ਕਰਜ਼ੇ ਤੋਂ ਦੁੱਖੀ ਕਿਸਾਨ ਨੇ ਪਰਨੇ ਨਾਲ ਫਾਹਾ ਲੈ ਕੀਤੀ ਖੁਦਕੁਸ਼ੀ

Tuesday, Jun 04, 2019 - 05:53 PM (IST)

ਕਰਜ਼ੇ ਤੋਂ ਦੁੱਖੀ ਕਿਸਾਨ ਨੇ ਪਰਨੇ ਨਾਲ ਫਾਹਾ ਲੈ ਕੀਤੀ ਖੁਦਕੁਸ਼ੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਪੁਲਸ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ (52) ਪੁੱਤਰ ਕ੍ਰਿਪਾਲ ਸਿੰਘ ਵਾਸੀ ਦਾਨਗੜ੍ਹ ਦੇ 4 ਬੱਚੇ ਸਨ, ਜਿਨ੍ਹਾਂ ਵਿਚੋਂ ਤਿੰਨ ਲੜਕੀਆਂ ਸਨ, ਇਕ ਲੜਕੀ ਦਾ ਵਿਆਹ ਕੀਤੀ ਸੀ। ਜਦੋਂ ਕਿ ਦੋ ਲੜਕੀਆਂ ਅਜੇ ਕੁਆਰੀਆਂ ਸਨ। ਮ੍ਰਿਤਕ ਦੀ ਪਤਨੀ ਵੀ ਬੀਮਾਰ ਰਹਿੰਦੀ ਸੀ, ਜਿਸ ਦੀ ਬੀਮਾਰੀ 'ਤੇ ਵੀ ਲਗਭਗ 7-8 ਲੱਖ ਰੁਪਏ ਦਾ ਖਰਚਾ ਹੋ ਚੁੱਕਾ ਸੀ। ਲੜਕੀ ਦੇ ਵਿਆਹ ਅਤੇ ਪਤਨੀ ਦੀ ਬੀਮਾਰੀ ਕਾਰਨ ਕਿਸਾਨ ਦੀ ਜ਼ਮੀਨ ਵੀ ਵਿਕ ਗਈ। ਸਿਰਫ 8 ਵਿਸਵੇ ਜ਼ਮੀਨ ਉਸਦੇ ਕੋਲ ਰਹਿ ਗਈ। ਜਦੋਂ ਕਿ ਅਜੇ ਦੋ ਲੜਕੀਆਂ ਦਾ ਵਿਆਹ ਕਰਨਾ ਸੀ। 
ਇਸੇ ਕਾਰਨ ਜਸਵੀਰ ਸਿੰਘ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿਣ ਲੱਗਾ। ਜਿਸ ਦੇ ਚੱਲਦੇ ਮੰਗਲਵਾਰ ਸਵੇਰੇ ਉਹ ਆਪਣੇ ਖੇਤ ਵਿਚ ਗਿਆ ਅਤੇ ਦਰੱਖਤ ਨਾਲ ਆਪਣਾ ਪਰਨਾ ਬੰਨ੍ਹ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਉਸਦੀ ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।


author

Gurminder Singh

Content Editor

Related News