ਡੇਰਾਬੱਸੀ ਦੇ ਕਿਸਾਨ 'ਤੇ ਕਹਿਰ ਬਣ ਕੇ ਡਿੱਗੀ ਆਸਮਾਨੀ ਬਿਜਲੀ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

Saturday, Sep 16, 2023 - 01:05 PM (IST)

ਡੇਰਾਬੱਸੀ ਦੇ ਕਿਸਾਨ 'ਤੇ ਕਹਿਰ ਬਣ ਕੇ ਡਿੱਗੀ ਆਸਮਾਨੀ ਬਿਜਲੀ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਡੇਰਾਬੱਸੀ (ਅਨਿਲ) : ਡੇਰਾਬੱਸੀ ਨੇੜਲੇ ਪਿੰਡ ਮਹਿਮਦਪੁਰ ਵਿਖੇ ਖੇਤ 'ਚ ਕਿਸੇ ਕੰਮ ਗਏ ਇੱਕ ਕਿਸਾਨ 'ਤੇ ਆਸਮਾਨੀ ਬਿਜਲੀ ਡਿੱਗ ਗਈ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਮਹਿਮਦਪੁਰ ਡੇਰਾਬੱਸੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੀਤੀ ਸਵੇਰੇ 8.30 ਵਜੇ ਦੇ ਕਰੀਬ ਬਰਸਾਤ ਦੇ ਮੌਸਮ ਦੇ ਚੱਲਦਿਆਂ ਆਸਮਾਨੀ ਬਿਜਲੀ ਚਮਕ ਰਹੀ ਸੀ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਗੈਰ-ਕਾਨੂੰਨੀ ਕਾਲੋਨੀਆਂ ਨੂੰ ਦਿੱਤੀ ਵੱਡੀ ਰਾਹਤ, ਹਟਾਈ ਇਹ ਪਾਬੰਦੀ

PunjabKesari

ਇਸ ਦੌਰਾਨ ਪਰਮਜੀਤ ਸਿੰਘ ਖੇਤ 'ਚ ਕਿਸੇ ਕੰਮ ਗਿਆ ਹੋਇਆ ਸੀ। ਉਸ ਸਮੇਂ ਉਸ 'ਤੇ ਆਸਮਾਨੀ ਬਿਜਲੀ ਡਿੱਗ ਪਈ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਖੇਤ 'ਚ ਇਕੱਲਾ ਹੋਣ ਕਾਰਨ ਕਿਸੇ ਨੂੰ ਪਰਮਜੀਤ ਸਿੰਘ 'ਤੇ ਬਿਜਲੀ ਡਿੱਗਣ ਬਾਰੇ ਪਤਾ ਨਹੀਂ ਲੱਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਇਕ ਹੋਰ ਵੱਡਾ ਝਟਕਾ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ

ਕੁੱਝ ਦੇਰ ਬਾਅਦ ਜਦੋਂ ਇੱਕ ਪਰਵਾਸੀ ਮਜ਼ਦੂਰ ਪਰਮਜੀਤ ਸਿੰਘ ਦੇ ਖੇਤ ਵੱਲ ਦੀ ਹੋ ਕੇ ਨਿਕਲਣ ਲੱਗਿਆ ਤਾਂ ਉਸ ਨੇ ਝੋਨੇ ਦੇ ਖੇਤ ਦੀ ਵੱਟ 'ਤੇ ਪਰਮਜੀਤ ਸਿੰਘ ਨੂੰ ਡਿੱਗਿਆ ਦੇਖਿਆ। ਇਸ ਬਾਰੇ ਉਸਨੇ ਪਿੰਡ 'ਚ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਮ੍ਰਿਤਕ ਪਰਮਜੀਤ ਸਿੰਘ ਦੀ ਛਾਤੀ ਅਤੇ ਢਿੱਡ ਦੇ ਦੋਵੇਂ ਪਾਸੇ ਆਸਮਾਨੀ ਬਿਜਲੀ ਡਿੱਗਣ ਕਾਰਨ ਝੁਲਸਣ ਦੇ ਨਿਸ਼ਾਨ ਸਨ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News