ਕਰਜ਼ੇ ਦੁੱਖੋਂ ਪਰਿਵਾਰ ਸਮੇਤ ਖੁਦਕੁਸ਼ੀ ਦਾ ਇਰਾਦਾ ਬਣਾ ਚੁੱਕੇ ਕਿਸਾਨ ਦੀ ਦਾਸਤਾਨ ਸੁਣ ਪਸੀਜ ਜਾਵੇਗਾ ਦਿਲ (ਵੀਡੀਓ)

08/22/2017 7:34:57 PM

ਮਾਨਸਾ (ਕੁਲਜੀਤ ਸਿੱਧੂ) : ਮਾਨਸਾ ਦੇ ਪਿੰਡ ਉੱਭਾ ਦੇ ਕਿਸਾਨ ਰਾਜਵਿੰਦਰ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਪੂਰੇ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦੀ ਚਿਤਾਵਨੀ ਦਿੰਦੀ ਹੋਏ ਖੁਦਕੁਸ਼ੀ ਨੋਟ ਲਿਖਿਆ ਹੈ। ਦਰਅਸਲ ਕਿਸਾਨ ਨੇ ਬੈਂਕਾਂ ਦਾ ਸਾਢੇ 7 ਲੱਖ ਰੁਪਏ ਦਾ ਕਰਜ਼ਾ ਦੇਣਾ ਹੈ ਪਰ ਜ਼ਮੀਨ ਮਾੜੀ ਹੋਣ ਕਾਰਨ ਉਹ ਚਾਹ ਕੇ ਵੀ ਕਰਜ਼ਾ ਮੋੜ ਨਹੀਂ ਪਾ ਰਿਹਾ ਅਤੇ ਬੈਂਕ ਵਾਲੇ ਆਏ ਦਿਨ ਉਸ ਨੂੰ ਧਮਕੀਆਂ ਦੇ ਰਹੇ ਹਨ। ਕਰਜ਼ਾ ਅਤੇ ਜਲਾਲਤ ਲਗਾਤਾਰ ਕਿਸਾਨ ਨੂੰ ਮੌਤ ਦੇ ਮੂੰਹ ਵਿਚ ਧੱਕ ਰਹੀ ਹੈ ਜਿਸ ਦੇ ਚੱਲਦੇ ਉਸ ਨੇ ਅੰਤ ਇਹ ਕਦਮ ਚੁੱਕਣ ਦੀ ਧਮਕੀ ਦਿੱਤੀ ਹੈ।
ਉਧਰ ਦੂਜੇ ਪਾਸੇ ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਉਹ ਤਾਂ ਆਪਣੀ ਡਿਊਟੀ ਕਰ ਰਿਹਾ ਹੈ, ਉਨ੍ਹਾਂ ਨੂੰ ਵੀ ਰਿਕਵਰੀ ਲਈ ਉਪਰੋਂ ਸਖਤੀ ਨਾਲ ਹੁਕਮ ਮਿਲੇ ਹੋਏ ਹਨ। ਇਸ ਤੋਂ ਪਹਿਲਾਂ ਵੀ ਕੁਝ ਕਿਸਾਨਾਂ ਨੇ ਖੁਦਕੁਸ਼ੀ ਨੋਟਾਂ 'ਤੇ ਕੈਪਟਨ ਦਾ ਨਾਂ ਲਿਖ ਕੇ ਮੌਤ ਨੂੰ ਗਲੇ ਲਗਾ ਲਿਆ ਸੀ ਪਰ ਬਾਵਜੂਦ ਇਸ ਦੇ ਸਰਕਾਰ ਕਿਸਾਨ ਖੁਦਕੁਸ਼ੀਆਂ ਰੋਕਣ 'ਚ ਅਸਮਰੱਥ ਰਹੀ ਹੈ।


Related News