ਕਰਜ਼ੇ ਹੇਠਾਂ ਦੱਬੇ ਕਿਸਾਨ ਨੇ ਖੁਦ ਉਜਾੜ ਲਈਆਂ ਘਰ ਦੀਆਂ ਖੁਸ਼ੀਆਂ, ਹੱਥੀਂ ਲਗਾਇਆ ਮੌਤ ਨੂੰ ਗਲੇ

06/10/2017 7:06:24 PM

ਮੋਗਾ— ਇਥੋਂ ਕਰਜ਼ੇ ਹੇਠਾਂ ਦੱਬੇ ਇਕ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ 'ਤੇ 8 ਲੱਖ ਰੁਪਏ ਦਾ ਬੈਂਕ ਦਾ ਕਰਜ਼ਾ ਸੀ, ਜਿਸ ਨੂੰ ਚੁਕਾਉਣ 'ਚ ਉਹ ਅਸਮਰਥ ਸੀ। ਇਸ ਕਾਰਨ ਹੀ ਉਹ ਕਾਫੀ ਪਰੇਸ਼ਾਨ ਰਹਿੰਦਾ ਹੈ। ਇਸੇ ਪਰੇਸ਼ਾਨੀ ਦੇ ਚਲਦਿਆਂ ਸ਼ਨੀਵਾਰ ਨੂੰ ਕਿਸਾਨ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। 
ਮਿਲੀ ਜਾਣਕਾਰੀ ਮੁਤਾਬਕ ਨਿਹਾਲ ਸਿੰਘ ਵਾਲਾ ਦੇ ਪਿੰਡ ਖੋਟੇ ਦੇ ਰਹਿਣ ਵਾਲੇ 45 ਸਾਲ ਦੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਜਵਵਿੰਦਰ ਅਤੇ ਉਸ ਦੇ ਭਰਾ ਦੇ 5 ਬੱਚੇ ਸਨ, ਜਿਸ ਦਾ ਪਾਲਣ-ਪੋਸ਼ਣ ਇਹ ਹੀ ਕਰਦਾ ਸੀ ਪਰ ਕਰਜ਼ੇ ਦੇ ਕਾਰਨ ਪਰੇਸ਼ਾਨ ਵੀ ਰਹਿੰਦਾ ਸੀ। ਹੁਣ ਉਸ ਦੀ ਪਤਨੀ ਸਣੇ ਭਰਾ ਦੀ ਪਤਨੀ ਅਤੇ 5 ਬੱਚੇ ਹੀ ਰਹਿ ਗਏ ਹਨ। ਜਸਵਿੰਦਰ ਦੇ ਕੋਲ ਕਰੀਬ 1.5 ਕਿਲੇ ਜ਼ਮੀਨ ਸੀ, ਉਹ ਵੀ ਵਿੱਕ ਚੁੱਕੀ ਸੀ। ਉਥੇ ਹੀ ਜਸਵਿੰਦਰ ਦੇ ਵੱਡੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਕਿਸਾਨ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਵਵਿੰਦਰ ਪਰੇਸ਼ਾਨ ਰਹਿੰਦਾ ਸੀ, ਉਸ ਨੇ ਦੱਸਿਆ ਕਿ ਜਸਵਿੰਦਰ ਦੇ 2 ਬੱਚੇ ਅਤੇ ਉਸ ਦੇ ਭਰਾ ਦੇ ਤਿੰਨ ਬੱਚੇ ਸਨ, ਜਿਸ ਦਾ ਖਰਚਾ ਉਹ ਖੁਦ ਕਰਦਾ ਸੀ। ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਰੋਜ਼ਾਨਾ ਕੋਈ ਨਾ ਕੋਈ ਕਿਸਾਨ ਆਪਣੇ ਹੱਥੀਂ ਮੌਤ ਨੂੰ ਗਲੇ ਲਗਾ ਰਿਹਾ ਹੈ।


Related News