖੂੰਦ ਨੂੰ ਵੱਖ ਖੇਤੀ ਮਸ਼ੀਨਰੀ ਦੁਆਰਾ ਖੇਤ ਵਿਚ ਵਾਹੁਣ ਬਾਰੇ, ਖਾਦਾਂ ਦੀ ਲੋੜ ਅਨੁਸਾਰ ਵਰਤੋ ਕਰਨ ਅਤੇ ਕੀਟ ਨਾਸ਼ਕਾਂ ਦੀ ਅੰਧਾਂ ਧੁੰਦ ਵਰਤੋਂ ਤੋਂ ਗੁਰੇਜ਼ ਕਰਨ ਸਬੰਧੀ ਸੁਚੇਤ ਕੀਤਾ। ਕੈਂਪ ਦੌਰਾਨ ਡਾ. ਯਾਦਵਿੰਦਰ ਸਿੰਘ, ਡਾ.ਦਵਿੰਦਰ ਸਿੰਘ ਧਾਲੀਵਾਲ ਬਲਾਕ ਖੇਤੀਬਾੜੀ ਅਫਸਰ, ਦਰਸ਼ਨ ਸਿੰਘ ਨੇ ਹਾੜ੍ਹੀ ਦੀਆਂ ਫਸਲਾਂ ਵਿਚ ਆਉਣ ਵਾਲੀਆਂ ਛੋਟੀਆਂ ਤੱਤਾਂ ਦੀ ਘਾਟਾਂ ਸਬੰਧੀ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਮਹਿਕਮੇ ਦੀਆਂ ਚੱਲ ਰਹੀਆਂ ਸਕੀਮਾਂ ਸਬੰਧੀ ਦੱਸਿਆ ਤੇ ਹਾੜੀ ਦੀਆਂ ਸਿਫਾਰਸ਼ ਕੀਤੀ ਕਿਤਾਬਾਂ ਵੰਡੀਆਂ ਗਈਆਂ। ਇਸ ਮੌਕੇ ਸੁਖਦੀਪ ਸਿੰਘ ਏ. ਐਸ. ਆਈ, ਸਤਵਿੰਦਰ ਸਿੰਘ ਫੀਲਡ ਵਰਕਰ, ਬਲਜਿੰਦਰ ਸਿੰਘ ਔਲਖ ਆਦਿ ਹਾਜ਼ਰ ਸਨ।